ਸਬੂਤਾਂ ਦੀ ਕਮੀ ਕਾਰਨ ਅਦਾਲਤ ਨੇ 3 ਵਿਅਕਤੀਆਂ ਨੂੰ ਕੀਤਾ ਬਰੀ : ਐਡਵੋਕੇਟ ਅਮਿਤ ਮਿੱਤਲ
ਜੈਤੋ,13 ਮਈ (ਮਨਜੀਤ ਸਿੰਘ ਢੱਲਾ)-ਮਾਨਯੋਗ ਸ਼੍ਰੀ ਸ਼ਮਿੰਦਰ ਸਿੰਘ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ, ਥਾਣਾ ਜੈਤੋ ਦੀ ਪੁਲਿਸ ਵਲੋਂ 180 ਪੇਟੀਆਂ ਨਜਾਇਜ਼ ਸ਼ਰਾਬ ਰੱਖਣ ਦੇ ਮਾਮਲੇ ਵਿੱਚ ਨਾਮਜਦ ਕੀਤੇ 3 ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੀ ਕਮੀ ਕਾਰਨ ਬਾ ਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਮੀਡੀਆ ਨੂੰ ਇਹ ਜਾਣਕਾਰੀ ਐਡਵੋਕੇਟ ਅਮਿਤ ਕੁਮਾਰ ਮਿੱਤਲ ਨੇ ਦਿੱਤੀ। ਉਨ੍ਹਾਂ ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਨੂੰ ਰੋੜੀਕਪੂਰਾ ਪੁਲ ਸੇਮਨਾਲਾ ਤੇ ਥਾਣਾ ਜੈਤੋ ਦੀ ਪੁਲਿਸ ਨੇ ਨਜਾਇਜ਼ 180 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਨਾਮਜਦ 3 ਵਿਅਕਤੀਆਂ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਨੇ ਆਪਣੇ ਵਕੀਲ ਅਮਿਤ ਕੁਮਾਰ ਮਿੱਤਲ (ਗੋਲਟੁ) ਦੁਆਰਾ ਮਾਨਯੋਗ ਸ੍ਰੀ ਸ਼ਮਿੰਦਰ ਸਿੰਘ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਆਪਣੀ ਬੇਗੁਨਾਹੀ ਦਾ ਪੱਖ ਪੇਸ਼ ਕੀਤਾ ਜਿਸ ਤੇ ਮਾਨਯੋਗ ਸ਼੍ਰੀ ਸ਼ਮਿੰਦਰ ਸਿੰਘ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਲੋਂ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਦੇ ਐਡਵੋਕੇਟ ਅਮਿਤ ਮਿੱਤਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਤੇ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਖਿਲਾਫ ਕੋਈ ਪੁਖਤਾ ਸਬੂਤ ਪੇਸ਼ ਨਾ ਹੋਣ ਕਾਰਨ ਮਾਨਯੋਗ ਸ਼੍ਰੀ ਸ਼ਮਿੰਦਰ ਸਿੰਘ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਵਲੋਂ ਉਕਤ ਇਨ੍ਹਾਂ ਵਿਅਕਤੀਆਂ ਬਾ ਇੱਜਤ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ।
ਉਨ੍ਹਾਂ ਕਿਹਾ ਕਿਹਾ ਕਿ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਖਿਲਾਫ ਇਹ ਮੁਕੱਦਮਾ ਝੂਠਾ ਅਤੇ ਬੇਬੁਨਿਆਦ ਦਰਜ ਹੋਇਆ ਸੀ ਅਤੇ ਸੱਚਾਈ ਦੀ ਜਿੱਤ ਹੋਈ ਹੈ। ਮਾਨਯੋਗ ਸ਼੍ਰੀ ਸ਼ਮਿੰਦਰ ਸਿੰਘ, ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਲੋਂ ਸੱਚ ਦੇ ਆਧਾਰ ਤੇ ਕੁਲਵਿੰਦਰ ਸਿੰਘ, ਹਰਪਾਲ ਸਿੰਘ ਅਤੇ ਸ਼ਮਿੰਦਰ ਸਿੰਘ ਨੂੰ ਬਿਲਕੁਲ ਸਹੀ ਬਰੀ ਕੀਤਾ ਗਿਆ ਹੈ। ਇਸ ਤਰ੍ਹਾਂ ਹਰ ਵਿਅਕਤੀ ਦਾ ਕਾਨੂੰਨ ਅਤੇ ਸੱਚਾਈ ਉਪਰ ਵਿਸ਼ਵਾਸ਼ ਵੱਧ ਰਿਹਾ ਹੈ। ਉਕਤ ਬਰੀ ਹੋਏ ਵਿਅਕਤੀਆਂ ਵੱਲੋਂ ਮਾਨਯੋਗ ਅਦਾਲਤ ਅਤੇ ਐਡਵੋਕੇਟ ਅਮਿਤ ਮਿੱਤਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।