ਸੋਰਿਆ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਜਪਜੋਤ ਕੌਰ ਦੀ ਨੈਸ਼ਨਲ ਖੇਡਾਂ ਲਈ ਹੋਈ ਚੋਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 1 ਨਵੰਬਰ 2025
ਪਿਛਲੀ ਦਿਨੀ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸੂਬਾ ਪੱਧਰੀ ਖੇਡਾਂ ਵਿੱਚ ਜਪਜੋਤ ਕੌਰ ਨੇ ਹਾਈ ਜੰਪ ਵਿੱਚ ਵੱਡੀ ਮੱਲ ਮਾਰੀ ਜਿਕਰਯੋਗ ਹੈ ਕਿ ਜਪਜੋਤ ਕੌਰ ਪਿਛਲੇ ਕਈ ਸਾਲਾਂ ਤੋਂ ਨੈਸ਼ਨਲ ਖੇਡ ਰਹੀ ਹੈ ਪੰਜਾਬ ਦੇ ਖੇਡ ਵਿਭਾਗ ਵੱਲੋਂ ਜਪਜੋਤ ਕੌਰ ਦੀ ਨੈਸ਼ਨਲ ਖੇਡਾਂ ਹਾਈ ਜੰਪ ਲਈ ਸਲੈਕਸ਼ਨ ਕਰ ਲਈ ਗਈ ਹੈ। ਲਖਨਊ ਵਿੱਚ ਹੋਣ ਜਾ ਰਹੀਆਂ ਕੌਮੀ ਖੇਡਾਂ ਵਿੱਚ ਜਪਜੋਤ ਕੌਰ ਪੰਜਾਬ ਦੀ ਨੁਮਾਇੰਦਗੀ ਕਰੇਗੀ ਜਪ ਜੋਤ ਕੌਰ ਨੇ ਕੌਮੀ ਖੇਡਾਂ ਵਿੱਚ ਆਪਣੀ ਸਲੈਕਸ਼ਨ ਕਰਵਾ ਕੇ ਜਿੱਥੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦਾ ਨਾਮ ਉਚਾ ਕੀਤਾ ਉਥੇ ਹੀ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਸਕੂਲ ਦੇ ਚੇਅਰਮੈਨ ਸ਼੍ਰੀ ਸਚਿਨ ਚੌਧਰੀ ਜੀ ਮੈਨੇਜਿੰਗ ਡਾਇਰੈਕਟਰ ਮੈਡਮ ਮਨਪ੍ਰੀਤ ਕੌਰ ਅਤੇ ਪ੍ਰਿੰਸੀਪਲ ਆਰਤੀ ਟਾਇਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੱਚੀ ਪੜ੍ਹਾਈ ਅਤੇ ਖੇਡਾਂ ਵਿੱਚ ਬਹੁਤ ਅੱਗੇ ਹੈ ਅਸੀਂ ਇਸ ਬੱਚੀ ਨੂੰ ਖੇਡਾਂ ਵਿੱਚ ਹੋਰ ਅੱਗੇ ਵਧਣ ਲਈ ਕਾਮਨਾ ਕਰਦੇ ਹਾਂ। ਜਪਜੋਤ ਕੌਰ ਦੀ ਕੌਮੀ ਖੇਡਾਂ ਵਿੱਚ ਚੋਣ ਤੇ ਬਲਾਕ ਸੰਮਤੀ ਸੜੋਆ ਦੇ ਸਾਬਕਾ ਚੇਅਰਮੈਨ ਸ੍ਰੀ ਬਿਮਲ ਚੌਧਰੀ ਜੀ ਨੇ ਮੈਨੇਜਮੈਂਟ ਕਮੇਟੀ ਨੂੰ ਵਧਾਈ ਦਿੱਤੀ।