SKM ਨੇ ਪਿੰਡ ਘਰਾਲਾ ਦੀ 80 ਏਕੜ ਜਮੀਨ ਲੈਂਡ ਪੂਲਿੰਗ 'ਚ ਜਾਣੋ ਰੋਕਣ ਲਈ ਕੀਤੀ ਵੱਡੀ ਮੀਟਿੰਗ
ਹਰ ਤਰ੍ਹਾਂ ਦੇ ਸਹਿਯੋਗ ਦਾ ਕੀਤਾ ਅਹਿਦ
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਨਾਲ ਸੰਬੰਧਿਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਪਿੰਡ ਘਰਾਲਾ ਪਹੁੰਚ ਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪਿੰਡ ਵਾਸੀਆਂ ਸਰਪੰਚ ਸੁਖਵਿੰਦਰ ਸਿੰਘ ਘਰਾਲਾ ਬਰਿੰਦਰ ਸਿੰਘ ਸੋਨਾ ਸ਼ਾਹ ਬਲਪ੍ਰੀਤ ਸਿੰਘ ਪ੍ਰਿੰਸ ਅਮਰਜੀਤ ਕੌਰ ਦਵਿੰਦਰ ਕੌਰ ਬਲਵਿੰਦਰ ਕੌਰ ਪਰਮਜੀਤ ਕੌਰ ਰਣਜੀਤ ਸਿੰਘ ਰਾਣਾ ਜਗਦੇਵ ਸਿੰਘ ਜੱਗਾ ਗੁਰਦੇਵ ਸਿੰਘ ਰੌਣਕੀ ਆਦਿ ਨੇ ਦੱਸਿਆ ਕਿ ਉਹ ਬਹੁਤ ਹੀ ਚਿੰਤਾ ਵਿੱਚ ਹਨ। ਉਹਨਾਂ ਨੂੰ ਰਾਤ ਭਰ ੀਹ ਸੋਚ ਸੋਚ ਕੇ ਨੀਂਦ ਨਹੀਂ ਆਉਂਦੀ ਕਿ ਜੇ ਉਹਨਾਂ ਦੀ ਜਮੀਨ ਸਰਕਾਰ ਨੇ ਖੋਹ ਲਈ ਤਾਂ ਉਹ ਕੀ ਕਰਨਗੇ ?ਉਹ ਤਾਂ ਰੁਲ ਜਾਣਗੇ। ਉਹਨਾਂ ਦੱਸਿਆ ਕਿ ਇਸ ਪਿੰਡ ਦੀ ਜਮੀਨ ਪਹਿਲਾਂ ਹੀ ਬਾਈਪਾਸ ਹਾਈਵੇ ਅਤੇ ਇੰਪਰੂਵਮੈਂਟ ਟਰਸਟ ਵਿੱਚ ਆ ਚੁੱਕੀ ਹੈ ।ਹੁਣ ਜੋ ਥੋੜਾ ਬਹੁਤੀ ਰਹਿ ਗਈ ਹੈ ਉਹ ਸਰਕਾਰ ਲੈਂਡ ਪੂਲਿੰਗ ਤਹਿਤ ਕੋਈ ਹੋਰ ਕਲੋਨੀ ਉਸਾਰਨ ਲਈ ਲੈਣ ਲੱਗੀ ਹੈ। ਜੇ ਅਜਿਹਾ ਹੋਇਆ ਤਾਂ ਉਹ ਬਰਬਾਦ ਹੋ ਜਾਣਗੇ। ਭੁੱਖੇ ਮਰ ਜਾਣਗੇ। ਸਾਰੇ ਪਿੰਡ ਨੇ ਇੱਕ ਮੁੱਠ ਹੋ ਕੇ ਕਿਹਾ ਕਿ ਉਹ ਮਰ ਜਾਣਗੇ ਪਰ ਜਮੀਨ ਨਹੀਂ ਦੇਣਗੇ। ਉਹਨਾ ਕਿਹਾ ਕਿ ਉਹ ਇਸ ਬਾਰੇ ਸ੍ਰੀ ਭਗਵੰਤ ਮਾਨ ਹੋਣਾ ਦਾ ਇਹ ਕਥਨ ਕਿ ਕਿਸਾਨ ਦੀ ਮਰਜ਼ੀ ਦੇ ਬਗੈਰ ਜਮੀਨ ਨਹੀਂ ਲਈ ਜਾਵੇਗੀ ਨੂੰ ਸੱਚ ਵਿੱਚ ਬਦਲਣ ਲਈ ਲਿਖਤੀ ਰੂਪ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਹਾਕਮ ਪਾਰਟੀ ਦੇ ਹਲਕਾ ਇਨਚਾਰਜ ਸ੍ਰੀ ਰਮਨ ਬਹਿਲ ਨੂੰ ਦਰਖਾਸਤਾਂ ਵੀ ਦੇ ਚੁੱਕੇ ਹਨ। ਸਮੂਹ ਪਿੰਡ ਵਾਸੀਆਂ ਵਿਸ਼ਵਾਸ ਦਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਜੋ ਵੀ ਸਲਾਹ ਦੇਵੇਗਾ ਉਸ ਮੁਤਾਬਕ ਤੁਰਿਆ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਮੱਖਣ ਸਿੰਘ ਕੁਹਾੜ ਗੁਰਵਿੰਦਰ ਸਿੰਘ ਜੀਵਨ ਚੱਕ ਹਰਜੀਤ ਸਿੰਘ ਕਾਹਲੋੰ ਕਲਾਨੌਰ ਸੁਖਦੇਵ ਸਿੰਘ ਭਾਗੋਕਾਵਾਂ ਤ੍ਰਲੋਕ ਸਿੰਘ ਬਹਿਰਾਮਪੁਰ ਅਜੀਤ ਸਿੰਘ ਹੁੰਦਲ ਰਘਬੀਰ ਸਿੰਘ ਚਾਹਲ ਬਲਜੀਤ ਸਿੰਘ ਕਲਾਨੌਰ ਆਦਿ ਨੇ ਦੱਸਿਆ ਕਿ ਐਸਕੇਐਮ ਨੇ ਇਸ ਜਮੀਨ ਨੂੰ ਬਚਾਉਣ ਲਈ 26 ਜੂਨ ਨੂੰ ਅਗਲੀ ਰਣਨੀਤੀ ਬਣਾਉਣ ਵਾਸਤੇ ਮੀਟਿੰਗ ਰੱਖ ਲਈ ਹੈ। ਇਸ ਮੀਟਿੰਗ ਵਿੱਚ ਹਰ ਉਹ ਪੱਖ ਵਿਚਾਰਿਆ ਜਾਵੇਗਾ ਜਿਸ ਨਾਲ ਮਾਨ ਸਰਕਾਰ ਨੂੰ ਜਮੀਨ ਹੜਪਣ ਤੋਂ ਰੋਕਿਆ ਜਾ ਸਕੇ ਆਗੂਆਂ ਸਪਸ਼ਟ ਕੀਤਾ ਕਿ ਇਹ ਲੜਾਈ ਲੰਬੀ ਹੋ ਸਕਦੀ ਹੈ ਅਤੇ ਦਿੱਲੀ ਦੇ ਮੋਦੀ ਸਰਕਾਰ ਕਾਲੇ ਕਨੂੰਨਾ ਵਿਰੋਧੀ ਮੋਰਚੇ ਵਾਂਗ ਬੜੇ ਸਿਰੜ ਨਾਲ ਲੜੀ ਜਾਣੀ ਹੈ। ਕਿਸਾਨਾਂ ਨੂੰ ਜਮੀਨਾਂ ਚੋਂ ਬੇਦਖਲ ਕਰਨ ਦੀ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਪਿੰਡ ਵਾਸੀਆਂ ਨੂੰ ਸਿਰੜੀ ਘੋਲ ਲੜੇ ਜਾਣ ਵਾਸਤੇ ਤਿਆਰ ਰਹਿਣ ਲਈ ਕਿਹਾ। ਉਹਨਾਂ ਵਿਸ਼ਵਾਸ ਦਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਘਰਾਲੇ ਪਿੰਡ ਦੀ ਜਮੀਨ ਖੋਹਣ ਲਈ ਪੰਜਾਬ ਵਿੱਚ ਜੋ ਵੀ ਨੋਟੀਫਿਕੇਸ਼ਨ ਹੋਇਆ ਹੈ ਉਸ ਸਭ ਨੂੰ ਰੱਦ ਕਰਾਉਣ ਲਈ ਹਰ ਹੀਲਾ ਵਰਤੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਥਾਣੇਵਾਲ ਪਰਮਿੰਦਰ ਸਿੰਘ ਕੋਠੇ ਵੀਰ ਸਿੰਘ ਕਾਲਾਨੌਰ ਪਲਵਿੰਦਰ ਸਿੰਘ ਘਰਾਲਾ ਬਲਬੀਰ ਸਿੰਘ ਕਾਲਾ ਆਦਿ ਆਗੂ ਵੀ ਹਾਜ਼ਰ ਸਨ।