Punjab News: ਭਾਖੜਾ ਨਹਿਰ 'ਚੋਂ ਪਾਣੀ ਹੋਣ ਲੱਗਿਆ ਲੀਕ..! ਨੇੜਲੇ ਪਿੰਡਾਂ 'ਚ ਹੜ੍ਹਾਂ ਦਾ ਖ਼ਤਰਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 2 ਜੁਲਾਈ 2025- ਇਸ ਵੇਲੇ ਦੀ ਵੱਡੀ ਖ਼ਬਰ ਭਾਖੜਾ ਨਹਿਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਿਕ, ਭਾਖੜਾ ਨਹਿਰ ਵਿੱਚੋਂ ਪਾਣੀ ਲੀਕ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਕਾਰਨ ਆਸ ਪਾਸ ਦੇ ਪਿੰਡਾਂ ਵਿੱਚ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਮੀਂਹ ਦੇ ਮੌਸਮ ਕਾਰਨ ਘੱਗਰ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਨਹਿਰ, ਹਿਮਾਚਲ ਤੋਂ ਚੱਲ ਕੇ ਪੰਜਾਬ, ਹਰਿਆਣਾ ਰਾਹੀਂ ਰਾਜਸਥਾਨ ਤੱਕ ਜਾਂਦੀ ਹੈ। ਇਹ ਨਾ ਸਿਰਫ਼ ਪੰਜਾਬ ਦੀ ਸਿੰਚਾਈ ਲਈ ਜੀਵਨ ਰੇਖਾ ਹੈ, ਸਗੋਂ ਦੱਖਣੀ ਰਾਜਾਂ ਲਈ ਵੀ ਇਹ ਵੱਡਾ ਸਰੋਤ ਹੈ।
ਖ਼ਬਰਾਂ ਇਹ ਵੀ ਹਨ ਕਿ ਇਸ ਨਹਿਰ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਹੋਣ ਕਰਕੇ ਲੰਘਣ ਵਾਲੇ ਪੁਲ ਹੇਠੋਂ ਹੋ ਰਹੀ ਲੀਕਜ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਰੂਪ ਧਾਰ ਸਕਦੀ ਹੈ।