ਚੰਡੀਗੜ੍ਹ ਯੂਨੀਵਰਸਿਟੀ ’ਚ ਯਾਦਗਾਰੀ ਹੋ ਨਿਬੜਿਆ 5ਵਾਂ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’
ਚੋਟੀ ਦੀਆਂ ਫਿਲਮਾਂ ਦੇ ਪ੍ਰੀਮੀਅਰ, ਨਿਰਦੇਸ਼ਕਾਂ ਦੇ ਅਨੁਭਵਾਂ ਅਤੇ ਬਾਲੀਵੁੱਡ ਸਿਤਾਰਿਆਂ ਦੀ ਚਮਕ ਨਾਲ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਦੀ ਹੋਈ ਸਮਾਪਤੀ
ਆਸਕਰ ਵਰਗੇ ਪੁਰਸਕਾਰ ਨਾ ਮਿਲਣ ਦਾ ਭਾਰਤੀ ਸਿਨੇਮਾ ਨੂੰ ਕੋਈ ਫਰਕ ਨਹੀ, ਸਾਡੇ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਮਿਲਦਾ ਹੈ ਸਤਿਕਾਰ- ਪ੍ਰਸਿੱਧ ਨਿਰਦੇਸ਼ਕ ਰਾਹੁਲ ਰਵੇਲ
ਗਦਰ-2 ਵਿਚ ਮਿਲੇ ਜਨਰਲ ਦੇ ਰੋਲ ਨੇ ਮੇਰੀ ਜਿੰਦਗੀ ਦਿੱਤੀ ਬਦਲ, ਪਰ ਮੈਂ ਆਪਣੇ ਹਰ ਰੋਲ ਨੂੰ ਦਿੰਦਾ ਹਾ ਬਰਾਬਰ ਤਰਜ਼ੀਹ - ਮਨੀਸ਼ ਵਾਧਵਾ
ਆਪਣੀ ਮੌਲਕਿਤਾ ਵਿਚ ਹੀ ਖੇਤਰੀ ਸਿਨੇਮਾ ਦੀ ਸਫਲਤਾ, ਖੇਤਰੀ ਫਿਲਮਾਂ ਦੇ ਰੀਮੇਕ ’ਤੇ ਨਿਰਭਰ ਕਰਦਾ ਹੈ ਬਾਲੀਵੁੱਡ- ਇਨਾਮੁਲ ਹੱਕ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ/ਮੋਹਾਲੀ, 29 ਅਪ੍ਰੈਲ 2025- ਚੰਡੀਗੜ੍ਹ ਯੂਨੀਵਰਸਿਟੀ ’ਚ 5ਵਾਂ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਫਿਲਮੀ ਸਿਤਾਰਿਆਂ, ਉਘੇ ਨਿਰਦੇਸ਼ਕਾਂ ਅਤੇ ਮਸ਼ਹੂਰ ਗਾਇਕਾਂ ਦੀ ਮੌਜੂਦਗੀ ਵਿਚ ਯਾਦਗਾਰੀ ਢੰਗ ਨਾਲ ਸਮਾਪਤ ਹੋ ਗਿਆ।ਚੰਡੀਗੜ੍ਹ ਯੂਨੀਵਰਸਿਟੀ ਵਲੋਂ ਰੀਅਲ ਐਸੋਸੀਏਸ਼ਨ ਨਾਲ ਮਿਲ ਕੇ ਕਰਵਾਏ ਇਸ ਫੈਸਟੀਵਲ ਦੇ ਆਖਰੀ ਦਿਨ ਬਾਲੀਵੁੱਡ ਦੇ ਉੱਘੇ ਸਿਤਾਰੇ, ਚੋਟੀ ਦੇ ਫਿਲਮ ਨਿਰਦੇਸ਼ਕ ਅਤੇ ਗਾਇਕ ਸ਼ਾਮਲ ਹੋਏ।ਇਸ ਤੋਂ ਪਹਿਲਾ ਤਿੰਨ ਦਿਨਾਂ ਇਸ ’’ਚੰਡੀਗੜ੍ਹ ਮਿਊਜ਼ਿਕ ਅਤੇ ਫਿਲਮ ਫੈਸਟੀਵਲ 2025’’ ਦਾ ਅਗਾਜ਼ ਚੰਡੀਗੜ੍ਹ ਸੈਕਟਰ 35 ਦੇ ਮਿਊਂਸੀਪਲ ਭਵਨ ਵਿਖੇ ਐਤਵਾਰ ਨੂੰ ਹੋਇਆ ਸੀ ਜਦ ਕਿ ਬਾਕੀ ਦੇ ਦੋ ਦਿਨ ਫੈਸਟੀਵਲ ਚੰਡੀਗੜ੍ਹ ਯੂਨੀਵਰਸਿਟੀ ’ਚ ਕਰਵਾਇਆ ਗਿਆ।