ਨਾੜ ਦੀ ਅੱਗ ਨੇ ਛੋਟੇ ਕਿਸਾਨ ਦਾ ਕੀਤਾ ਲੱਖਾਂ ਦਾ ਨੁਕਸਾਨ
ਸਬਜ਼ੀਆਂ ਅਤੇ ਕਮਾਦ ਸਮੇਤ ਬੋਰ ਵੀ ਸੜ ਕੇ ਹੋਇਆ ਸਵਾਹ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਈ 2025 :
ਜਿਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਰਗੜ ਨੰਗਲ ਦੇ ਅਧੀਨ ਆਉਂਦੇ ਪਿੰਡ ਸੰਗਤਪੁਰ ਵਿਖੇ ਖੇਤਾਂ ਵਿੱਚ ਇੱਕ ਕਿਸਾਨ ਵੱਲੋਂ ਨਾੜ ਨੂੰ ਲਗਾਈ ਗਈ ਅੱਗ ਤੇਜ਼ ਹਵਾ ਕਾਰਨ ਦੂਰ ਦੂਰ ਤੱਕ ਫੈਲ ਗਈ ਅਤੇ ਇਸ ਅੱਗ ਨੇ ਇੱਕ ਛੋਟੇ ਕਿਸਾਨ ਫਤਿਹ ਸਿੰਘ ਦੀ ਪੈਲੀ ਨੂੰ ਚਪੇਟ ਵਿੱਚ ਲੈ ਲਿਆ । ਫਤਿਹ ਸਿੰਘ ਅਨੁਸਾਰ ਉਸ ਵੱਲੋਂ ਆਪਣੀ ਜਮੀਨ ਵਿੱਚ ਲਗਾਈਆਂ ਗਈਆਂ ਸਬਜ਼ੀਆਂ ਅਤੇ ਕਮਾਦ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਉੱਥੇ ਹੀ ਉਸਦਾ ਬੋਰ ਪੂਰੀ ਤਰਹਾਂ ਨਾਲ ਸੜ ਕੇ ਸੁਆਹ ਹੋ ਗਿਆ ਹੈ। ਫਤਿਹ ਸਿੰਘ ਅਨੁਸਾਰ ਪਿੰਡ ਦੇ ਹੀ ਇੱਕ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ ਜੋ ਭੜਕ ਗਈ ਜਿਸ ਕਾਰਨ ਉਸ ਦਾ ਲੱਖਾ ਦਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਥਾਨਾ ਰਗੜ ਨੰਗੜ ਵਿਖੇ ਕੰਪਲੀਟ ਕਰ ਦਿੱਤੀ ਗਈ ਹੈ ਅਤੇ ਪੁਲਿਸ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ।