ਖੇਡਾਂ ਵਿੱਚ ਪੰਜਾਬ ਲਈ ਸੁਨਹਿਰੀ ਦਿਨ, ਤਿੰਨ ਖਿਡਾਰੀਆਂ ਨੇ ਰਚਿਆ ਇਤਿਹਾਸ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 3 ਜੁਲਾਈ, 2025: 2 ਜੁਲਾਈ ਪੰਜਾਬ ਲਈ ਖੇਡ ਖੇਤਰ ਵਿੱਚ ਸੁਨਹਿਰੀ ਦਿਨ ਸੀ ਕਿਉਂਕਿ ਸੂਬੇ ਦੇ ਤਿੰਨ ਖਿਡਾਰੀਆਂ ਨੇ ਆਪਣੇ ਖੇਤਰਾਂ ਵਿੱਚ ਇਤਿਹਾਸ ਰਚਿਆ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਨੇ ਯੂਕੇ ਟੈਸਟ ਮੈਚ ਵਿੱਚ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ। ਦੂਜਾ ਟੀ-20 ਮੈਚ ਜਿੱਤਣ ਵਿੱਚ ਭੂਮਿਕਾ ਨਿਭਾਉਣ ਲਈ ਅਮਨਜੋਤ ਕੌਰ ਨੂੰ ਪਲੇਅਰ ਆਫ਼ ਮੈਚ ਚੁਣਿਆ ਗਿਆ। ਇਸੇ ਤਰ੍ਹਾਂ, ਜਲੰਧਰ ਦੀ ਤਨਵੀ ਸ਼ਮਾ ਵਿਸ਼ਵ ਦੀ ਨੰਬਰ 1 ਜੂਨੀਅਰ ਬੈਡਮਿੰਟਨ ਖਿਡਾਰਨ ਬਣ ਗਈ ਹੈ।