ਅਧਿਆਪਕ ਏਕੇ ਨੂੰ ਮਿਲਿਆ ਬਲ; ਅਧਿਆਪਕ ਆਗੂ ਕਰਮਜੀਤ ਕੌਹਰੀਆਂ ਤੇ ਬਲਵਿੰਦਰ ਭੁੱਕਲ ਆਪਣੇ ਸਾਥੀਆਂ ਸਮੇਤ ਡੀਟੀਐੱਫ 'ਚ ਹੋਏ ਸ਼ਾਮਿਲ
ਦਲਜੀਤ ਕੌਰ
ਸੰਗਰੂਰ, 29 ਅਪ੍ਰੈਲ, 2025: ਸੰਗਰੂਰ ਜ਼ਿਲ੍ਹੇ ਦੇ ਵਿੱਚ 6060 ਅਧਿਆਪਕ ਯੂਨੀਅਨ ਦੀ ਅਗਵਾਈ ਕਰਦੇ ਸੂਬਾਈ ਆਗੂ ਕਰਮਜੀਤ ਸਿੰਘ ਕੌਹਰੀਆਂ ਅਤੇ ਬਲਵਿੰਦਰ ਸਿੰਘ ਭੁੱਕਲ ਅੱਜ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਗੁਰਦਰਸ਼ਨ ਸਿੰਘ, ਅਮਿਤ ਗੋਇਲ, ਗੋਬਿੰਦ ਸਿੰਘ, ਮਨਦੀਪ ਕੁਮਾਰ, ਮਨਦੀਪ ਸ਼ਰਮਾਂ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਸੱਤਪਾਲ ਸਿੰਘ, ਕਿਰਨਦੀਪ ਬੰਗੇ ਲੈਕਚਰਾਰ, ਬੂਟਾ ਸਿੰਘ ਲੈਕਚਰਾਰ, ਨਵੀਨ ਕੁਮਾਰ ਗਰਗ, ਸ਼ੁਭਮ ਕੁਮਾਰ, ਪ੍ਰਦੀਪ ਕੁਮਾਰ, ਰਤਨ ਕੁਮਾਰ, ਅਸ਼ਵਨੀ ਕੁਮਾਰ ਆਦਿ ਸਮੇਤ ਡੀਟੀਐੱਫ ਦੇ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਕਮੇਟੀ ਮੈਂਬਰ ਮੇਘ ਰਾਜ ਤੇ ਦਲਜੀਤ ਸਫੀਪੁਰ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ ਨੇ ਜੱਥੇਬੰਦੀ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨੂੰ ਜੱਥੇਬੰਦੀ ਦਾ ਝੰਡਾ ਸੌਂਪ ਕੇ ਡੀਟੀਐੱਫ ਵਿੱਚ ਸ਼ਮੂਲੀਅਤ ਕਰਵਾਉਂਦਿਆਂ ਜੱਥੇਬੰਦੀ ਨੂੰ ਹੋਰ ਮਜਬੂਤ ਕਰਨ ਲਈ ਅਤੇ ਅਧਿਆਪਕ ਲਹਿਰ ਨੂੰ ਅੱਗੇ ਵਧਾਉਣ ਲਈ ਅਹਿਮ ਸਰਗਰਮ ਭੂਮਿਕਾ ਅਦਾ ਕਰਨ ਲਈ ਕਿਹਾ।
ਦੱਸਣਯੋਗ ਹੈ ਕਿ ਦੋਵੇਂ ਆਗੂ ਬੇਰੁਜਗਾਰੀ ਸਮੇਂ ਦੇ ਵਿੱਚ ਬੇਰਜਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਯੂਨੀਅਨ ਵਿੱਚ ਸਰਗਰਮ ਨਿਭਾਉਂਦੇ ਰਹੇ ਹਨ ਰਹੇ ਅਤੇ ਉਸ ਤੋਂ ਬਾਅਦ 6060 ਅਧਿਆਪਕ ਯੂਨੀਅਨ ਅਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਫਰੰਟਾਂ ਵਿੱਚ ਸਰਗਰਮ ਰਹੇ ਹਨ। ਹੁਣ ਇਹਨਾਂ ਆਗੂਆਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਡੈਮੋਕਰੇਟਿਕ ਟੀਚਰਜ਼ ਦੀ ਅਗਵਾਈ ਦੇ ਵਿੱਚ ਇਹ ਆਪਣੀਆਂ ਸੰਘਰਸ਼ੀ ਗਤੀਵਿਧੀਆਂ ਜਾਰੀ ਰੱਖਣਗੇ ਅਤੇ ਡੀਟੀਐੱਫ ਨੂੰ ਮਜਬੂਤ ਕਰਨ ਲਈ ਤੇ ਅਧਿਆਪਕ ਲਹਿਰ ਨੂੰ ਅੱਗੇ ਵਧਾਉਣ ਲਈ ਅਹਿਮ ਸਰਗਰਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਡੈਮੋਕਰੇਟਿਕ ਟੀਚਰਜ਼ ਫਰੰਟ ਜੋ ਸ਼ੁਰੂ ਤੋਂ ਹੀ ਅਧਿਆਪਕ ਏਕਤਾ ਦੀ ਮੁੱਦਈ ਹੈ ਅਤੇ ਇਸੇ ਲੜੀ ਦੇ ਵਿੱਚ ਡੀਟੀਐੱਫ ਵੱਲੋਂ ਵੱਖ-ਵੱਖ ਕਾਡਰ ਅਧਾਰਿਤ ਜਥੇਬੰਦੀਆਂ ਜਿਨ੍ਹਾਂ ਵਿੱਚ 6060 ਅਧਿਆਪਕ ਯੂਨੀਅਨ, 3582 ਅਧਿਆਪਕ ਯੂਨੀਅਨ, 5178 ਅਧਿਆਪਕ ਯੂਨੀਅਨ ਅਤੇ ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਦੇ ਨਾਲ ਏਕਤਾ ਦੌਰਾਨ ਇਨ੍ਹਾਂ ਕਾਰਡ ਅਧਾਰਿਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਭਰ 'ਚੋ ਡੀਟੀਐੱਫ ਵਿੱਚ ਸ਼ਮੂਲੀਅਤ ਕਰ ਰਹੇ ਹਨ ਜਿਸ ਦੀ ਕੜੀ ਵਜੋਂ ਅੱਜ ਇਹ ਆਗੂ ਡੀਟੀਐੱਫ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਨਿਰਭੈ ਸਿੰਘ ਖਾਈ ਉੱਤੇ ਹਮਲਾ ਕਰਨ ਵਾਲਿਆਂ ਦੀ ਜਲਦ ਗ੍ਰਿਫਤਾਰੀ ਲਈ ਡੀਟੀਐੱਫ 3 ਮਈ ਨੂੰ ਲਹਿਰੇ ਵਿਖੇ ਹੋਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਮੌਕੇ ਰਮਨ ਲਹਿਰਾ, ਮਨਜੀਤ ਸਿੰਘ, ਮਨੋਜ ਕੁਮਾਰ, ਰਿਪੁਦਮਨ ਕੁਮਾਰ, ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਸਤੀਸ਼ ਕੁਮਾਰ, ਅਵਿਨਾਸ਼ ਕੁਮਾਰ, ਚਮਕੌਰ ਸਿੰਘ, ਸਤਪਾਲ ਸਿੰਘ, ਰਾਜ ਸਿੰਘ, ਮੱਖਣ ਸਿੰਘ, ਸ਼ਾਮ ਸੁੰਦਰ, ਮਨਦੀਪ ਸਿੰਘ, ਕਿਰਨਦੀਪ ਸਿੰਘ, ਪਰਵੀਨ ਕੁਮਾਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਗੁਰਛਹਿਬਰ ਸਿੰਘ ਤੇ ਖੁਸ਼ਦੀਪ ਸਿੰਘ ਆਦਿ ਹਾਜ਼ਰ ਸਨ।