ਹਿੰਦ ਪਾਕਿ ਜੰਗ ਦੋਰਾਨ ਮਰਨ ਵਾਲੇ ਵਿਅਕਤੀਆਂ ਦੇ ਪ੍ਰੀਵਾਰਾਂ ਨਾਲ ਸਾਡੀ ਪੂਰਨ ਹਮਦਰਦੀ ਹੈ: ਬਾਬਾ ਬਲਬੀਰ ਸਿੰਘ
ਜਖ਼ਮੀਆਂ ਲਈ ਅਰਦਾਸ ਹੈ ਕਿ ਉਹ ਜਲਦ ਸੇਹਤਯਾਬ ਹੋਣ
ਬਠਿੰਡਾ :- 13 ਮਈ 2025 ਹਿੰਦ-ਪਾਕਿ ਜੰਗ ਦੌਰਾਨ ਗੋਲਾਬਾਰੀ ਨਾਲ ਮਰਨ ਵਾਲਿਆਂ ਦੇ ਪ੍ਰੀਵਾਰਾਂ ਨਾਲ ਸੰਵੇਦਨਸ਼ੀਲਤਾ ਦਾ ਉਭਾਰ ਪ੍ਰਗਟ ਕਰਦਿਆਂ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਭ ਪ੍ਰੀਵਾਰਾਂ ਨਾਲ ਹਰਦਰਦੀ ਜਤਾਈ ਹੈ ਅਤੇ ਜਖ਼ਮੀ ਹੋਣ ਵਾਲੇ ਵਿਅਕਤੀਆਂ ਪ੍ਰਤੀ ਜਲਦ ਸੇਹਤਯਾਬ ਹੋਣ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਪਰਿਵਾਰਕ ਮੈਂਬਰਾਂ ਦਾ ਘਾਟਾ ਤਾ ਪੂਰਾ ਨਹੀਂ ਹੋ ਸਕਦਾ ਪਰ ਦੇਸ਼ ਤੋਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਪਰ ਜਦ ਕੋਈ ਮੰਨੇ ਹੀ ਨਾ, ਸਭ ਹੱਦ ਬੰਨੇ ਟੱਪ ਹੋ ਜਾਣ ਤਾਂ ਫਿਰ ਜੰਗ ਜਾਇਜ ਹੈ। ਉਨ੍ਹਾਂ ਕਿਹਾ ਜੰਗਬੰਦੀ ਹੋਣ ਤੇ ਸਭਨਾਂ ਨੇ ਸੁੱਖ ਦਾ ਸਾਹ ਲਿਆ ਹੈ। ਜੰਗ ਦੇਸ਼ ਦੇ ਵਿਕਾਸ ਤੇ ਆਰਥਿਕਤਾ ਨੂੰ ਵੱਡੀ ਢਾਹ ਲਾਉਂਦੀ ਹੈ। ਅੱਜ ਦਾ ਯੁੱਗ ਮਸ਼ੀਨੀਕਰਨ ਤੇ ਅਧੁਨਿਕ ਹਥਿਆਰ ਸੰਦਾਂ ਵਾਲਾ ਹੈ। ਉਨ੍ਹਾਂ ਕਿਹਾ ਮਸ਼ੀਨੀ ਤਕਨੀਕ ਨਾਲ ਗੋਲਾਬਾਰੀ ਕਰਨ ਦੇ ਯੰਤਰ ਦੁਸ਼ਮਣ ਤੇ ਦੂਰ ਦੂਰ ਤੱਕ ਮਾਰ ਕਰਦੇ ਹਨ ਅਤੇ ਅਸਮਾਨ ਵਿੱਚ ਆਪਣੀ ਵੱਖਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਪਰਮਾਣੂ ਸੰਦ ਸਭ ਤੋਂ ਭਿਆਨਕ ਤੇ ਕਈ ਦਹਾਕਿਆਂ ਤੀਕ ਉਜਾੜ ਪਾਉਣ ਵਾਲਾ ਤੇ ਮਨੁੱਖੀ ਨਸਲ ਨੂੰ ਤਬਾਹ ਕਰਨ ਵਾਲਾ ਹੈ। ਇਹ ਸਭ ਕੁੱਝ ਭਾਵੇਂ ਮਨੁੱਖ ਦੀ ਈਜਾਦ ਹਨ ਪਰ ਇਸ ਦਾ ਇਸਤੇਮਾਲ ਵੀ ਮਨੁੱਖ ਨੂੰ ਹੀ ਮਾਰਨ ਲਈ ਕੀਤਾ ਜਾਂਦਾ ਹੈ। ਇਸ ਲਈ ਜੰਗ ਤੋਂ ਪ੍ਰਹੇਜ ਕੀਤਾ ਜਾਣਾ ਚਾਹੀਦਾ ਹੈ। ਅਸੀ ਆਪਣੇ ਦੇਸ਼ ਕੌਮ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਾਂ।