ਦਿਲਸ਼ੇਰ ਕੌਰ ਦੇ ਨਿਉਜੀਲੈਂਡ 'ਚ MP ਚੁਣੇ ਜਾਣ 'ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਜੂਨ, 2025
ਦੇਸ਼ ਵਿਦੇਸ਼ ਵੱਸਦੇ ਸਮੁੱਚੇ ਭਾਈਚਾਰੇ ਚ ਉਸ ਵਕਤ ਖੁਸ਼ੀ ਦੀ ਲਹਿਰ ਫੈਲ ਗਈ ਜਦੋ ਨਿਉਜੀਲੈਂਡ ਦੇ ਟੋਰੰਗਾਂ ਸ਼ਹਿਰ ਦੇ ਵਸਨੀਕ ਪੰਜਾਬੀ ਪਰਿਵਾਰ ਦੀ ਬੇਟੀ ਦਿਲਸ਼ੇਰ ਕੌਰ ਪੁੱਤਰੀ ਬਲਕਾਰ ਸਿੰਘ ਤੇ ਮਨਜੀਤ ਕੌਰ ਨੂੰ ਟੋਰੰਗਾ ਲੋਕਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਸੈਮ ਯੁਫਿਨਡਲ ਵੱਲੋਂ ਭਾਈਚਾਰੇ ਵੱਲੋਂ ਯੂਥ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ। ਦਿਲਸ਼ੇਰ ਕੌਰ ਦੀ ਇਸ ਮਹੱਤਵਪੂਰਨ ਨਾਮਜ਼ਦਗੀ ਤੇ ਉਹਨਾਂ ਨੂੰ ਗੁਰਦੁਆਰਾ ਸਿੱਖ ਸੰਗਤ ਟੋਰੰਗਾ ਵਿਖੇ ਵਿਸ਼ੇਸ਼ ਸਮਾਗਮ ਦੋਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪੂਰਨ ਭਾਗ ਸਿੰਘ ਮੈਨੇਜਿੰਗ ਡਾਇਰੈਕਟਰ ਪੰਜਾਬ ਐਕਸਪ੍ਰੈਸ ਵੱਲੋਂ ਸਿੱਖ ਸੰਗਤ ਤੇ ਪੰਜਾਬੀ ਭਾਈਚਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਪੂਰਨ ਭਾਗ ਸਿੰਘ ਨੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ਼ ਹੈ ਕਿ ਦਿਲਸ਼ੇਰ ਕੌਰ ਪੰਜਾਬੀ ਭਾਈਚਾਰੇ ਅਤੇ ਸਮੁੱਚੀ ਕਮਿਊਨਿਟੀ ਦੀ ਬਿਹਤਰੀ ਲਈ ਪਾਰਲੀਮੈਂਟ ਅੰਦਰ ਅਵਾਜ ਬੁਲੰਦ ਕਰਨਗੇ।ਇਸ ਮੌਕੇ ਤੇ ਬੇਅੰਤ ਸਿੰਘ ਜਡੋਰ, ਲੈਕਚਰਾਰ ਅੰਮ੍ਰਿਤ ਪਾਲ ਸਿੰਘ ,ਚਰਨਜੀਤ ਸਿੰਘ ਦਾਨਾ, ਗੁਰਪਾਲ ਸਿੰਘ ਸ਼ੇਰਗਿੱਲ,ਜਸਵੀਰ ਸਿੰਘ ਸਮਰਾ, ਜਸਵਿੰਦਰ ਸਿੰਘ ਦੀਵਾਨਾ,ਸੁੱਖਦੇਵ ਸਿੰਘ ਨਾਗਰਾ,ਪਰਮਜੀਤ ਕੌਰ, ਰਾਜਵੰਤ ਕੌਰ, ਸਰਬਜੀਤ ਕੌਰ ਸੈਣੀ, ਸੁੱਖਪ੍ਰੀਤ ਕੌਰ, ਤਜਿੰਦਰ ਸਿੰਘ ਬੰਗਾ, ਜਸਕਰਨ ਸਿੰਘ ਜੱਸੀ ਬੰਗਾ ਖੇਡ ਪ੍ਰਮੋਟਰ ਤੇ ਯੂਥ ਆਗੂ,ਇੰਦਰਜੀਤ ਕੌਰ, ਦਲਜਿੰਦਰ ਕੌਰ, ਜਸਪਾਲ ਸਿੰਘ, ਮਨਜੀਤ ਸਿੰਘ ਗਾਖਲ,ਸੰਜੇ ਸਿੰਘ, ਗੁਰਦੀਪ ਸਿੰਘ, ਅੰਮ੍ਰਿਤ ਪਾਲ ਸਿੰਘ ਜਡੋਰ ਵੀ ਹਾਜ਼ਰ ਸਨ