ਚੰਡੀਗੜ੍ਹ ਯੂਨੀਵਰਸਿਟੀ ’ਚ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਦੇ ਤੀਸਰੇ ਦਿਨ ਚੋਟੀ ਦੇ ਫਿਲਮ ਨਿਰਦੇਸ਼ਕ ਰਾਹੁਲ ਰਵੇਲ, ਅਦਾਕਾਰ ਇਨਾਮੁਲ ਹੱਕ, ਅਦਾਕਾਰ ਮਨੀਸ਼ ਵਾਧਵਾ ਅਤੇ ਸੂਫੀ ਗਾਇਕ ਸੁਲਤਾਨਾ ਨੂਰਾ ਸ਼ਾਮਲ ਹੋਏ।ਤਿੰਨ ਦਿਨਾਂ ਚੰਡੀਗੜ੍ਹ ਯੂਨੀਵਰਸਿਟੀ ’ਚ ਆਯੋਜਿਤ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਸੁਤੰਤਰ ਸਿਨੇਮਾ ਦੇ ਇਕ ਵੱਡੇ ਜਸ਼ਨ ਵਜੋਂ ਉਭਰਿਆ ਅਤੇ ਇਸ ਦੌਰਾਨ ਨਿਰਮਾਤਾਵਾਂ ਦੁਆਰਾ ਭਾਵਨਾਤਮਕ ਤਰੀਕੇ ਨਾਲ ਕਹਾਣੀ ਕਹਿਣ ਦੀ ਆਪਣੀ ਕਲਾ ਸਰੋਤਿਆਂ ਸਾਹਮਣੇ ਪੇਸ਼ ਕੀਤਾ ਗਿਆ।
’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਦੇ ਆਖਰੀ ਦਿਨ ਦੀ ਸ਼ੁਰੂਆਤ ਪੰਜ ਫਿਲਮਾਂ ਦੇ ਪ੍ਰੀਮੀਅਰ ਨਾਲ ਹੋਈ ਜਿਨ੍ਹਾਂ ਵਿਚ ਸੁਮਿਤਰਾ ਸਿੰਘ ਦੇ ਨਿਰਦੇਸ਼ਨ ਵਿਚ ਬਣੀ ਫਿਲਮ ’ਦਾ ਵਾਲਟ’ ਜੋ ਪਿਆਰ, ਵਫਾ ਅਤੇ ਜਨੂੰਨ ਦੀ ਕਹਾਣੀ ਹੈ ਸਮੇਤ ਅਲੇਸੈਂਡਰੋ ਮੈਗਨਾਬੋਸਕੋ ਦੀ ਫਿਲਮ ’ਦਾ ਸਟਾਰ ਹੂ ਫੈਲ ਟੂ ਅਰਥ’ ਜੋ ਦੋਸਤੀ ਅਤੇ ਇਕੱਲੇਪਨ ਦੀ ਕਹਾਣੀ ਹੈ ਨੂੰ ਦਿਖਾਇਆ ਗਿਆ।ਇਹ ਫਿਲਮ ਹੈਰੀ ਨਾਮ ਦੇ ਕਿਰਦਾਰ ਜੋ ਇਕ ਖਗੋਲ ਵਿਗਿਆਨੀ ਹੈ ਦੇ ਜੀਵਨ ਨੂੰ ਦਿਖਾਉਂਦੀ ਹੈ ਕਿ ਕਿਵੇ ਉਹ ਆਪਣੇ ਇਕੱਲੇਪਨ ਨੂੰ ਦੂਰ ਕਰਨ ਲਈ ਰਾਤਾਂ ਨੂੰ ਤਾਰੇ ਦੇਖ ਕੇ ਸਮਾਂ ਕੱਟਦਾ ਹੈ।ਇਸ ਦੇ ਇਲਾਵਾ ਜਿਨ੍ਹਾਂ ਫਿਲਮਾਂ ਦੇ ਪ੍ਰੀਮੀਅਰ ਦਿਖਾਏ ਗਏ ਉਨ੍ਹਾਂ ’ਚ ਸੰਜੇ ਕੁਮਾਰ ਦੀ ’ਲਾਈਫ ਇੰਸਾਈਡ ਆ ਹੋਮਲੈਸ ਫੈਮਲੀ’, ਸੰਜੇ ਚਰਨ ਦੀ ’ਦਾ ਸੂਅ ਆਈ ਵੋਰ’, ਵਿੱਕੀ ਖਾਂਡਪੁਰ ਦੀ ’ਕੱਲ ਆਜ ਔਰ ਕੱਲ’ ਪਵਿੱਤਰਾ ਵਰਮਾ ਦੀ ’ਆਈਪੀਐਸਏ’ ਅਤੇ ਮੁਸਾਫਿਰ ਬੰਨੀ ਦੀ ’ਟੂ ਲਾਈਨਸ਼’ ਸ਼ਾਮਲ ਰਹੀਆਂ।ਇਨ੍ਹਾਂ ਫਿਲਮਾਂ ਦਾ ਸ਼ਾਨਦਾਰ ਪ੍ਰੀਮੀਅਰ ਦੇ ਨਾਲ ਦਰਸ਼ਕਾਂ ਨੇ ਫਿਲਮ ਨਿਰਦੇਸ਼ਕ ਰਾਹੁਲ ਰਵੇਲ, ਅਦਾਕਾਰ ਇਨਾਮੁਲ ਹੱਕ, ਅਦਾਕਾਰ ਮਨੀਸ਼ ਵਾਧਵਾ ਅਤੇ ਸੂਫੀ ਗਾਇਕਾ ਸੁਲਤਾਨਾ ਨੂਰਾ ਨਾਲ ਟਾਕ ਸ਼ੋਅ ਦਾ ਅਨੰਦ ਵੀ ਮਾਣਿਆ।ਇਸ ਦੇ ਨਾਲ ਹੀ ਡਿਜ਼ੀਟਲ ਖੇਤਰ ਦੇ ਵਿੱਚ ਆਪਣਾ ਵਿਲੱਖਣ ਯੋਗਦਾਨ ਪਾਉਣ ਵਾਲੇ ਛੇ ਇੰਨਫਲੂਐਂਸਰਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਰਾਹੁਲ ਗੋਇਲ, ਵਿਵੇਕ ਚੌਧਰੀ, ਸ਼ਾਲਿਨੀ ਰਨਿਆਲ, ਗੈਲਸੀ, ਵਗੀਸ਼ਾ ਬਹਿਲ ਅਤੇ ਆਕਸ਼ੀ ਸ਼ਰਮਾ ਦੇ ਨਾਮ ਸ਼ਾਮਲ ਹਨ।
ਚੰਡੀਗੜ੍ਹ ਯੂਨੀਵਰਸਿਟੀ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਹੈ ਵੱਚਨਬੱਧ- ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਤੋਂ ਹੀ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ।ਸਾਡਾ ਇਹ ਵਿਸ਼ਵਾਸ਼ ਹੈ ਕਿ ਕਿਸੇ ਵੀ ਸਮਾਜ ਦੇ ਵਿਕਾਸ ਲਈ ਕਲਾ ਅਤੇ ਸੱਭਿਆਚਾਰ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਅਤੇ ਇਸ ਹੀ ਦਿਸ਼ਾ ਵਿਚ 5ਵੇ’ ’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’ ਦਾ ਆਯੋਜਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025 ਨਾ ਸਿਰਫ਼ ਫਿਲਮ ਇੰਡਸਟਰੀ ਨਾਲ ਜੁੜੇ ਮਾਹਰਾਂ ਅਤੇ ਕਲਾਕਾਰਾਂ ਨੂੰ ਇਕ ਮੰਚ ਪ੍ਰਦਾਨ ਕਰ ਰਿਹਾ ਹੈ ਸਗੋਂ ਇਸ ਉਦਯੋਗ ਨਾਲ ਜੁੜੇ ਹਰ ਇਕ ਪਹਿਲੂ ਪ੍ਰਤੀ ਨੌਜਵਾਨਾਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਚੰਗਾ ਮੌਕਾ ਵੀ ਪ੍ਰਦਾਨ ਕਰ ਰਿਹਾ ਹੈ।ਸੰਧੂ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਇਸ ਤਰ੍ਹਾ ਦੇ ਮੰਚਾਂ ਦੇ ਮਾਧਿਅਮ ਰਾਹੀ ਨੌਜਵਾਨ ਫਿਲਮ ਇੰਡਸਟਰੀ ਦੀਆਂ ਜਰੂਰਤਾਂ ਨੂੰ ਸਮਝ ਸਕਣ ਅਤੇ ਆਪਣੀ ਪ੍ਰਤਿਭਾ ਵਿਚ ਨਿਖਾਰ ਲਿਆ ਕਿ ਭਵਿੱਖ ਵਿਚ ਸਫਲਤਾ ਹਾਸਲ ਕਰ ਸਕਣ। ਨੌਜਵਾਨਾਂ ਨੂੰ ਫਿਲਮ ਇੰਡਸਟਰੀ ਲਈ ਤਿਆਰ ਕਰਨਾ ਚੰਡੀਗੜ੍ਹ ਯੂਨੀਵਰਸਿਟੀ ਦਾ ਉਦੇਸ਼ ਹੈ ਤਾਂ ਜੋ ਉਹ ਆਪਣੀ ਕਲਾ ਦੇ ਮਾਧਿਅਮ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇਸ ਮਹੱਤਵਪੂਰਨ ਕੰਮ ਵਿਚ ਆਪਣਾ ਯੋਗਦਾਨ ਪਾ ਰਹੇ ਹਾਂ।
ਚੰਡੀਗੜ੍ਹ ਯੂਨੀਵਰਸਿਟੀ ’ਚ ਪਹੁੰਚੇ ਫਿਲਮੀ ਸਿਤਾਰਿਆਂ ਨਾਲ ਖਾਸ ਗੱਲਬਾਤ
ਦੁਨੀਆ ਭਰ ਵਿਚ ਦੇਖਿਆ ਜਾਂਦਾ ਹੈ ਭਾਰਤੀ ਸਿਨੇਮਾ, ਵਿਸ਼ਵ ਪੱਧਰ ’ਤੇ ਮਿਲਦਾ ਹੈ ਸਤਿਕਾਰ, ਆਸਕਰ ਵਰਗੇ ਪੁਰਸਕਾਰ ਨਾ ਮਿਲਣ ਦਾ ਭਾਰਤੀ ਸਿਨੇਮਾ ਨੂੰ ਕੋਈ ਫਰਕ ਨਹੀ- ਪ੍ਰਸਿੱਧ ਨਿਰਦੇਸ਼ਕ ਰਾਹੁਲ ਰਵੇਲ
ਚੰਡੀਗੜ੍ਹ ਯੂਨੀਵਰਸਿਟੀ ਦੇ 5ਵੇਂ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ’ਚ ਪਹੁੰਚੇ ਉਘੇ ਫਿਲਮ ਨਿਰਦੇਸ਼ਕ ਰਾਹੁਲ ਰਵੇਲ ਕਿਹਾ ਕਿ ਅੱਜ ਭਾਰਤੀ ਸਿਨੇਮਾ ਤਬਦਲੀ ਦੇ ਦੌਰ ਵਿਚੋ ਗੁਜਰ ਰਿਹਾ ਹੈ ਪਰ ਇਹ ਫਿਰ ਤੋਂ ਆਪਣਾ ਪੁਰਾਣਾ ਸਥਾਨ ਹਾਸਲ ਕਰੇਗਾ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਭਾਰਤੀ ਫਿਲਮਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਪਸੰਦ ਕੀਤਾ ਜਾਂਦਾ ਹੈ।ਭਾਰਤੀ ਫਿਲਮਾਂ ਨੂੰ ਆਸਕਰ ਅਵਾਰਡ ਨਾ ਮਿਲਣ ’ਤੇ ਉਨ੍ਹਾਂ ਕਿਹਾ ਕਿ ਆਸਕਰ ਇਕ ਅਵਾਰਡ ਹੀ ਤਾਂ ਹੈ ਜਿਵੇ ਸਾਡੇ ਇਥੇ ਫਿਲਮ ਫੇਅਰ ਅਵਾਰਡ ਹੁੰਦੇ ਹਨ।ਹਾਲੀਵੁੱਡ ਦੇ ਵੀ ਕਈ ਮਸ਼ਹੂਰ ਨਿਰਦੇਸ਼ਕਾਂ ਅਤੇ ਅਦਾਕਾਰਾਂ ਨੂੰ ਆਸਕਰ ਨਹੀ ਮਿਲਿਆ, ਇਸ ਦਾ ਮਤਲਬ ਇਹ ਨਹੀ ਹੈ ਕਿ ਸਾਡੇ ਕੰਮ ਵਿਚ ਕੋਈ ਕਮੀ ਹੈ।ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਬਹੁਤ ਸਾਰੇ ਵਿਕਲਪ ਹਨ, ਜਿਸ ਨੂੰ ਜੋ ਪਸੰਦ ਹੈ ਉਹ ਉਸ ਵੱਲ ਜਾ ਰਿਹਾ ਹੈ ਅਤੇ ਭਵਿੱਖ ਵਿਚ ਸਿਨੇਮਾ ਦੇ ਨਾਲ ਓਟੀਟੀ ਵਰਗੇ ਪਲੇਟਫਾਰਮ ਵੀ ਚੱਲਦੇ ਰਹਿਣਗੇ ਪਰ ਇਹ ਕਹਿਣਾ ਕਿ ਓਟੀਟੀ ਸਿਨੇਮਾ ਦਾ ਬਦਲ ਬਣ ਚੁੱਕਾ ਹੈ ਇਹ ਸਿਰਫ਼ ਇਕ ਧਾਰਨਾ ਹੈ।