LPG Gas ਗੈਸ ਦੀ ਆ ਰਹੀ ਕਿੱਲਤ ਦੌਰਾਨ ਗੋਬਰ ਗੈਸ ਪਲਾਂਟ ਹੋ ਰਹੇ ਲਾਹੇਵੰਦ ਸਾਬਤ
ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸਬਸਿਡੀ
ਰੋਹਿਤ ਗੁਪਤਾ
ਗੁਰਦਾਸਪੁਰ, 16 ਅਪ੍ਰੈਲ 2026 : ਐਲਪੀਜੀ ਗੈਸ ਸਿਲੰਡਰਾਂ ਦੀ ਕਿੱਲਤ ਕਰਕੇ ਜਿੱਥੇ ਦੇਸ਼ ਭਰ ਦੇ ਵਿੱਚ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਗੁਰਦਾਸਪੁਰ ਦੇ ਪਿੰਡ ਚੱਕ ਰਾਈਆਂ ਵਿੱਚ ਕਿਸਾਨਾਂ ਦੇ ਵੱਲੋਂ ਆਪਣੇ ਘਰਾਂ ਵਿੱਚ ਲਗਾਏ ਗੋਬਰ ਗੈਸ ਪਲਾਂਟ ਕਾਫੀ ਲਾਹੇਵੰਦ ਸਾਬਤ ਹੋ ਰਹੇ ਹਨ ਗੋਬਰ ਗੈਸ ਪਲਾਂਟ ਲਗਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਗੋਬਰ ਗੈਸ ਪਲਾਂਟ ਵਿੱਚੋਂ ਨਿਕਲਣ ਵਾਲੇ ਵੇਸਟ ਮਟੀਰੀਅਲ ਨੂੰ ਵੀ ਖੇਤਾਂ ਵਿੱਚ ਰੂੜੀ ਦੇ ਤੋਰ ਤੇ ਵਰਤ ਕੇ ਫਸਲ ਦਾ ਝਾੜ ਵਧਾਇਆ ਜਾ ਸਕਦਾ ਹੈ
ਜਾਨਕਾਰੀ ਦਿੰਦੇ ਹੋਏ ਕਿਸਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਘਰ ਵਿੱਚ ਸਨ 2010 ਵਿੱਚ ਇਹ ਗੋਬਰ ਗੈਸ ਪਲਾਂਟ ਲਗਵਾਇਆ ਸੀ ਉਦੋਂ 15 ਹਜ਼ਾਰ ਰੁਪਏ ਦਾ ਖਰਚਾ ਆਇਆ ਸੀ ਅਤੇ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਵੀ ਉਹਨਾਂ ਨੂੰ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਪਿੰਡ ਵਿੱਚ ਇਸ ਤਰ੍ਹਾਂ ਦੇ 4 ਗੋਬਰ ਗੈਸ ਪਲਾਂਟ ਲੱਗੇ ਸਨ ਜਿਨਾਂ ਵਿੱਚੋਂ ਦੋ ਕਿਸਾਨਾਂ ਨੇ ਇਹਨਾਂ ਨੂੰ ਅੱਗੇ ਨਹੀਂ ਚਲਾਇਆ ਪਰ ਉਸਦੇ ਅਤੇ ਉਸਦੇ ਭਰਾ ਦੇ ਵੱਲੋਂ ਇਹ ਗੋਬਰ ਗੈਸ ਪਲਾਂਟ ਚਲਾਏ ਜਾ ਰਹੇ ਹਨ। ਜੋ ਕਿ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਹਨ ਅਤੇ ਉਨਾਂ ਨੂੰ ਇਸ ਵਾਰ ਗੈਸ ਦੀ ਕੋਈ ਵੀ ਕਿੱਲਤ ਮਹਿਸੂਸ ਨਹੀਂ ਹੋਈ ਅਤੇ ਇਹਨਾਂ ਵਿੱਚੋਂ ਨਿਕਲਣ ਵਾਲੇ ਵੇਸਟ ਮਟੀਰੀਅਲ ਨੂੰ ਖੇਤਾਂ ਵਿੱਚ ਰੂੜੀ ਦੇ ਤੌਰ ਤੇ ਵਰਤਿਆ ਜਾਂਦਾ ਹੈ। ਜਿਸ ਦੇ ਨਾਲ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ। ਉਹਨਾਂ ਦੱਸਿਆ ਕਿ ਗੋਬਰ ਗੈਸ ਪਲਾਂਟ ਲਗਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਐਲਪੀਜੀ ਗੈਸ ਲੀਕ ਹੋਣ ਦੇ ਨਾਲ ਵੱਡਾ ਖਤਰਾ ਪੈਦਾ ਹੁੰਦਾ ਹੈ ਪਰ ਜੇਕਰ ਗੋਬਰ ਗੈਸ ਲੀਕ ਹੋ ਜਾਵੇ ਤਾਂ ਇੱਸ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਲਈ ਹਰ ਪਾਸੇ ਇਸਦਾ ਫਾਇਦਾ ਹੀ ਫਾਇਦਾ ਹੈ ਇਸ ਲਈ ਕਿਸਾਨਾਂ ਨੂੰ ਪਿੰਡਾਂ ਵਿੱਚ ਵੱਧ ਤੋਂ ਵੱਧ ਗੋਬਰ ਗੈਸ ਪਲਾਂਟ ਲਗਾਉਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਜਿਹੜੇ ਕਿਸਾਨ ਦੇ ਘਰ ਚਾਰ ਤੋਂ ਪੰਜ ਪਸ਼ੂ ਹਨ ਉਹ ਆਸਾਨੀ ਦੇ ਨਾਲ ਅਜਿਹੇ ਗੋਬਰ ਗੈਸ ਪਲਾਂਟ ਨੂੰ ਚਲਾ ਸਕਦੇ ਹਨ ਇਸ ਵਿੱਚ ਜਿਆਦਾ ਕੋਈ ਖਰਚ ਵੀ ਨਹੀਂ ਆਉਂਦਾ
ਇਸ ਸਬੰਧੀ ਜਦੋਂ ਪੇਡਾ ਵਿਭਾਗ ਦੇ ਡੀਐਮ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਾਓ ਗੈਸ ਉਤਪਾਦਨ ਦੇ ਅਨੇਕ ਲਾਭ ਹਨ ਬਾਇਓਗੈਸ ਪਲਾਂਟਾਂ
ਤੋਂ ਪੈਦਾ ਹੋਈ ਗੈਸ ਨਵੀਨ ਊਰਜਾ ਦਾ ਚੋਖਾ ਵਸੀਲਾ ਹੈ। ਇਹ ਸਾਫ ਪ੍ਰਦੂਸ਼ਣ ਰਿਹਤ ਅਤੇ ਧੂਏ ਰਿਹਤ ਗੈਸ ਹੈ ਜਿਸੱ ਵਿੱਚ 55 ਤੋਂ 70% ਤਕ ਮਿਥੇਂਨ ਗੈਸ ਦੀ ਮਾਤਰਾ ਉਪਲਬਧ ਹੁੰਦੀ ਹੈ ਜੋ ਜਲਨਸ਼ੀਲ ਹੈ। ਬਾਇਓ ਗੈਸ ਡੰਗਰਾਂ ਦੇ ਗੋਹੇ ਅਤੇ ਹੋਰ ਰਸਾਇਿਣਕ ਪਦਾਰਥਾਂ ਤੋਂ ਪ੍ਰਿਕਿਰਆ ਰਾਹੀਂ ਬਾਇਓਗੈਸ ਪਲਾਂਟ ਤੋਂ ਪੈਦਾ ਹੁੰਦੀ ਹੈ।
