ਤੰਦਰੁਸਤ ਮਾਨਸਿਕ ਸਿਹਤ ਦੇ ਮਹੱਤਵ ਦੇ ਵਿਸ਼ੇ ਤੇ ਸੈਮੀਨਾਰ 
 
ਪ੍ਰਮੋਦ ਭਾਰਤੀ 
 
ਨਵਾਂ ਸ਼ਹਿਰ 31ਅਕਤੂਬਰ,2025
 
 ਸਰਕਾਰੀ ਕਾਲਜ ਮਹੈਣ , ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਉਤੇ ਪ੍ਰਿੰਸੀਪਲ ਵਨੀਤਾ ਆਨੰਦ ਦੀ ਅਗਵਾਈ ਵਿਚ ਤੰਦਰੁਸਤ ਮਾਨਸਿਕ ਸਿਹਤ ਦੇ ਮਹੱਤਵ ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਈਆ ਗਿਆ। ਪ੍ਰੋ ; ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀਆਂ ਬੀ.ਏ ਭਾਗ ਤੀਜਾ  ਦੀਆਂ ਵਿਦਿਆਰਥਣਾਂ ਨਾਜੀਆ ਅਤੇ  ਜਯੋਤੀ ਨੇ ਕਿਹਾ ਕਿ ਅਜੌਕੇ ਸਮੇਂ ਦੀ ਤੇਜ ਰਫੁਤਾਰ ਜਿੰਦਗੀ ਵਿੱਚ ਮਨੁੱਖ ਲਈ  ਤੰਦਰੁਸਤ  ਮਾਨਸਿਕ ਸਿਹਤ ਬਹੁਤ ਲਾਜ਼ਮੀ ਹੈ । ਮਾਨਸਿਕ ਸਿਹਤ ਦੀ ਤੰਦਰੁਸਤੀ ਦੀ ਘਾਟ ਕਾਰਨ ਵਿਅਕਤੀ  ਡਿਪਰੇਸ਼ਨ ,  ਨਸ਼ੇ , ਅਪਰਾਧ , ਸੜਕ ਦੁਰਘਟਨਾਵਾਂ ਅਤੇ ਆਤਮ ਹੱਤਿਆ ਦੇ ਸ਼ਿਕਾਰ ਹੋ ਰਹੇ ਹਨ। ਮਾਨਸਿਕ ਸਿਹਤ ਦੀ ਤੰਦਰੁਸਤੀ ਲਈ  ਹਰੇਕ ਮਨੁੱਖ ਨੂੰ ਰੋਜਾਨਾ ਸੈਰ , ਕਸਰਤ ਅਤੇ ਤਣਾਅ ਘਟਾਉਣ ਲਈ ਮੇਡੀਟੇਸਨ ਅਤੇ  ਯੋਗਾ ਕਰਨਾ ਚਾਹੀਦਾ ਹੈ ।  ਚੰਗੀ ਮਾਨਸਿਕ ਸਿਹਤ ਲਈ ਦਿਲ ਦੀ ਧੜਕਨ 80 ਬੀਟ ਪ੍ਰਤੀ ਮਿੰਟ, ਕਮਰ ਦਾ ਪੱਧਰ 80 ਸੈਂਟੀਮੀਟਰ , ਐਚ.ਡੀ.ਐਲ ਕੋਲੇਸਟ੍ਰੋਲ ਦਾ ਪੱਧਰ  80 ਅਤੇ ਕੁੱਲ ਕੋਲੇਸਟ੍ਰੋਲ ਦਾ ਪੱਧਰ 80 ਐਮ ਜੀ 2 ਹੋਣਾ ਚਾਹੀਦਾ ਹੈ ।  ਦੂਜੇ ਸਥਾਨ ਤੇ ਆਉਣ ਵਾਲੀ ਬੀ . ਏ ਭਾਗ ਦੂਜਾ ਦੀ ਸਿਖਾ ਅਤੇ ਬੀ. ਏ ਭਾਗ ਤੀਜਾ ਦੀ ਮਨਪ੍ਰੀਤ ਕੌਰ ਨੇ ਕਿਹਾ ਕਿ ਭੋਜਨ ਵਿਚ ਹਰੀਆਂ ਅਤੇ ਪੱਤੇਦਾਰ ਸ਼ਬਜੀਆਂ , ਦਾਲਾਂ ਤੇ ਮੌਸਮੀ ਫਲਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਮਿਠਾਈਆਂ ,  ਡਿੱਬਾ ਬੰਦ ਅਤੇ ਤਲੀਆਂ ਹੋਈਆ ਭੋਜਨ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਤੀਜੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਪਹਿਲਾਂ ਦੀ ਜਸ਼ਨਪ੍ਰੀਤ ਕੌਰ ਅਤੇ  ਸਿਮਰਨ ਨੇ ਕਿਹਾ ਕਿ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਰਾਬ, ਤੰਬਾਕੂ, ਸਿਗਰਟ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਨਸਿਕ ਸਿਹਤ ਦੀ  ਘਾਟ ਕਾਰਨ ਦੇਸ਼ ਭਰ 'ਚ ਸੰਨ 2016 ਤੋਂ ਲੈ ਕੇ 2021 ਵਿਦਿਆਰਥੀ ਵਰਗ ਦੁਆਰਾ ਕੀਤੀਆਂ ਗਈਆਂ ਆਤਮ ਹੱਤਿਆਵਾਂ ਵਿਚ 38 ਫੀਸਦੀ ਵਾਧਾ ਹੋਇਆ ਹੈ। ਪ੍ਰੋਗਰਾਮ  ਨੂੰ ਸਫਲ ਬਣਾਉਣ ਵਿਚ ਪ੍ਰੋ:ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ ਅਤੇ ਪ੍ਰੋ: ਸਰਨਦੀਪ ਦਾ ਯੋਗਦਾਨ  ਸੰਲਾਘਾਯੋਗ ਸੀ।