ਜਦ ਕੋਈ ਫਿਲਮ ਬਣਾਉਂਦਾ ਹੈ ਤਾਂ ਉਹ ਆਪਣੇ ਵਿਸ਼ਵਾਸ ’ਤੇ ਅਜਿਹਾ ਕਰਦਾ ਹੈ, ਫਿਲਮ ਚੱਲੇ ਜਾਂ ਨਾ ਚੱਲੇ ਇਹ ਉਸ ਦੇ ਹੱਥ ਵਿਚ ਨਹੀ ਹੈ।ਉਨ੍ਹਾਂ ਕਿਹਾ ’ਮੈ ਇਹ ਗੱਲ ਮੰਨਦਾ ਹਾਂ ਕਿ ਅੱਜ ਦੱਖਣ ਭਾਰਤ ਦੀਆਂ ਫਿਲਮਾਂ ਚੱਲ ਰਹੀਆਂ ਹਨ, ਇਹ ਉਨ੍ਹਾਂ ਦਾ ਵਿਸ਼ਵਾਸ਼ ਸੀ।ਭਾਵੇ ਹਿੰਦੀ ਫਿਲਮਾਂ ਨਹੀ ਵੀ ਚੱਲ ਰਹੀਆਂ ਹਨ ਪਰ ਫਿਲਮ ਬਨਾਉਣ ਵਾਲੇ ਨੂੰ ਤਾਂ ਵਿਸ਼ਵਾਸ਼ ਹੈ ਕਿ ਫਿਲਮ ਚੱਲੇਗੀ’’।ਉਨ੍ਹਾਂ ਕਿਹਾ ਕਿ ਜਦ ਉਹ ਫਿਲਮਾਂ ਦੇਖਦੇ ਹਨ ਤਾਂ ਕਈ ਵਾਰ ਜੋ ਫਿਲਮ ਉਨ੍ਹਾਂ ਨੂੰ ਬਹੁਤ ਪਸੰਦ ਆਉਂਦੀ ਹੈ, ਉਹ ਵਪਾਰਕ ਤੌਰ ’ਤੇ ਵਧੀਆ ਨਹੀ ਕਰ ਪਾਉਂਦੀ।ਜੇਕਰ ਕੋਈ ਫਿਲਮ ਚੱਲੀ ਹੈ ਤਾਂ ਉਸ ਦੇ ਪਿੱਛੇ ਕੋਈ ਖਾਸ ਵਜਾ ਨਹੀ ਹੈ, ਸਿਰਫ਼ ਲੋਕਾਂ ਨੂੰ ਉਹ ਫਿਲਮ ਪਸੰਦ ਆਈ ਹੈ ਅਤੇ ਜੇਕਰ ਕੋਈ ਫਿਲਮ ਨਹੀ ਚੱਲੀ ਹੈ ਤਾਂ ਲੋਕਾਂ ਨੂੰ ਉਹ ਫਿਲਮ ਪਸੰਦ ਨਹੀ ਆਈ ਹੈ।ਅਰਜੁਨ ਰੈਡੀ ਫਿਲਮ ਦੇਖਣ ’ਤੇ ਉਨ੍ਹਾਂ ਲੱਗਿਆ ਸੀ ਕਿ ਇਹ ਬੈਨ ਹੋ ਜਾਵੇਗੀ ਪਰ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਉਨ੍ਹਾਂ ਦੱਸਿਆ ਕਿ ਬਤੌਰ ਨਿਰਦੇਸ਼ਕ ਉਹ ਇਕ ਵੈਬ ਸੀਰੀਜ਼ ਜਰੂਰ ਬਨਾਉਣਾ ਚਾਹੁੰਦੇ ਹਨ ਅਤੇ ਓਟੀਟੀ ਲਈ ਵੀ ਇਕ ਫਿਲਮ ਬਨਾਉਣ ਦਾ ਵਿਚਾਰ ਹੈ ਜਿਸ ਵਿਚ ਉਹ ਇਕ ਕਿਰਦਾਰ ਅੰਦਰ 9 ਤਰ੍ਹਾ ਦੀਆਂ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨਾ ਚਾਹੰੁਦੇ ਹਨ।
ਗਦਰ-2 ਵਿਚ ਮਿਲੇ ਜਨਰਲ ਦੇ ਰੋਲ ਨੇ ਮੇਰੀ ਜਿੰਦਗੀ ਬਦਲ ਦਿੱਤੀ, ਪਰ ਮੈ ਆਪਣੇ ਹਰ ਰੋਲ ਨੂੰ ਦਿੰਦਾ ਹਾ ਬਰਾਬਰ ਤਰਜ਼ੀਹ - ਮਨੀਸ਼ ਵਾਧਵਾ
