ਵੱਡੀ ਖ਼ਬਰ: ਜਸਟਿਸ ਬੀਆਰ ਗਵਈ ਬਣੇ ਦੇਸ਼ ਦੇ 52ਵੇਂ ਸੀਜੇਆਈ, ਚੁੱਕੀ ਸਹੁੰ
ਨਵੀਂ ਦਿੱਲੀ, 14 ਮਈ 2025- ਜਸਟਿਸ ਬੀਆਰ ਗਵਈ ਅੱਜ ਦੇਸ਼ ਦੇ 52ਵੇਂ ਚੀਫ਼ ਜਸਟਿਸ ਬਣੇ। ਉਨ੍ਹਾਂ ਨੇ ਅੱਜ ਸੀਜੇਆਈ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਖੇ ਹੋਇਆ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਸਹੁੰ ਚੁੱਕਣ ਤੋਂ ਬਾਅਦ, ਉਨ੍ਹਾਂ ਨੇ ਸੰਜੀਵ ਖੰਨਾ ਦੀ ਥਾਂ ਲਈ, ਜੋ 51ਵੇਂ ਚੀਫ਼ ਜਸਟਿਸ ਸਨ। ਰਾਸ਼ਟਰਪਤੀ ਮੁਰਮੂ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਉਨ੍ਹਾਂ ਨੇ ਅੱਜ ਬੁੱਧਵਾਰ, 14 ਮਈ 2025 ਨੂੰ ਸਹੁੰ ਚੁੱਕੀ। ਬੀਆਰ ਗਵਈ ਦਾ ਕਾਰਜਕਾਲ ਸਿਰਫ਼ 7 ਮਹੀਨੇ ਦਾ ਹੋਵੇਗਾ ਅਤੇ ਉਹ ਨਵੰਬਰ ਵਿੱਚ ਸੇਵਾਮੁਕਤ ਹੋ ਜਾਣਗੇ।