ਚੋਣਾਂ ਤੋਂ ਇੱਕ ਦਿਨ ਪਹਿਲਾਂ BLO's ਨੇ ਚੋਣ ਡਿਊਟੀ ਨਾ ਦੇਣ ਦਾ ਕਰ ਦਿੱਤਾ ਐਲਾਨ
ਚੋਣ ਡਿਊਟੀ ਲੱਗਣ ਤੇ ਬੂਥ ਲੈਵਲ ਅਫਸਰ ਹੋ ਏਡੀਸੀ ਮੂਹਰੇ ਦਫਤਰ ਇਕੱਠੇ ,
ਰੋਹਿਤ ਗੁਪਤਾ
ਗੁਰਦਾਸਪੁਰ, 13 December 2025 : ਬੂਥ ਲੈਵਲ ਅਫਸਰ ਯਾਨੀ ਕਿ BLO, ਜੋ ਸਾਰਾ ਸਾਲ ਆਦਮੀ ਦੀ ਸ਼ਨਾਖਤ ਕਰਨ ਤੋਂ ਲੈ ਕੇ ਵੋਟਰ ਕਾਰਡ, ਆਧਾਰ ਕਾਰਡ ਆਦਿ ਬਣਾਉਣ ਤੋਂ ਲੈ ਕੇ ਆਦਮੀ ਦੀ ਸ਼ਨਾਖਤ ਕਰਨ ਤੱਕ ਦਾ ਸਾਰਾ ਕੰਮ ਕਰਦੇ ਹਨ ਦੀਆਂ ਇਸ ਵਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਵੀ ਡਿਊਟੀ ਆ ਲਗਾ ਦਿੱਤੀਆਂ ਗਈਆਂ ਹਨ।
ਇਸ ਦੇ ਰੋਸ਼ ਵਜੋਂ ਜ਼ਿਲ੍ਹੇ ਦੇ ਬੀਐਲਓਜ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਇਕੱਠੇ ਹੋਏ ਅਤੇ ਐਲਾਨ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਇਲੈਕਸ਼ਨ ਡਿਊਟੀ ਨਹੀਂ ਦੇਣਗੇ। ਬੀਐਲਓਜ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਰਾ ਸਾਲ ਇਸ ਸ਼ਰਤ ਤੇ ਬੀਐਲਓਜ ਕੋਲੋਂ ਕੰਮ ਲਿਆ ਜਾਂਦਾ ਹੈ ਕਿ ਉਹਨਾਂ ਦੀ ਚੋਣ ਡਿਊਟੀ ਨਹੀਂ ਲਗਾਈ ਜਾਏਗੀ ਪਰ ਇਸ ਵਾਰ ਅਚਾਨਕ ਕੁਝ ਚੋਣ ਡਿਊਟੀਆਂ ਕੱਟ ਕੇ ਬੀਐਲਓਜ ਨੂੰ ਡਿਊਟੀ ਦੇਣ ਲਈ ਲਗਾ ਦਿੱਤਾ ਗਿਆ ਹੈ। ਜੋ ਸਰਾਸਰ ਗਲਤ ਹੈ।
ਉਹਨਾਂ ਦਾਅਵਾ ਕੀਤਾ ਕਿ ਸਿਫਾਰਸ਼ੀ ਵਿਅਕਤੀਆਂ ਦੀਆਂ ਚੋਣ ਡਿਊਟੀਆਂ ਕੱਟ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਦੀ ਜਗ੍ਹਾ ਤੇ ਬੀ ਐਲ ਓਜ ਨੂੰ ਡਿਊਟੀ ਤੇ ਆਉਣ ਲਈ ਕਹਿ ਦਿੱਤਾ ਗਿਆ ਹੈ ।ਉਹਨਾਂ ਮੰਗ ਕੀਤੀ ਕਿ ਜਿਨਾਂ ਦੀਆਂ ਚੋਣ ਡਿਊਟੀਆਂ ਕੱਟ ਕੇ ਵੀ ਐਲੋਜੀ ਡਿਊਟੀ ਲਗਾਈ ਗਈ ਹੈ ਉਹਨਾਂ ਦੀ ਇਨਕੁਆਇਰੀ ਕੀਤੀ ਜਾਏ