ਚੰਡੀਗੜ੍ਹ ਯੂਨੀਵਰਸਿਟੀ ਦੇ 5ਵੇਂ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਅਦਾਕਾਰ ਮਨੀਸ਼ ਵਾਧਵਾ ਨੇ ਕਿਹਾ ਕਿ ਗਦਰ-2 ਵਿਚ ਮਿਲੇ ਜਨਰਲ ਦੇ ਰੋਲ ਨੇ ਉਨ੍ਹਾਂ ਦੀ ਜਿੰਦਗੀ ਬਦਲ ਦਿੱਤੀ, ਪਰ ਉਨ੍ਹਾਂ ਲਈ ਹਰ ਰੋਲ ਮਹੱਤਵਪੂਰਨ ਰਿਹਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੇ ਮੇਰੇ ਵਲੋਂ ਕੀਤੇ ਚਾਣਕਿਆ ਦੇ ਰੋਲ ਨੂੰ ਵੀ ਬਹੁਤ ਪਸੰਦ ਕੀਤਾ।ਮੈ ਹਰ ਰੋਲ ਵਿਚ ਆਪਣਾ 100 ਫੀਸਦੀ ਦਿੰਦਾ ਹਾਂ।ਉਨ੍ਹਾਂ ਕਿਹਾ ਕਿ ਕਈ ਵਾਰ ਇਕ ਰੋਲ ਨੂੰ ਲੈ ਕੇ ਲੋਕਾਂ ਦੀ ਧਾਰਨਾ ਬਣ ਜਾਂਦੀ ਹੈ ਕਿ ਇਹ ਅਦਾਕਾਰ ਸਿਰਫ਼ ਇਕ ਤਰ੍ਹਾ ਦੇ ਹੀ ਰੋਲ ਕਰ ਸਕਦਾ ਹੈ ਪਰ ਅਜਿਹਾ ਨਹੀ ਹੈ ਮੌਕਾ ਮਿਲਣ ’ਤੇ ਹੋਰ ਕਿਰਦਾਰ ਵੀ ਨਿਭਾਏ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਗਦਰ-2 ਵਿਚ ਜਨਰਲ ਦਾ ਰੋਲ ਕਰਨ ਤੋਂ ਬਾਅਦ ਕਈ ਥਾਵਾਂ ਤੋਂ ਉਸ ਹੀ ਤਰ੍ਹਾ ਦੇ ਆਫਰ ਮਿਲਣੇ ਸ਼ੁਰੂ ਹੋ ਗਏ।ਜਦ ਤੁਸੀ ਕਿਸੇ ਇਕ ਤਰ੍ਹਾ ਦਾ ਰੋਲ ਕਰਦੇ ਹੋ ਤਾਂ ਉਸ ਤਰ੍ਹਾ ਦੇ ਹੀ ਆਫਰ ਮਿਲਣਗੇ, ਇਕ ਅਦਾਕਾਰ 6 ਵਾਰ ਆਫਰ ਨੂੰ ਮਨ੍ਹਾ ਕਰ ਸਕਦਾ ਹੈ ਪਰ 7ਵੀ ਵਾਰ ਉਸ ਨੂੰ ਸਵੀਕਾਰ ਕਰਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ ਕਿਉਕਿ ਕੰਮ ਨਹੀ ਮਿਲੇਗਾ ਤਾਂ ਉਹ ਕੀ ਕਰੇਗਾ।ਉਨ੍ਹਾਂ ਕਿਹਾ ਕਿ ਚੰਗਾ ਤਦ ਲਗਦਾ ਹੈ ਜਦ ਨਿਰਦੇਸ਼ਕ ਤੁਹਾਨੂੰ ਹੋਰ ਰੋਲ ਵੀ ਦੇਣਾ ਚਾਹੁੰਦਾ ਹੈ।ਗਦਰ-3 ਬਾਰੇ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਫਿਲਹਾਲ ਫਿਲਮ ਦੀ ਕਹਾਣੀ ਲਿਖਣ ’ਤੇ ਕੰਮ ਚੱਲ ਰਿਹਾ ਹੈ।ਇਸ ਦੇ ਨਾਲ ਫਵਾਦ ਖਾਨ ਦੀ ਫਿਲਮ ’ਤੇ ਭਾਰਤ ਅੰਦਰ ਰੋਕ ਲੱਗਾਏ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਮੈ ਇਸਦਾ ਜਵਾਬ ਨਹੀ ਦੇਣਾ ਚਾਹੁੰਦਾ ਹਾਂ ਹਾਲਾਕਿ ਕਲਾ ਦੀ ਕੋਈ ਸੀਮਾ ਨਹੀ ਹੁੰਦੀ ਪਰ ਇੰਸਾਨੀਅਤ ਵੀ ਤਾਂ ਕੋਈ ਚੀਜ਼ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਫੈਸਟੀਵਲ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਫੈਸਟੀਵਲ ਫਿਲਮ ਇੰਡਸਟਰੀ ਵਿਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਬਹੁਤ ਪ੍ਰੇਰਿਤ ਕਰਦੇ ਹਨ, ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਉਹ ਕਾਮਯਾਬ ਹੋਣਾ ਚਾਹੁੰਦੇ ਹਨ ਤਾਂ ਉਹ ਭਾਵੇ ਕਿਸੇ ਵੀ ਖਿੱਤੇ ਵਿਚ ਕੰਮ ਕਰਨ ਹਮੇਸ਼ਾ ਪਰ ਆਪਣਾ 100 ਫੀਸਦੀ ਦੇਣ।
ਆਪਣੀ ਮੌਲਕਿਤਾ ਵਿਚ ਹੀ ਖੇਤਰੀ ਸਿਨੇਮਾ ਦੀ ਸਫਲਤਾ, ਖੇਤਰੀ ਫਿਲਮਾਂ ਦੇ ਰੀਮੇਕ ’ਤੇ ਨਿਰਭਰ ਕਰਦਾ ਹੈ ਬਾਲੀਵੁੱਡ- ਇਨਾਮੁਲ ਹੱਕ
ਚੰਡੀਗੜ੍ਹ ਯੂਨੀਵਰਸਿਟੀ ਦੇ 5ਵੇਂ ’’ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ 2025’’ ਵਿਚ ਪਹੁੰਚੇ ਅਦਾਕਾਰ ਇਨਾਮਉਲ ਹੱਕ ਨੇ ਕਿਹਾ ਕਿ ਖੇਤਰੀ ਸਿਨੇਮਾ ਅੱਜ ਬਹੁਤ ਤਰੱਕੀ ਕਰ ਰਿਹਾ ਹੈ ਕਿਉਕਿ ਇਸਦੀ ਮੌਲਕਿਤਾ ਵਿਚ ਹੀ ਇਸ ਦੀ ਸਫਲਤਾ ਹੈ ਅਤੇ ਬਾਲੀਵੁੱਡ ਖੇਤਰੀ ਫਿਲਮਾਂ ਦੇ ਰੀਮੇਕ ’ਤੇ ਨਿਰਭਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਲੀਵੁੱਡ ਵਿਚ ਲੇਖਕ ਨੂੰ ਨਿਰਦੇਸ਼ਕ ਤੋਂ ਜਿਆਦਾ ਤਵੱਜੋਂ ਨਹੀ ਦਿੱਤੀ ਜਾਂਦੀ ਹੈ ਜਦਕਿ ਹਾਲੀਵੁੱਡ ਵਿਚ ਦੋਵਾਂ ਦੀ ਬਰਾਬਰ ਫੀਸ ਹੈ।ਲੇਖਕਾਂ ਦੀ ਗਿਣਤੀ ਬਹੁਤ ਜਿਆਦਾ ਹੋ ਗਈ ਹੈ ਜਿਸ ਲਈ ਕੋਈ ਉਨ੍ਹਾਂ ਨੂੰ ਸਨਮਾਨ ਨਹੀ ਦੇ ਰਿਹਾ ਹੈ। ਹਰ ਦੂਸਰੇ ਮਹੀਨੇ ਫਿਲਮ ਰਲੀਜ਼ ਹੋ ਰਹੀ ਹੈ। ਸਿਕਿ੍ਰਪਟ ਲਿਖਣਾ ਅਸਾਨ ਕੰਮ ਨਹੀ ਹੈ ਇਸ ਲਈ ਡੂੰਘੇ ਅਧਿਐਨ ਦੀ ਜਰੂਰਤ ਪੈਂਦੀ ਹੈ।ਲੇਖਕ ਸਿਨੇਮਾ ਦੀ ਬੁਨਿਆਦ ਹੈ ਅਤੇ ਜੇਕਰ ਉਹ ਹੀ ਕਮਜ਼ੋਰ ਹੋਵੇ ਤਾਂ ਸਭ ਢਹਿ ਢੇਰੀ ਹੋ ਜਾਂਦਾ ਹੈ।ਅੱਜ ਵੱਖਰਾ ਕੰਮ ਸ਼ੁਰੂ ਹੋ ਗਿਆ ਹੈ ਕਿ ਲਿਖਿਆ ਵੀ ਮੈ ਤੇ ਨਿਰਦੇਸ਼ਕ ਵੀ ਮੈ ਖੁਦ ਬਣ ਗਿਆ ਜਦਕਿ ਪੱਛਮੀ ਸਿਨੇਮਾ ਵਿਚ ਲੇਖਕ, ਡਾਇਲਾਗ ਲੇਖਕ, ਸਕਰੀਨ ਪਲੇਅ ਸਭ ਵੱਖ-ਵੱਖ ਲੋਕ ਕਰਦੇ ਹਨ।