DSP ਗ੍ਰਿਫ਼ਤਾਰ-ਕਰਾਈਮ ਅਗੇਨਸਟ ਵੋਮੈਨ ਬਰਾਂਚ ਦਾ ਹੈ ਇਨਚਾਰਜ - ਕਰਪਸ਼ਨ ਦੇ ਲੱਗੇ ਦੋਸ਼
ਰਵੀ ਜੱਖੂ
ਚੰਡੀਗੜ੍ਹ, 4 ਜੁਲਾਈ 2025 : ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਹੇਠ, ਫ਼ਰੀਦਕੋਟ ਦੇ ਡੀਐਸਪੀ (ਕ੍ਰਾਈਮ ਅਗੇਂਸਟ ਵੂਮਨ) ਰਾਜਨਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਨੇ ਆਪਣੇ ਖ਼ਿਲਾਫ਼ ਚੱਲ ਰਹੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਰੱਦ ਕਰਵਾਉਣ ਲਈ 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।
ਜਾਣਕਾਰੀ ਮੁਤਾਬਕ, ਡੀਐਸਪੀ ਨੇ ਐਸਐਸਪੀ ਦਫ਼ਤਰ ਨੂੰ ਰਿਸ਼ਵਤ ਦੇ ਕੇ ਮਾਮਲਾ ਸੈਟਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਡੀਐਸਪੀ ਰਾਜਨਪਾਲ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਹੇਠ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਮਾਨ ਸਰਕਾਰ ਦੀ ਕਰਪਸ਼ਨ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ, ਵਿਭਾਗੀ ਜਾਂਚ ਅਤੇ ਹੋਰ ਕਾਰਵਾਈਆਂ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।