ਦਲ ਖਾਲਸਾ ਨੇ 18 ਦਸੰਬਰ ਨੂੰ ਨਰਾਇਣ ਚੌੜਾ ਦੇ ਹੱਕ ’ਚ ਸੱਦਿਆ ਪੰਥਕ ਇਕੱਠ
ਅੰਮ੍ਰਿਤਸਰ, 12 ਦਸੰਬਰ, 2024: ਦਲ ਖਾਲਸਾ ਨੇ ਨਰਾਇਣ ਸਿੰਘ ਚੌੜਾ ਦੇ ਹੱਕ ਵਿਚ 18 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਥਕ ਇਕੱਠ ਸੱਦ ਲਿਆ ਹੈ। ਚੌੜਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮਨਾਂ ਵਿਚ ਚੌੜਾ ਦੀ ਦਸਤਾਰ ਲਾਹੁਣ ਦਾ ਵੀ ਰੋਸ ਹੈ।
ਦਲ ਖਾਲਸਾ ਨੇ ਪੰਥਕ ਜਥੇਬੰਦੀਆਂ ਨੂੰ ਇਸ ਇਕੱਠ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
ਸਮਰਥਕਾਂ ਵੱਲੋਂ ਚੌੜਾ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ।