ਲੁਧਿਆਣਾ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਵਿਅਕਤੀ ਕੀਤੇ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 13 ਦਸੰਬਰ 2025- ਲੁਧਿਆਣਾ ਪੁਲਸ ਨੂੰ ਮਿਤੀ 4 ਦਸੰਬਰ ਨੂੰ ਸਚਿਨ ਵਰਮਾ ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਸਨੂੰ AMRIT DALAM GROUP ਨੇ ਵੱਟਸਐਪ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ, ਜਿਸ ਸਬੰਧੀ ਇਤਲਾਹ ਮਿਲਣ 'ਤੇ ਮੁਕੱਦਮਾ ਨੰਬਰ 311 ਮਿਤੀ 04.12.2025 ਅ/ਧ 308(4), 351(2) BNS, 2023 ਥਾਣਾ ਡਵੀਜਨ ਨੰਬਰ 7 ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਉਪਰੰਤ ਮਿਤੀ 12.12.2025 ਨੂੰ ਵਕਤ ਕਰੀਬ 01:00 ਪੀ.ਐਮ 'ਤੇ ਮੁੱਦਈ ਸਚਿਨ ਵਰਮਾ ਨੂੰ ਉਸਦੇ ਮੋਬਾਇਲ 'ਤੇ ਵੱਟਸਐਪ ਰਾਹੀਂ ਮੋਬਾਇਲ ਫੋਨ ਨੰਬਰ +351 934 033 759 ਤੋਂ ਦੋਬਾਰਾ ਕਾਲ ਆਈ ਤੇ ਰਕਮ ਮੰਗੀ। ਜਿਸ 'ਤੇ ਮੁੱਦਈ ਮੁੱਕਦਮਾ ਸਚਿਨ ਵਰਮਾ 10 ਲੱਖ ਰੁਪਏ ਦੇਣ ਲਈ ਸਹਿਮਤ ਹੋ ਗਿਆ। ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਪੈਸੇ ਲੈਣ ਲਈ 2 ਬੰਦੇ ਰੋਹਿਨ ਮਸੀਹ ਅਤੇ ਦੂਜੇ ਦਾ ਨਾਮ ਜਾਈਨ ਮਸੀਹ ਹੈ । ਇਹ ਦੋਨੋਂ ਵਿਅਕਤੀ ਸਮਰਾਲਾ ਚੌਕ ਤੋਂ ਦਿੱਲੀ ਰੋਡ ਵਾਲੀ ਸਾਈਡ ਖੜੇ ਮਿਲਣਗੇ।
ਇਸ ਸੰਗੀਨ ਜੁਰਮ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਵਪਨ ਸ਼ਰਮਾ, IPS, ਕਮਿਸ਼ਨਰ ਪੁਲਿਸ, ਲੁਧਿਆਣਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਜਸਕਿਰਨਜੀਤ ਸਿੰਘ ਭੇਜਾ, PPS, ਡਿਪਟੀ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ, ਜਸ਼ਨਦੀਪ ਸਿੰਘ ਗਿੱਲ PPS, ADCP-4 ਲੁਧਿਆਣਾ, ਸੁਮਿਤ ਸੂਦ, PPS, ACP East ਲੁਧਿਆਣਾ ਦੀ ਯੋਗ ਅਗਵਾਈ ਹੇਠ INSP ਗਗਨਦੀਪ ਸਿੰਘ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਲੁਧਿਆਣਾ ਦੀ ਪੁਲਿਸ ਪਾਰਟੀ ਮੁੱਦਈ ਮੁਕੱਦਮਾ ਸਚਿਨ ਵਰਮਾ ਦੇ ਨਾਲ ਸਮਰਾਲਾ ਚੌਂਕ ਲੁਧਿਆਣਾ ਵਿੱਖੇ ਪੁੱਜੀ ਅਤੇ ਚੰਗੀ ਤਰ੍ਹਾਂ ਬਰੀਫ ਕਰਕੇ ਟਰੈਪ ਲਗਾਇਆ ਗਿਆ ਅਤੇ ਮੁੱਦਈ ਸਚਿਨ ਵਰਮਾ ਨੂੰ ਇੱਕ ਹੈਂਡ ਬੈਗ ਰੰਗ ਸੰਤਰੀ ਤਿਆਰ ਕਰਕੇ ਦਿੱਤਾ ਗਿਆ। ਵਕਤ ਕਰੀਬ 08:10 ਪੀ.ਐਮ 'ਤੇ ਸਮਰਾਲਾ ਚੌਕ ਤੋਂ ਦਿੱਲੀ ਰੋਡ ਵਾਲੀ ਸਾਈਡ 'ਤੇ ਖਾਲੀ ਜਗ੍ਹਾ ਪਾਸ ਬਿੰਨਾਂ ਨੰਬਰ ਪਲੇਟਾਂ ਵਾਲੇ ਕਾਲੇ ਰੰਗ ਦੇ ਸਪਲੈਡਰ ਮੋਟਰਸਾਈਕਲ ਜਿਸ 'ਤੇ ਸਵਾਰ ਦੋ ਮੋਨੇ ਵਿਅਕਤੀ ਖੜ੍ਹੇ ਦਿਖਾਈ ਦਿੱਤੇ ਜਿਨ੍ਹਾਂ ਪਾਸ ਕਾਲੇ ਰੰਗ ਦਾ ਕਿੱਟ ਬੈਗ ਸੀ। ਮੁੱਦਈ ਸਚਿਨ ਵਰਮਾ ਨੂੰ ਹਦਾਇਤ ਕੀਤੀ ਕਿ ਉਹ ਦੋਸ਼ੀਆਂ ਪਾਸ ਪਹੁੰਚ ਕੇ ਇੱਕ ਖਾਸ ਇਸ਼ਾਰਾ ਕਰੇਗਾ ਤੇ ਪੁਲਿਸ ਪਾਰਟੀ ਸਮਰਾਲਾ ਚੌਕ ਤੇ ਦਿੱਲੀ ਵਾਲੀ ਸਾਈਡ ਮੌਕੇ ਨੇੜੇ ਮੌਜੂਦ ਰਹਿ ਕੇ ਸਚਿਨ ਵਰਮਾ ਉਕਤ ਦੇ ਇਸ਼ਾਰੇ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਸਚਿਨ ਵਰਮਾ ਨੇ ਸਪਲੈਂਡਰ ਸਵਾਰ 2 ਵਿਅਕਤੀਆਂ ਨੂੰ ਇੱਕ ਹੈਂਡ ਬੈਗ ਰੰਗ ਮੰਤਰੀ ਹਵਾਲੇ ਕਰਕੇ ਇਸ਼ਾਰਾ ਕੀਤਾ ਤਾਂ INSP ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਉਨ੍ਹਾਂ ਦੋਸ਼ੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਆਪਣੇ ਖੱਬੇ ਡੱਬ ਵਿੱਚੋਂ ਪਿਸਟਲ ਕੱਢ ਕੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਪਾਰਟੀ ਵੱਲ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ INSP ਗਗਨਦੀਪ ਸਿੰਘ ਨੇ ਉਕਤ ਦੋਨਾਂ ਵਿਅਕਤੀਆਂ ਨੂੰ ਆਤਮ ਸਮਰਪਣ ਕਰਨ ਲਈ ਉੱਚੀ ਅਵਾਜ਼ ਵਿੱਚ ਕਿਹਾ ਕਿ ਆਪ ਪੁਲਿਸ ਪਾਰਟੀ ਦੀ ਡਿਊਟੀ ਵਿੱਚ ਵਿਘਨ ਪਾ ਰਹੇ ਹੋ ਜਿਸ ਨਾਲ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਪਰ ਫਿਰ ਵੀ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਪੁਲਿਸ ਪਾਰਟੀ ਵੱਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ ਤਾਂ ਪੁਲਿਸ ਪਾਰਟੀ ਵੱਲੋਂ ਆਪਣਾ ਬਚਾਅ ਕਰਦੇ ਹੋਏ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿਚੋਂ ਕੁੱਝ ਫਾਇਰ ਮੋਟਰ ਸਾਈਕਲ 'ਤੇ ਲੱਗੇ ਤੇ ਕੁਝ ਫਾਇਰ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦੀ ਖੱਬੀ ਲੱਤ ਵਿੱਚ ਲੱਗੇ। ਜਿਸ 'ਤੇ ਉਹ ਵਿਅਕਤੀ ਮੌਕੇ 'ਤੇ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਸਦਾ ਅਸਲਾ ਵੀ ਉਸਦੇ ਪਾਸ ਹੀ ਡਿੱਗ ਗਿਆ ਤੇ ਦੂਸਰਾ ਵਿਅਕਤੀ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਤੇ ਨੀਚੇ ਡਿੱਗੇ ਵਿਅਕਤੀ ਨੂੰ INSP ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰੋਹਿਨ ਮਸੀਹ ਪੁੱਤਰ ਹੈਪੀ ਮਸੀਹ ਵਾਸੀ ਪਿੰਡ ਤੈਲੀਆਵਾਲ, ਬਟਾਲਾ ਜਿਲਾ ਗੁਰਦਾਸਪੁਰ ਦੱਸਿਆ ਅਤੇ ਭੱਜਣ ਵਾਲੇ ਸਾਥੀ ਦਾ ਨਾਮ ਜਾਈਨ ਮਸੀਹ ਪੁੱਤਰ ਖੋਮਸ਼ ਮਸੀਹ ਵਾਸੀ ਅਲੀਵਾਲ ਰੋਡ ਤੈਲੀਆਵਾਲ ਕੱਚਾ ਕੋਠ, ਬਟਾਲਾ ਜਿਲ੍ਹਾ ਗੁਰਦਾਸਪੁਰ ਦੱਸਿਆ। ਜਖਮੀ ਹੋਏ ਰੋਹਿਨ ਮਸੀਹ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਰੋਹਿਨ ਮਸੀਹ ਅਤੇ ਜਾਈਨ ਮਸੀਹ ਉਕਤ ਨੇ ਪੁਲਿਸ ਪਾਰਟੀ ਉੱਪਰ ਜਾਨੋਂ ਮਾਰਨ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਅਤੇ ਨਜਾਇਜ਼ ਹੱਥਿਆਰ ਆਪਣੇ ਕਬਜ਼ੇ ਵਿੱਚ ਰੱਖਿਆ ਹੋਣ 'ਤੇ ਰੋਹਿਨ ਮਸੀਹ ਅਤੇ ਜਾਈਨ ਮਸੀਹ ਉਕਤ ਖਿਲਾਫ ਮੁਕੱਦਮਾ ਨੰਬਰ 233 ਮਿਤੀ 12.12.2025 भ/प 109, 132, 221, 3(5) BNS, 2023 ਅਤੇ 25/27-54-59 ਆਰਮਸ ਐਕਟ ਥਾਣਾ ਮੋਤੀ ਨਗਰ ਲੁਧਿਆਣਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।