ਭਾਰੀ ਮੀਂਹ ਨਾਲ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਜਲ-ਥਲ, ਜਨ ਜੀਵਨ ਪ੍ਰਭਾਵਿਤ
ਬਾਜ਼ਾਰਾਂ ਤੇ ਸੜਕਾਂ 'ਤੇ ਵੀ ਪਾਣੀ ਅਤੇ ਚਿੱਕੜ ਜਮ੍ਹਾਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਝੱਲਣੀ ਪਈ ਪਰੇਸ਼ਾਨੀ
ਦਾਣਾ ਮੰਡੀ ਨੂੰ ਆਪਣੀ ਫ਼ਸਲ ਲੈਕੇ ਆ ਰਹੇ ਕਿਸਾਨ ਹੋ ਰਹੇ ਪ੍ਰੇਸ਼ਾਨ
ਪਿਛਲੇ ਤਿੰਨ ਸਾਲਾਂ ਤੋਂ ਸ਼ਹਿਰ ਦਾ ਬਹੁਤ ਮਾੜਾ ਹਾਲ ਸ਼ਹਿਰ ਵਾਸੀ
ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਉੱਤੇ ਨਤਮਸਤਕ ਹੋਣ ਆ ਰਹੀਆਂ ਸੰਗਤਾਂ ਨੂੰ ਹੋ ਰਹੀਆਂ ਪ੍ਰੇਸ਼ਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 4 ਜੁਲਾਈ 2025 : ਮੋਹਲੇਧਾਰ ਮੀਂਹ ਨਾਲ ਪਵਿੱਤਰ ਸ਼ਹਿਰ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਪੂਰੀ ਤਰਾਂ੍ਹ ਜਲ ਥਲ ਹੋ ਗਿਆ। ਕਈ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ, ਉਥੇ ਹੀ ਕਈ ਸਰਕਾਰੀ ਅਦਾਰਿਆਂ ਵਿਚ ਵੀ ਮੀਂਹ ਦਾ ਪਾਣੀ ਭਰ ਜਾਣ ਕਾਰਨ ਉਥੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਸਿਵਿਲ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ, ਅੰਡਰ ਬ੍ਰਿਜ ਹੇਠ ਗੱਡੀਆਂ ਵਿਚ ਪਾਣੀ 'ਚ ਭਰ ਗਿਆ ਅਤੇ ਆਉਣ ਜਾਣ ਵਾਲਿਆਂ ਨੂੰ ਬਹੁਤ ਮੁਸ਼ਕਲ ਹੋ ਰਲ ਰਹੀ ਹੈ।