ਪਾਣੀ ਸਾਡੀ ਆਰਥਿਕਤਾ ਦੀ ਜੀਵਨ ਰੇਖਾ ਹੈ, ਅਸੀਂ ਇੱਕ ਵੀ ਵਾਧੂ ਬੂੰਦ ਨਹੀਂ ਦੇਵਾਂਗੇ: ਡਾ. ਚਰਨਜੀਤ ਸਿੰਘ
ਸ੍ਰੀ ਚਮਕੌਰ ਸਾਹਿਬ, 13 ਮਈ 2025: ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਨੂੰ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧੀਨ ਆਉਣ ਵਾਲੇ ਕਲਿਆਣਪੁਰ ਪਿੰਡ ਵਿੱਚ ਲੋਹੰਡ ਗੇਟਾਂ ਦੇ ਨੇੜੇ ਇੱਕ ਠੋਸ ਮੋਰਚਾ ਲਗਾ ਦਿੱਤਾ ਹੈ। ਵਿਧਾਇਕ ਡਾ. ਚਰਨਜੀਤ ਸਿੰਘ ਵੀ ਆਪਣੇ ਸਮਰਥਕਾਂ ਨਾਲ ਇਸ ਮੋਰਚੇ 'ਤੇ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਲੋਕਾਂ ਨੇ ਕੇਂਦਰ ਸਰਕਾਰ ਅਤੇ ਬੀਬੀਐਮਬੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਪਾਣੀ ਪੰਜਾਬ ਦੀ ਆਰਥਿਕਤਾ ਦੀ ਜਿੰਦ-ਜਾਨ ਹੈ। ਇਸ ਲਈ ਪੰਜਾਬ ਆਪਣੇ ਹਿੱਸੇ ਦੇ ਪਾਣੀ ਦੀ ਇੱਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਨਹੀਂ ਦੇ ਸਕਦਾ। ਭਾਵੇਂ ਬੀਬੀਐਮਬੀ ਵਿਭਾਗ ਕੇਂਦਰ ਦੇ ਸਹਿਯੋਗ ਨਾਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਮਾਨਵਤਾ ਦੇ ਆਧਾਰ 'ਤੇ ਹਰਿਆਣਾ ਨੂੰ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਵਾਧੂ ਪਾਣੀ ਦੇ ਰਿਹਾ ਹੈ। ਇਸ ਲਈ ਹੁਣ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਇੱਕ ਇੰਚ ਵੀ ਵਾਧੂ ਪਾਣੀ ਨਹੀਂ ਹੈ। ਲੋਹੰਡ ਗੇਟਾਂ ਨੇੜੇ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਾਣੀ ਦਾ ਮਸਲਾ ਹੱਲ ਨਹੀਂ ਹੋ ਜਾਂਦਾ ਅਤੇ ਪੰਜਾਬ ਨੂੰ ਉਸਦਾ ਹੱਕ ਨਹੀਂ ਦਿੱਤਾ ਜਾਂਦਾ।
ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਐਨਪੀ ਰਾਣਾ, ਨਵਦੀਪ ਸਿੰਘ ਟੋਨੀ, ਜਗਤਾਰ ਸਿੰਘ ਘੜੂੰਆ, ਐਸ.ਸੀ.ਵਿੰਗ ਪ੍ਰਧਾਨ, ਮੇਹਰਬਾਨ ਸਿੰਘ, ਬਲਬੀਰ ਸਿੰਘ ਮੇਹਤੌਤ, ਪੁਰਸ਼ੋਤਮ ਸਿੰਘ ਮਾਹਲ, ਕੋਆਰਡੀਨੇਟਰ ਰਜਿੰਦਰ ਸਿੰਘ ਰਾਜਾ, ਪੁਰਸ਼ੋਤਮ ਸਿੰਘ ਮਾਹਲ, ਨਿਰਪਾਲ ਸਿੰਘ ਮੰਡੇਰ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਾਕਾ, ਕੁਲਵੰਤ ਸਿੰਘ ਸੁਰਤਾਪੁਰ, ਬਲਵਿੰਦਰ ਸਿੰਘ ਚੈੜੀਆਂ, ਜਗਤਾਰ ਸਿੰਘ ਸਹੇੜੀ, ਕੇਵਲ ਜੋਸ਼ੀ ਮੜੌਲੀ ਕਲਾਂ, ਅਮਰੀਕ ਸਿੰਘ ਢੰਗਰਾਲੀ, ਗੁਰਪ੍ਰੀਤ ਸਿੰਘ ਸਿਲ, ਲਖਵੀਰ ਸਿੰਘ ਤਾਜਪੁਰ, ਸਰਪੰਚ ਮਲਕੀਤ ਸਿੰਘ ਜਿੰਦਾ ਪੁਰ, ਅਮ੍ਰਿਤ ਪਾਲ ਸਿੰਘ ਸਿੰਘ ਭਗਵੰਤ ਪੂਰਾ (ਅਪਣੇ ਸਾਥੀਆਂ ਦੇ ਨਾਲ), ਜਗਦੇਵ ਸਿੰਘ ਬਟੌਆ ਪ੍ਰਧਾਨ, ਸਮਸ਼ੇਰ ਸਿੰਘ ਮੰਗੀ ਪ੍ਰਧਾਨ, ਭੁਪਿੰਦਰ ਸਿੰਘ ਭੂਰਾ ਵਾਇਸ ਪ੍ਰਧਾਨ, ਦਰਸ਼ਨ ਸਿੰਘ ਵਰਮਾ ਐਮ.ਸੀ, ਨਰਿੰਦਰ ਸਿੰਘ (ਕੋਚ) ਐਮ. ਸੀ, ਗਗਨਦੀਪ ਸਿੰਘ ਧਨੋਆ ਐਮ. ਸੀ, ਨਿਰਮਲ ਸਿੰਘ ਮਾਵੀ ਮਾਨਗੜ੍ਹ ਰੁਕਾਲੀ, ਹਰਿੰਦਰ ਸਿੰਘ ਜਟਾਣਾਂ, ਸਵਰਨ ਸਿੰਘ ਜਟਾਣਾਂ, ਜਸਮੇਰ ਸਿੰਘ ਗੜਾਂਗਾਂ, ਹਰਦੀਪ ਸਿੰਘ ਗੜਾਂਗਾਂ, ਅਮਰ ਸਿੰਘ ਸੋਲਖੀਆਂ, ਕੁਲਵੰਤ ਸਿੰਘ ਬੱਤਾ, ਇਕਬਾਲ ਸਿੰਘ ਬੱਤਾ, ਸੁਖਜਿੰਦਰ ਸਿੰਘ ਸੋਹੀ ਨਥਮੱਲਪੁਰ, ਕੁਲਦੀਪ ਸਿੰਘ ਭੈਣੀ, ਹਰਮਿੰਦਰ ਸਿੰਘ ਮਿੰਡੀ, ਰਣਜੀਤ ਸਿੰਘ ਫਤਿਹਪੁਰ ਥੇੜੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।