ਰਿਹਾਇਸ਼ੀ ਇਲਾਕੇ ਵਿੱਚ ਨੇਉਲਾ ਆਉਣ ਨਾਲ ਲੋਕ ਦਹਿਸ਼ਤ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ , 14 ਫਰਵਰੀ 2025 :
ਪਿੰਡਾਂ ਦੇ ਖੇਤਾਂ ਵਿੱਚ ਆਬਾਦੀ ਤੋਂ ਦੂਰ ਨਿਉਲੇ ਆਮ ਤੌਰ ਤੇ ਦੇਖੇ ਜਾਂਦੇ ਹਨ ਪਰ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਦੇ ਨਾਲ ਲੱਗਦੇ ਰਿਹਾਇਸੀ ਇਲਾਕੇ ਮਸੀਤ ਵਾਲੀ ਗਲੀ ਮੁਹੱਲਾ ਇਸਲਾਮਾਬਾਦ ਦੇ ਲੋਕਾਂ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਨੇਉਲਾ ਵੇਖਿਆ ਜਾ ਰਿਹਾ ਹੈ। ਹਾਲਾਂਕਿ ਇਸ ਨੇਉਲੇ ਨੇ ਅਜੇ ਤੱਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਗਲੀ ਵਿੱਚ ਬੱਚੇ ਵੀ ਖੇਡਦੇ ਰਹਿੰਦੇ ਹਨ ਤੇ ਨੇਉਲਾ ਤੇ ਇਹਨਾਂ ਨੂੰ ਕੱਟ ਸਕਦਾ ਹੈ ।
ਜਾਣਕਾਰੀ ਦਿੰਦਿਆਂ ਬੰਟੀ ਅਤੇ ਦੀ ਵਿਸ਼ੂ ਮਹਾਜਨ ਨੇ ਦੱਸਿਆ ਕਿ ਮੁਹੱਲੇ ਦੇ ਕਈ ਲੋਕਾਂ ਨੇ ਇਹ ਨੇਉਲਾ ਗਲੀ ਵਿੱਚ ਫਿਰਦੇ ਹੋਏ ਦੇਖਿਆ ਹੈ। ਮੁਹਲੇ ਵਿੱਚ ਕੁਝ ਪੁਰਾਣੇ ਘਰ ਹਨ ਜੋ ਕਈ ਸਾਲਾਂ ਤੋਂ ਬੰਦ ਪਏ ਹਨ ਅਤੇ ਖੰਡਹਰਾਂ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ ਅਰਸੇ ਤੋਂ ਇਹਨਾਂ ਦੀ ਸਫਾਈ ਵੀ ਨਹੀਂ ਹੋਈ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨੇਉਲੇ ਨੇ ਇਹਨਾਂ ਵਿੱਚੋਂ ਹੀ ਕਿਸੇ ਘਰ ਨੂੰ ਆਪਣਾ ਘਰ ਬਣਾ ਲਿਆ ਹੈ। ਨੇਉਲੇ ਦੀ ਗਲੀ ਵਿੱਚ ਘੁੰਮਦੇ ਦੀ ਇੱਕ ਤਸਵੀਰ ਵੀ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਜੰਗਲਾਤ ਵਿਭਾਗ ਵੱਲੋਂ ਇਸ ਨੂੰ ਕਾਬੂ ਕਰਕੇ ਸ਼ਹਿਰੀ ਅਤੇ ਰਿਹਾਇਸ਼ੀ ਇਲਾਕੇ ਤੋਂ ਦੂਰ ਛੱਡਿਆ ਜਾਵੇ।