ਕਈ ਮਾਮਲਿਆਂ ਵਿੱਚ ਨਾਮਜ਼ਦ ਸੁਖਰਾਜ ਨੂੰ ਕਰਾਇਆ ਹਸਪਤਾਲ ਦਾਖ਼ਲ
ਪੁਲਿਸ ਦਾ ਕਹਿਣਾ ਗਿਰਫਤਾਰੀ ਤੋਂ ਬਾਅਦ ਰਿਕਵਰੀ ਦੌਰਾਨ ਦੋੜਨ ਦੀ ਕੋਸ਼ਿਸ਼ ਕੀਤੀ, ਮਾਂ ਦਾ ਕਹਿਣਾ ਪੁਲਿਸ ਦੇ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕੀਤੀ
ਰੋਹਿਤ ਗੁਪਤਾ
ਗੁਰਦਾਸਪੁਰ : ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਪੱਡਾ ਦੇ ਇੱਕ ਨੌਜਵਾਨ ਨੂੰ ਬੀਤੀ ਦੇਰ ਰਾਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੁਖਰਾਜ ਕਾਕਾ ਨਾਮ ਦੇ ਇਸ ਨੌਜਵਾਨ ਦੇ ਖਿਲਾਫ ਕਾਫੀ ਮੁਕਦਮੇ ਦਰਜ ਹਨ ਅਤੇ ਹਥਿਆਰ ਰਿਕਵਰੀ ਲਈ ਇਸ ਨੂੰ ਜਦੋਂ ਇੱਕ ਥਾਂ ਤੇ ਲਿਜਾਇਆ ਜਾ ਰਿਹਾ ਸੀ ਤਾਂ ਇਸਨੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਡਿੱਗਣ ਨਾਲ ਇਸ ਦੀ ਲੱਤ ਤੇ ਸੱਟ ਲੱਗ ਗਈ ਜਦਕਿ ਨੌਜਵਾਨ ਦੇ ਵਕੀਲ ਅਤੇ ਮਾਂ ਦਾ ਦੋਸ਼ ਹੈ ਕਿ ਪੁਲਿਸ ਉਸ ਦਾ ਫਰਜ਼ੀ ਮੁਕਾਬਲਾ ਬਣਾਉਣ ਦੀ ਫਿਰਾਕ ਚ ਸੀ |
ਦੂਜੇ ਪਾਸੇ ਜਦ ਜ਼ਖ਼ਮੀ ਹਾਲਤ ਚ ਸੁਖਰਾਜ ਸਿੰਘ ਨੂੰ ਪੁਲਿਸ ਨੇ ਸਿਵਿਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਤਾ ਇਸ ਬਾਰੇ ਜਾਣਨ ਦੀ ਕੋਸਿਸ ਕੀਤੀ ਗਈ ਤਾਂ ਮਜੂਦਾ ਮੈਡੀਕਲ ਅਫ਼ਸਰ ਡਾ ਸੁਖਰਾਜ ਸਿੰਘ ਨੇ ਪਹਿਲਾਂ ਕੁਝ ਵੀ ਦੱਸਣ ਤੋ ਇਨਕਾਰ ਕੀਤਾ ।ਫੇਰ ਕਾਫ਼ੀ ਸਮਾ ਬੀਤਣ ਬਾਅਦ ਡਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਚ ਇਕ ਮਰੀਜ਼ ਆਇਆ ਹੈ ਜਿਸ ਦੀ ਲੱਤ ਤੇ ਇੰਜੁਰੀ ਹੈ ਲੇਕਿਨ ਉਹ ਕਿਸ ਕਮਰੇ ਚ ਜੇਰੇ ਇਲਾਜ ਹੈ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਇੱਥੋ ਤੱਕ ਕਿ ਉਹਨਾਂ ਨੂੰ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਪੁਲਿਸ ਦੇ ਕਿਸ ਥਾਣੇ ਤੋ ਮੁਲਾਜ਼ਿਮ ਇਸਨੂੰ ਛੱਡ ਕੇ ਗਏ |