ਬਠਿੰਡਾ: ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਮਨਾਇਆ 11ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025: ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਅਤੇ ਮਾਨਯੋਗ ਸੀ.ਜੇ.ਐਮ. ਕਮ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਬਠਿੰਡਾ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਦੀ ਸਹਾਇਤਾ ਨਾਲ 11ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।
ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਐਡੀਸ਼ਨਲ ਜੱਜ ਡਾ. ਰੰਜਨ ਕੁਮਾਰ ਖੁੱਲਰ ਨੇ ਯੋਗਾ ਦਿਵਸ ਦੀ ਅਗਵਾਈ ਕਰਦਿਆਂ ਕਿਹਾ ਕਿ ਜਿੱਥੇ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਯੋਗ ਅਭਿਆਸ ਬਹੁਤ ਜਿਆਦਾ ਜਰੂਰੀ ਹੈ ਉੱਥੇ ਹੀ ਇਸ ਨਾਲ ਮਾਨਸਿਕਤਾ ਵੀ ਮਜਬੂਤ ਰਹਿੰਦੀ ਹੈ।
ਇਸ ਮੌਕੇ ਸ੍ਰੀ ਗਨੇਸ਼ ਦੱਤ ਸ਼ਰਮਾ ਵੀ ਵੱਖ-ਵੱਖ ਤਰ੍ਹਾਂ ਦਾ ਯੋਗਾ ਕਰਵਾਇਆ ਗਿਆ ਅਤੇ ਆਮ ਲੋਕਾਂ ਨੂੰ ਯੋਗਾ ਦਾ ਮਹੱਤਵ ਦੱਸ ਕੇ ਯੋਗਾ ਕਰਨ ਦਾ ਪ੍ਰੋਤਸ਼ਾਹਨ ਦਿੱਤਾ ਗਿਆ।
ਇਸ ਮੌਕੇ ਅਧਿਕਾਰੀ, ਵਕੀਲ ਅਤੇ ਆਮ ਲੋਕ ਆਦਿ ਹਾਜ਼ਰ ਸਨ।