ਗੁਰਦਾਸਪੁਰ ਦੇ ਪਿੰਡ ਚੋ ਮਿਲਿਆ ਮਿਜ਼ਾਈਲ ਦਾ ਇਕ ਹੋਰ ਟੁਕੜਾ
ਪੁਲਿਸ ਅਤੇ ਆਰਮੀ ਅਧਿਕਾਰੀਆਂ ਨੇ ਪਹੁੰਚ ਕੇ ਲਿਆ ਆਪਣੇ ਕਬਜ਼ੇ ਚ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਈ 2025 :
ਜਿਲਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਭੋਜਾ ਦੇ ਖੇਤਾਂ ਚ ਜਦ ਪਿੰਡ ਵਾਸੀਆ ਨੇ ਸਵੇਰੇ ਮਿਜ਼ਾਈਲ ਦਾ ਇਕ ਪਾਰਟ ਦੇਖਿਆ ਤਾ ਇਲਾਕੇ ਚ ਇਸ ਮਾਮਲੇ ਨੂੰ ਲੈਕੇ ਸਨਸਨੀ ਫੈਲ ਗਈ। ਪਿੰਡ ਵਾਸੀਆ ਅਤੇ ਪਿੰਡ ਦੇ ਸਰਪੰਚ ਵਲੋ ਤੁਰੰਤ ਬਟਾਲਾ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਜਦਕਿ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਜਿਨਾਂ ਨੇ ਮੌਕੇ ਤੇ ਪਹੁੰਚ ਕੇ ਮਿਜਾਇਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।।
ਮੌਕੇ ਤੇ ਪੁਹਚੇ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਓਹਨਾ ਨੂੰ ਪਿੰਡ ਦੇ ਸਰਪੰਚ ਵਲੋ ਸੂਚਨਾ ਦਿੱਤੀ ਗਈ ਸੀ ਤਾਂ ਜਦ ਉਹਨਾਂ ਦੀ ਪੁਲਿਸ ਪਾਰਟੀ ਨੇ ਆਕੇ ਦੇਖਿਆ ਤਾ ਇਸ ਬਾਰੇ ਓਹਨਾ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਪੁਰਜਾ ਕਿਸ ਚੀਜ਼ ਦਾ ਹੈ ਅਤੇ ਉਹਨਾਂ ਨੇ ਇਸ ਬਾਬਤ ਆਰਮੀ ਦੇ ਅਧਿਕਾਰਿਆਂ ਨੂੰ ਸੂਚਿਤ ਕੀਤਾ ਹੈ ਅਤੇ ਉਹਨਾਂ ਵਲੋ ਆਕੇ ਇਸ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਅਤੇ ਉਹਨਾਂ ਵਲੋ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਉਹ ਅੱਜ ਹੀ ਸਵੇਰ ਜਦ ਖੇਤਾਂ ਚ ਆਏ ਤਾਂ ਉਹਨਾਂ ਇਹ ਵੇਖਿਆ ਸੀ ਜਦ ਕਿ ਉਹਨਾਂ ਦੇ ਪਿੰਡ ਚ ਪਿਛਲੇ ਦਿਨੀ ਕੋਈ ਧਮਾਕੇ ਦੀ ਵੀ ਆਵਾਜ ਨਹੀਂ ਆਈ ।