ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰੋਪੜ ਇਕਾਈ ਵੱਲੋ ਜਰੂਰਤਮੰਦਾਂ ਨੂੰ 4 ਲੱਖ ਰਾਸ਼ੀ ਦੇ ਚੈੱਕ ਤਕਸੀਮ ਕੀਤੇ
ਮਨਪ੍ਰੀਤ ਸਿੰਘ
ਰੂਪਨਗਰ 17 ਫਰਵਰੀ
ਨਾਮਵਾਰ ਸਮਾਜ ਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾਕਟਰ ਸੁਰਿੰਦਰ ਪਾਲ ਸਿੰਘ ਉਬਰਾਏ ਜੀ ਵੱਲੋਂ ਬਿਨਾਂ ਕਿਸੇ ਜਾਤ ਪਾਤ ਜਾਂ ਧਰਮਾਂ ਦੇ ਪਰਖਿਆ ਸਰਬਤ ਦਾ ਭਲਾ ਕਰਨ ਦੇ ਟੀਚੇ ਨੂੰ ਲੈਕੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਮੇਤ ਜਿੱਥੇ ਬਾਹਰਲੇ ਦੇਸ਼ਾਂ ਵਿੱਚ ਵੀ ਹਰ ਇੱਕ ਲੋੜਵੰਦ ਇਨਸਾਨ ਦੀ ਲੋੜ ਮੁਤਾਬਿਕ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਰੋਪੜ ਇਲਾਕੇ ਵਿੱਚ 4 ਲੱਖ ਰਾਸ਼ੀ ਦੇ ਚੈੱਕ ਲੋੜਵੰਦ ਪਰਿਵਾਰਾਂ, ਵਿਧਵਾ ਅਤੇ ਮੈਡੀਕਲ ਲੋਕਾਂ ਨੂੰ ਆਰਥਿਕ ਸਹਾਇਤਾ ਦੀ ਤੌਰ ਤੇ ਤਕਸੀਮ ਕੀਤੇ ਗਏ ।ਸੰਸਥਾ ਵੱਲੋਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਸਮਾਗਮ ਵਿੱਚ ਟਰੱਸਟ ਜਿਲਾ ਰੋਪੜ ਇਕਾਈ ਦੇ ਪ੍ਰਧਾਨ ਜੇਕੇ ਜੱਗੀ ਅਤੇ ਉਹਨਾਂ ਦੀ ਸਮੂਹਿਕ ਟੀਮ ਮੈਂਬਰ ਮੌਜੂਦ ਸਨ। ਟਰੱਸਟ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਪੜ੍ਹਾਈ ਵਿੱਚ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ। ਤਾਂ ਜੋ ਇਹ ਵਿਦਿਆਰਥੀ ਆਪਣਾ ਪੜ੍ਹਨ ਦਾ ਸੁਪਨਾ ਪੂਰਾ ਕਰ ਸਕਣ। ਇਸ ਲੜੀ ਤਹਿਤ ਰੋਪੜ ਵਿਖੇ ਬਹੁਤ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਸਨ। ਇਨਾ ਕਿਤੇ ਕਾਰਜਾਂ ਵਿੱਚੋਂ ਨੰਗਲ ਵਿਖੇ ਭਾਈ ਕਨਈਆ ਜੀ ਚੈਰੀਟੇਬਲ ਟਰਸੱਟ ਵੱਲੋਂ ਹਸਪਤਾਲ ਦਾ ਉਦਘਾਟਨ ਕੀਤਾ ਅਤੇ ਕੁਝ ਡਾਇਲਿਸਿਸ ਮਸ਼ੀਨਾਂ ਵੀ ਉੱਥੇ ਲਗਾਈਆਂ ਗਈਆਂ ਸੀ।
ਜਿਲਾ ਪ੍ਰਧਾਨ ਜੇਕੇ ਜੱਗੀ ਨੇ ਦੱਸਿਆ ਕਿ ਅਗਰ ਕਿਸੀ ਵੀ ਜਿਲੇ ਵਿੱਚ ਮੁਫਤ ਸਲਾਈ ਕਢਾਈ ਕੰਪਿਊਟਰ ਅਤੇ ਬੁਉਟੀਸ਼ਨ ਸੈਂਟਰ ਖੁਲਵਾਣਾ ਚਾਹੁੰਦਾ ਹੈ ਉਹ ਜਿਲਾ ਪ੍ਰਧਾਨ ਨੂੰ ਮਿਲ ਸਕਦਾ ਹੈ ਹਨ ਅਤੇ 9814016242 ਤੇ ਸੰਪਰਕ ਕਰ ਸਕਦੇ ਹਨ ।ਸੰਸਥਾ ਵੱਲੋਂ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਲੋਕਾ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਗਰੀਬਾਂ ਲਈ ਮੈਡੀਕਲ ਸੇਵਾ ਤੇ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਟਰਸਟ ਦੇ ਪ੍ਰਧਾਨ ਜੇਕੇ ਜੱਗੀ ,ਗੁਰਬੀਰ ਸਿੱਖ ਮਦਨ ਗੁਪਤਾ ਇੰਦਰਜੀਤ ,ਸੁਖਦੇਵ ਸ਼ਰਮਾ ਆਦਿ ਮੈਂਬਰ ਮੌਜੂਦ ਸਨ।