ਆਲੋਵਾਲ ਵਿੱਚ ਵਾਪਰਿਆ ਦਰਦਨਾਕ ਹਾਦਸਾ : ਸਿਲੰਡਰ ਫਟਣ ਨਾਲ ਪੰਜ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ : ਜਿਲਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਦੇ ਨੇੜਲੇ ਪਿੰਡ ਆਲੋਵਾਲ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿੱਥੇ ਰਸੋਈ ਗੈਸ ਦਾ ਇੱਕ ਸਿਲੰਡਰ ਫਟਣ ਨਾਲ ਪੰਜ ਲੋਕ ਜਖਮੀ ਹੋ ਗਏ ਹਨ।ਜਿੰਨਾ ਵਿੱਚੋਂ ਤਿੰਨ ਲੋਕ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਬੱਚਾ ਤੇ ਦੋ ਸਕੇ ਭਰਾ ਦੱਸੇ ਜਾ ਰਹੇ ਹਨ, ਜਿਨਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹਨ੍ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਗੱਲਬਾਤ ਦੌਰਾਨ ਹਾਦਸਾ ਗ੍ਰਸਤ ਲੋਕਾਂ ਨੇ ਕਿਹਾ ਕਿ ਅਸੀਂ ਦਿਹਾੜੀਦਾਰ ਹਾਂ ਕੰਮ ਤੇ ਜਾਣ ਲਈ ਚਾਵਲ ਬਣਾ ਰਹੇ ਸੀ ਕਿ ਤੁਰੰਤ ਗੈਸ ਲੀਕ ਹੋਣ ਦੀ ਵਜਹਾ ਕਰਕੇ ਸਲੰਡਰ ਨੂੰ ਅੱਗ ਲੱਗ ਗਈ ।ਸਲੰਡਰ ਚੁੱਕ ਕੇ ਬਾਹਰ ਖੁੱਲੇ ਦੇ ਵਿੱਚ ਸੁੱਟਿਆ ਤੇ ਤੁਰੰਤ ਸਿਲੰਡਰ ਫਟ ਗਿਆ ਜਿਸ ਦੀ ਵਜਹਾ ਕਰਕੇ ਪੰਜ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਤੇ ਝੁਲਸ ਗਏ ਜਿਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਇਸ ਮੌਕੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੁੱਲ ਪੰਜ ਲੋਕ ਜਖਮੀ ਆਏ ਨੇ ਜਿਨਾਂ ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾਏਗਾ।
___