ਤਲਵੰਡੀ ਸਾਬੋ ਪਾਵਰ ਲਿਮਿਟਡ ਨੇ ਦੋ-ਦਿਨ ਦਾ ਸੁਰੱਖਿਆ ਸਬੰਧੀ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ , 16 ਅਪ੍ਰੈਲ 2026 : ਮਾਨਸਾ ਜਿਲ੍ਹੇ ਦੇ ਪਿੰਡ ਬਣਾਵਾਲਾ ’ਚ ਸਥਿਤ ਤਲਵੰਡੀ ਸਾਬੋ ਪਾਵਰ ਲਿਮਿਟੇਡ (ਟੀਐਸਪੀਐਲ), ਨੇ ਸੁਰੱਖਿਆ ਸਬੰਧੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਦੋ ਦਿਨ ਦਾ ਪ੍ਰੋਗਰਾਮ ਕਰਵਾਇਆ ਜਿਸ ਦਾ ਮੁੱਖ ਮਕਸਦ ਕਰਮਚਾਰੀਆਂ ਅਤੇ ਭਾਗੀਦਾਰਾਂ ਤੇ ਕਰਮਚਾਰੀਆਂ ’ਚ ਸੁਰੱਖਿਆ ਸੂਝ ਬੂਝ ਅਤੇ ਹੰਗਾਮੀ ਹਾਲਾਤਾਂ ਦੌਰਾਨ ਤਿਆਰੀ ਨੂੰ ਮਜ਼ਬੂਤ ਕਰਨ ਲਈ ਲਾਭਦਾਇਕ ਹੋਵੇਗਾ। ਇਸ ਪ੍ਰੋਗਰਾਮ ਨੂੰ ਕੰਪਨੀ ਦੇ ਸਭ ਤੋਂ ਉੱਚੇ ਸੁਰੱਖਿਆ ਮਾਪਦੰਡਾਂ ਨੂੰ ਬਰਕਾਰ ਰੱਖਣ ਪ੍ਰਤੀ ਵਚਨਬੱਧਤਾ ਵਜੋਂ ਦੇਖਿਆ ਜਾ ਰਿਹਾ ਹੈ ਟੀਐਸਪੀਐਲ ਪਾਵਰ ਪਲਾਂਟ ਦੇ ਸੀਈਓ ਪੰਕਜ ਸ਼ਰਮਾ, , ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼, ਬਠਿੰਡਾ ਵਿਸ਼ਾਲ ਸਿੰਗਲਾ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ । ਇਸ ਪ੍ਰੋਗਰਾਮ ਦੌਰਾਨ ਸੁਰੱਖਿਆ ਮਾਹਿਰ ਅਲਟਰਾਟੈਕ ਦੇ ਸੁਰੱਖਿਆ ਮੁਖੀ ਦਵਿੰਦਰ ਸਿੰਘ ਨੇ ਸਨਅਤਾਂ ਵੱਲੋਂ ਕੀਤੇ ਗਏ ਅਤੀਅਧੁਨਿਕ ਸੁਰੱਖਿਆ ਪ੍ਰਬੰਧਾਂ ਮਿਆਰੀ ਸੁਰੱਖਿਆ ਦੇ ਮਹੱਤਵ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਸੀਨੀਅਰ ਮੈਡਿਕਲ ਅਧਿਕਾਰੀ ਡਾ. ਪਰਵੀਨ ਮੁਦਗਲ ਨੇ ਰੋਜ਼ਗਾਰਕ ਸਿਹਤ ਅਤੇ ਐਮਰਜੈਂਸੀ ਮੈਡੀਕਲ ਦੇ ਮਹੱਤਵ ਪ੍ਰਤੀ ਚਾਨਣਾ ਪਾਇਆ। ਸਿਵਲ ਡਿਫੈਂਸ ਬਠਿੰਡਾ ਦੇ ਡਿਪਟੀ ਚੀਫ ਵਾਰਡਨ ਡਾ. ਨਰਿੰਦਰ ਕੁਮਾਰ ਬੱਸੀ ਨੇ ਆਫ਼ਤਾਂ ਲਈ ਤਿਆਰੀ ਬਾਰੇ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ, ਜਦਕਿ ਰੈੱਡ ਕਰਾਸ ਬਠਿੰਡਾ ਤੋਂ ਨਰੇਸ਼ ਪਠਾਨੀਆ ਨੇ ਐਮਰਜੈਂਸੀ ਦੌਰਾਨ ਮੁਢਲੀ ਸਹਾਇਤਾ ਅਤੇ ਮਨੁੱਖਤਾ ਸੇਵਾ ਦੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਾਹਿਰਾਂ ਨੇ ਹਜ਼ਾਰ ਲੋਕਾਂ ਨੂੰ ਸੁਰੱਖਿਆ ਸਬੰਧੀ ਮਾਪਦੰਡਾਂ ਦੀ ਪਾਲਣ ਕਰਨ ਦੇ ਸਝਾਅ ਵੀ ਦਿੱਤੇ ਜੋ ਇੱਕ ਤਰਾਂ ਨਾਲ ਹਕੀਕਤ ਅਤੇ ਤਤਕਨੀਕ ਦਾ ਸੁਮੇਲ ਸਨ। ਅੰਤ ਵਿੱਚ ਟੀਐਸਪੀਐਲ ਪਾਵਰ ਪਲਾਂਟ ਦੇ ਸੀਈਓ ਪੰਕਜ ਸ਼ਰਮਾ, , ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼, ਬਠਿੰਡਾ ਵਿਸ਼ਾਲ ਸਿੰਗਲਾ ਨੇ ਭਾਗੀਦਾਰਾਂ ਅਤੇ ਕਰਮਚਾਰੀਆਂ ਦੀ ਸਰਗਰਮ ਸ਼ਮੂਲੀਅਤ ਅਤੇ ਲਗਾਤਾਰ ਸੁਰੱਖਿਆ ਸਿਖਲਾਈ ਦੀ ਲੋੜ ’ਤੇ ਜੋਰ ਦਿੱਤਾ।
ਇਸ ਮੌਕੇ ’ਤੇ ਬੋਲਦਿਆਂ, ਟੀਐਸਪੀਐਲ ਪਾਵਰ ਪਲਾਂਟ ਦੇ ਸੀਈਓ ਪੰਕਜ ਸ਼ਰਮਾ ਨੇ ਕਿਹਾ, ‘‘ਟੀਐਸਪੀਆਲ ਵਿੱਚ ਸੁਰੱਖਿਆ ਸਿਰਫ਼ ਪਹਿਲੇ ਦਰਜੇ ਦੀ ਚੀਜ਼ ਨਹੀਂ ਹੈ, ਬਲਕਿ ਇਹ ਇੱਕ ਮੂਲ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਸਿਖਲਾਈ ਪ੍ਰੋਗਰਾਮਾਂ ਰਾਹੀਂ, ਅਸੀਂ ਆਪਣੇ ਕਰਮਚਾਰੀਆਂ ਨੂੰ ਸਹੀ ਗਿਆਨ ਅਤੇ ਹੁਨਰ ਨਾਲ ਲੈਸ ਕਰਨਾ ਚਾਹੁੰਦੇ ਹਾਂ, ਤਾਂ ਜੋ ਘਟਨਾਵਾਂ ਰੋਕੀਆਂ ਜਾ ਸਕਣ ਅਤੇ ਕਿਸੇ ਵੀ ਹੰਗਾਮੀ ਹਾਲਾਤਾਂ ਦੌਰਾਨ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਸਕੇ। ਉਨ੍ਰਾਂ ਕਿਹਾ ਕਿ ਲਗਾਤਾਰ ਸਿੱਖਣਾ ਅਤੇ ਤਿਆਰੀ ਸੁਰੱਖਿਆ ਸੱਭਿਆਚਾਰ ਬਣਾਉਣ ਦੀ ਕੁੰਜੀ ਹੈ।
ਡਿਪਟੀ ਡਾਇਰੈਕਟਰ ਵਿਸ਼ਾਲ ਸਿੰਗਲਾ ਨੇ ਟੀਐਸਪੀਐਲ ਦੀ ਪਲਿਕਦਮੀ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਟੀਐਸਪੀਐਲ ਵਰਗੀਆਂ ਸੰਸਥਾਵਾਂ ਸੁਰੱਖਿਆ ਜਾਗਰੂਕਤਾ ਅਤੇ ਢੁੱਕਵੇਂ ਸਕਾਰਾਤਮਕ ਕਦਮ ਚੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਮਹੱਤਵਪੂਰਨ ਇਹ ਹੈ ਕਿ ਇਸ ਤਰਾਂ ਦੀਆਂ ਪਹਿਲਕਦਮੀਆਂ ਖ਼ਤਰਿਆਂ ਨੂੰ ਘਟਾਉਣ ਅਤੇ ਉਦਯੋਗਾਂ ਵਿੱਚ ਕਰਮਚਾਰੀਆਂ ਦੀ ਭਲਾਈ ਨੂੰ ਯਕੀਨੀ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲ ਟੀਐਸਪੀਐਲ ਦੀ ਆਪਣੇ ਓਪਰੇਸ਼ਨਾਂ ਵਿੱਚ ਸੁਰੱਖਿਆ, ਤਿਆਰੀ ਅਤੇ ਭਲਾਈ ਦਾ ਸੱਭਿਆਚਾਰ ਪੈਦਾ ਕਰਨ ਵਾਲੀ ਅਟੱਲ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
Click to Follow Babushahi Facebook page →