ਬਾਇਓ ਖਾਦ ਜੋ ਇੱਕ ਉਤਪਾਦਨ ਹੈ ਰੂੜੀ ਦੀ ਖਾਦ ਨਾਲੋਂ ਵਧੇਰੇ ਉਪਜਾਊ ਹੁੰਦੀ ਹੈ। ਭਾਵੇਂ ਇਹ ਖਾਦ ਵਧੇਰੇ ਗੁਣਕਾਰੀ ਹੈ ਇਸ ਪ੍ਰਿਕਿਰਆ ਬਾਇਓਗੈਸ ਪਲਾਂਟ ਖੇਤੀਬਾੜੀ ਅਤੇ ਸ਼ਿਹਰੀ ਅਰਥ ਵਿਵਸਥਾ ਲਈ ਸਂਪੂਰਨ ਮੰਨੇ ਜਾ ਸਕਦੇ ਹਨ ਜੋ ਮਿਲੀ ਜੁਲੀ ਖਾਦ ਬਣਾਉਂਦੇ ਹਨ ਅਤੇ ਉਪਜਾਊ ਉਤਪਾਦਨ ਵਿੱਚ ਵਾਧਾ ਕਰਦੇ ਹਨ।
ਪੇਡਾ ਵੱਲੋਂ ਪਿੰਡਾਂ ਵਿੱਚ ਬਾਇਓਗੈਸ ਪਲਾਂਟ ਲਗਾਏ ਜਾਂਦੇ ਹਨ। ਇਹਨਾਂ ਬਾਇਓਗ੍ਰੈਸ ਪਲਾਂਟਾਂ ਉੱਪਰ ਭਾਰਤ ਸਰਕਾਰ ਵੱਲੋਂ ਸਬਿਸਡੀ ਦਿੱਤੀ ਜਾਂਦੀ ਹੈ। 4 ਘਣ ਮੀਟਰ ਤੇ 14,350 ਰੁਪਏ ਅਤੇ 6 ਘਣ ਮੀਟਰਤੇ 22,750 ਰੁਪਏ ਸਬਸੀਡੀ ਦਿੱਤੀ ਜਾਂਦੀ ਹੈ। ਇਸ ਉੱਪਰ ਖਰਚਾ ਲਗਭਗ 50 ਤੋਂ 60 ਹਜਾਰ ਰੁਪਏ ਆਉਂਦਾਹੈ। ਇਸ ਲਈ ਲਗਭਗ 1.25 ਮਰਲੇ ਤੋਂ 1.50 ਮਰਲੇ ਜਗ੍ਹਾ ਦੀ ਜਰੂਰਤ ਹੈ। ਘੱਟੋ-ਘੱਟ 7 ਤੋਂ 12 ਪਸ਼ੂਆਂ ਦੀ ਲੋੜ ਪੈਂਦੀ ਹੈ। ਇੱਕ ਬਾਇਓ ਗੈਸ ਪਲਾਂਟ ਨੂੰ ਲਗਾਤਾਰ ਸਵੇਰੇ ਅਤੇ ਸ਼ਾਮ ਗੋਬਰ ਦੀ ਫੀਡ ਕਰਨ ਨਾਲ ਮਹੀਨੇ ਵਿੱਚ ਇੱਕ ਤੋਂ ਦੋ ਸਿਲੰਡਰ ਜਿੰਨੀ ਗੈਸ ਪੈਦਾ ਕੀਤੀ ਜਾ ਸਕਦੀ ਹੈ ਜੋ ਕਿ ਕਿਸੇ ਵੀ ਆਮ ਪਿਰਵਾਰ ਲਈ ਸੰਪੂਰਨ ਹੈ ਪੰਜਾਬ ਵਿੱਚ ਕਰੀਬ 1,85000 ਤੋਂ ਵੱਧ ਬਾਇਓ ਗੈਸ ਪਲਾਂਟ ਲਗਾਏ ਜਾ ਚੁੱਕੇ ਹਨ। ਅੱਜ ਦੇ ਸਮੇਂ ਨੂੰ ਵੇਖਦਿਆਂ ਹੋਇਆਂ ਵੱਧ ਤੋਂ ਵੱਧ ਗੋਬਰ ਗੈਸ ਪਲਾਂਟ ਲਗਾਉਣੇ ਚਾਹੀਦੇ ਹਨ ਅਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਲੈਣਾ ਚਾਹੀਦਾ ਹੈ।
Click to Follow Babushahi Facebook page →