ਇਨਾਮੁਲ ਹੱਕ ਨੇ ਕਿਹਾ ਕਿ ਸਿਨੇਮਾ ਦੂਰਦਰਸ਼ਤਾ ’ਤੇ ਨਿਰਭਰ ਕਰਦਾ ਹੈ ਜਿਸਦੀ ਸਾਡੇ ਵਿਚ ਕਮੀ ਹੈ, ਅਸੀਂ ਕੁਝ ਨਵਾ ਕਰਨਾ ਨਹੀ ਚਹੁੰਦੇ।ਇਕ ਸਵਾਲ ਦੇ ਜਵਾਬ ’ਚ ਹੱਕ ਨੇ ਕਿਹਾ ਇਕ ਦੇਸ਼ ਜਮੀਨ ਨਾਲ ਨਹੀ ਬਣਦਾ ਸਗੋਂ ਉਸ ਦੇ ਨਾਗਰਿਕਾਂ ਅਤੇ ਉਨ੍ਹਾਂ ਦੀ ਸਮਾਜਿਕ ਜਿਮੇਵਾਰੀ ਨਾਲ ਬਣਦਾ ਹੈ ਪਰ ਅਸੀਂ ਬਹੁਤ ਜਿਆਦਾ ਸੁਆਰਥੀ ਬਣ ਚੁੱਕੇ ਹਾਂ।ਉਦਾਹਰਨ ਵਜੋਂ ਜੇਕਰ ਮੈ ਕਿਸੇ ਮੁਕਾਮ ’ਤੇ ਹਾਂ ਜਾਂ ਕੋਈ ਰਾਜਨੀਤਿਕ ਵਿਅਕਤੀ ਹਾਂ ਭਾਵੇ ਮੇਰੇ ਬੱਚੀ ਜਾਂ ਪਤਨੀ ਵੀ ਨਹੀ ਹੈ ਫਿਰ ਵੀ ਮੈ ਸੰਪਤੀ ਜੁਟਾਈ ਜਾ ਰਿਹਾ ਹਾਂ ਪਤਾ ਨਹੀ ਉਹ ਕਿਸੇ ਦੇ ਕੰਮ ਆਵੇਗਾ ਜਾਂ ਨਹੀ।ਸਾਡੇ ਵਿਚ ਜਿਮੇਵਾਰੀ ਦੀ ਕਮੀ ਹੈ।ਉਨ੍ਹਾਂ ਕਿਹਾ ਕਿ ਮੈ ਆਪਣੇ ਦੇਸ਼ ਦੀ ਬੁਰਾਈ ਨਹੀ ਕਰਦਾ ਪਰ ਅਸੀਂ ਸਭ ਕੁਝ ਸਿੱਖ ਕੇ ਕਰਦੇ ਹਾਂ।ਯੂਰਪ ਵਿਚ ਜੋ 50 ਸਾਲ ਪਹਿਲਾ ਹੋ ਚੁੱਕਾ ਹੈ ਉਹ ਅਸੀਂ ਅੱਜ ਕਰ ਰਹੇ ਹਾਂ।ਇਸ ਨੂੰ ਅਸੀਂ ਰਾਜਨੀਤਿਕ ਇੱਛਾ ਦੀ ਕਮੀ ਵੀਕ ਹਿ ਸਕਦੇ ਹਾਂ। ਭਾਰਤ ਵਿਚ ਸਾਡੀ ਸੋਚ ਮੇਰਾ ਪਹਿਲਾ ਬਾਕੀਆਂ ਦਾ ਬਾਅਦ ਵਿਚ ਦੀ ਹੈ ਜਦ ਕਿ ਯੂਰਪ ਵਿਚ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਵਜ੍ਹਾ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ। ਨਵੇਂ ਫਿਲਮ ਇੰਸਟੀਚਿਊਟ ਬਨਾਉਣ ਦੀ ਲੋੜ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਵਿਚ ਮਾਪਿਆ ਦੀ ਵੀ ਗਲਤੀ ਹੈ ਮੇਰੇ ਮਾਤਾ ਪਿਤਾ ਮੈਨੂ ਡਾਕਟਰ ਇੰਜੀਨੀਅਰ ਬਨਾਉਣਾ ਚਾਹੁੰਦੇ ਸਨ ਪਰ ਮੈ ਅੰਦਰੋ ਕਲਾਕਾਰ ਸੀ।ਮੈਨੂ ਲਗਦਾ ਹੈ ਕਿ ਇਕ ਸਮੇਂ ਤੱਕ ਬੱਚਿਆਂ ਨੂੰ ਸਿਰਫ਼ ਸਿਖਿਆ ਦਿੱਤੀ ਜਾਣੀ ਚਾਹੀਦੀ ਹੈ ਅਤੇ ਫਿਰ ਉਹ ਖੁਦ ਇਹ ਫੈਸਲਾ ਲੈ ਲੈਣਗੇ ਕਿ ਉਨ੍ਹਾਂ ਨੇ ਕਿਸ ਪਾਸੇ ਜਾਣਾ ਹੈ। ਜਦ ਕਿਸੇ ਚੀਜ ਦੀ ਡਿਮਾਂਡ ਵਧੇਗੀ ਤਾਂ ਫਿਲਮ ਇੰਸਟੀਚਿਊਟ ਵੀ ਖੁਦ ਬਣ ਜਾਣਗੇ।