ਪਿੰਡ ਸਿੰਘੋਵਾਲ ਵਿੱਚ ਚੋਰਾਂ ਨੇ ਇਕ ਘਰ ਵਿਚ ਕੀਤੇ ਹੱਥ ਸਾਫ
ਪੁਲਿਸ ਜਾਚ ਵਿਚ ਜੁੱਟੀ
ਰੋਹਿਤ ਗੁਪਤਾ
ਗੁਰਦਾਸਪੁਰ , 14 ਮਈ 2025 :
ਦੀਨਾਨਗਰ ਪੁਲਸ ਸਟੇਸਨ ਅਧੀਨ ਆਉਂਦੇ ਪਿੰਡ ਸਿੰਘੋਵਾਲ ਵਿਖ਼ੇ ਚੋਰਾਂ ਨੇ ਇੱਕ ਘਰ ਵਿੱਚ ਕੀਤੀ ਤਸੱਲੀ ਨਾਲ ਚੋਰੀ | ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਵਿੱਚ ਰਾਤ ਨੂੰ ਕਿਸੇ ਫੈਕਟਰੀ ਵਿੱਚ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਸ਼ਾਮ ਨੂੰ ਉਹ ਘਰੋਂ ਚਲਾ ਜਾਂਦਾ ਤੇ ਸਵੇਰੇ ਕਰੀਬ ਸਾਢੇ ਨੌ ਵਜੇ ਵਾਪਸ ਘਰ ਆਉਂਦਾ ਹੈ ਉਸ ਤੋਂ ਇਲਾਵਾ ਉਸਦੇ ਘਰ ਵਿੱਚ ਕੋਈ ਨਹੀਂ ਰਹਿੰਦਾ ਹੈ ਰੋਜ ਦੀ ਤਰ੍ਹਾਂ ਰਾਤ ਦੀ ਡਿਊਟੀ ਕਰ ਕੇ ਜਦੋ ਉਹ ਸਵੇਰੇ ਘਰ ਪਹੁੰਚਿਆ ਤੇ ਉਸਨੇ ਆਪਣੇ ਘਰ ਦਾ ਗੇਟ ਖੋਲਿਆ ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਉਸਦੇ ਘਰ ਦੇ ਦੋਵਾ ਦਰਵਾਜਿਆ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਇਧਰ ਉਧਰ ਖਿਲ ਰਿਹਾ ਹੋਇਆ ਸੀ , ਅਲਮਾਰੀ ਦੇ ਲੋਕਰ ਵੀ ਟੁੱਟੇ ਹੋਏ ਸਨ, ਉਹਨਾਂ ਦੱਸਿਆ ਕਿ ਮੇਰਾ ਕਰੀਬ ਅਠਾਰਾਂ ਹਜ਼ਾਰ ਰੁਪਏ ਨਕਦੀ, ਤਿੰਨ ਘੜੀਆਂ ਇੱਕ ਔਪੋ ਟੱਚ ਮੋਬਾਈਲ ਸਮੇਤ ਹੋਰ ਛੋਟਾ ਮੋਟਾ ਸਾਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਉਧਰ ਇਸ ਸਬੰਧੀ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਦੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੀਨਾਨਗਰ ਹਲਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿੱਚ ਕਾਫੀ ਡਰ ਵਾਲੀ ਭਾਵਨਾ ਪਾਈ ਜਾ ਰਹੀ ਹੈ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਲਾਕੇ ਅੰਦਰ ਗਸਤ ਤੇਜ ਕਰਨ ਦੀ ਮੰਗ ਕੀਤੀ ਹੈ