ਅਕਾਲ ਅਕੈਡਮੀ ਮਨਾਵਾ ਵੱਲੋਂ ਅੰਤਰ-ਅਕਾਦਮੀ ਹਾਕੀ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ
ਹਰਜਿੰਦਰ ਸਿੰਘ ਭੱਟੀ
ਮੋਗਾ, 29 ਅਪ੍ਰੈਲ 2025- ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਨਾਵਾ ਦੇ ਵਿਦਿਆਰਥੀਆਂ ਨੇ ਅੰਤਰ-ਅਕਾਦਮੀ ਹਾਕੀ ਅਤੇ ਫੁੱਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹੱਤਵਪੂਰਨ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਦਾ ਆਯੋਜਨ ਅਕਾਲ ਅਕੈਡਮੀ ਰਤੀਆ ਅਤੇ ਅਕਾਲ ਅਕੈਡਮੀ ਪੁਰਾਣੇਵਾਲਾ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲਿਆ।ਅਕਾਲ ਅਕੈਡਮੀ ਮਨਾਵਾ ਦੀ ਲੜਕੀਆਂ ਦੀ ਟੀਮ ਨੇ ਹਾਕੀ ਅਤੇ ਫੁੱਟਬਾਲ ਦੋਹਾਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਲੜਕਿਆਂ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਸਫਲਤਾ ਕੋਚ ਗੁਰਪ੍ਰੀਤ ਸਿੰਘ ਦੀ ਸੂਝਵਾਨ ਸਿਖਲਾਈ ਦਾ ਨਤੀਜਾ ਹੈ।
ਟੀਮਾਂ ਦੀ ਅਗਵਾਈ ਲੜਕੀਆਂ ਦੀ ਫੁੱਟਬਾਲ ਕਪਤਾਨ ਐਸ਼ਦੀਪ ਕੌਰ, ਹਾਕੀ ਕਪਤਾਨ ਅਮਨਦੀਪ ਕੌਰ ਅਤੇ ਲੜਕਿਆਂ ਦੇ ਹਾਕੀ ਕਪਤਾਨ ਰਜਿੰਦਰ ਸਿੰਘ ਨੇ ਕੀਤੀ। ਸਾਰੇ ਖਿਡਾਰੀ ਆਪਣੇ ਵਧੀਆ ਖੇਡ ਪ੍ਰਦਰਸ਼ਨ ਰਾਹੀਂ ਮੈਦਾਨ ਵਿੱਚ ਛਾਏ ਰਹੇ ਅਤੇ ਟੂਰਨਾਮੈਂਟ ਦੌਰਾਨ ਆਪਣੀ ਖੇਡ-ਕਾਬਲੀਅਤ ਦਾ ਲੋਹਾ ਮਨਵਾਇਆ। ਵਿਜੇਤਾ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਇਲਾਵਾ ਅਕਾਲ ਅਕੈਡਮੀ ਮਨਾਵਾ ਦੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਟੀਮ ਦੇ ਸਾਰੇ ਮੈਂਬਰਾਂ, ਕੋਚ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਸਿਰਫ਼ ਪਾਠਕ੍ਰਮਕ ਸਿੱਖਿਆ ਹੀ ਨਹੀਂ, ਬਲਕਿ ਖੇਡਾਂ, ਕਲਾਵਾਂ ਅਤੇ ਧਾਰਮਿਕ ਗਿਆਨ ਵੱਲ ਵੀ ਬਰਾਬਰ ਧਿਆਨ ਦਿੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।