ਇੰਜੀ: ਬਲਬੀਰ ਸਿੰਘ ਨੂੰ ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ
- ਮੀਟਿੰਗ ਵਿੱਚ ਸਰਬ ਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ
ਫਗਵਾੜਾ, 29 ਜੁਲਾਈ 2025 - ਵਾਤਾਵਰਨ ਸਾਂਭ ਸੰਭਾਲ ਅਤੇ ਵੈਲਫੇਅਰ ਸਭਾ ਦੀ ਮੀਟਿੰਗ ਅੱਜ ਅਰਮਾਨ ਇੰਟਰਪ੍ਰਾਈਜ ਬੰਗਾ ਰੋਡ ਫਗਵਾੜਾ ਦੇ ਦਫ਼ਤਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਨਵੀਂ ਕਮੇਟੀ/ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇੰਜੀ. ਰੇਸ਼ਮ ਲਾਲ ਮੁੱਖ ਸਰਪ੍ਰਸਤ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਨਵੇਂ ਚੁਣੇ ਅਹੁਦੇਦਾਰਾਂ, ਜਿਸ ਵਿੱਚ ਇੰਜੀ: ਬਲਬੀਰ ਸਿੰਘ (ਰਿਟਾ. ਐੱਸ.ਡੀ.ਓ.) ਨੂੰ ਪ੍ਰਧਾਨ, ਇੰਜੀ: ਬਲਵਿੰਦਰ ਸਿੰਘ( ਰਿਟਾ. ਫੋਰਮੈਨ) ਨੂੰ ਚੇਅਰਮੈਨ, ਇੰਜੀ: ਸੀਤਲ ਦਾਸ (ਰਿਟਾ. ਐੱਸ.ਡੀ.ਓ.) ਨੂੰ ਜਨਰਲ ਸਕੱਤਰ, ਪ੍ਰਿੰਸੀ: ਪਿਆਰਾ ਸਿੰਘ ਨੂੰ ਕੈਸ਼ੀਅਰ, ਮਾਸਟਰ ਲਸ਼ਕਰ ਸਿੰਘ ਅਤੇ ਇੰਜੀ: ਸੁਰਿੰਦਰ ਪਾਲ ਮੇਹਲੀ ਨੂੰ ਸਟੇਜ ਸਕੱਤਰ, ਸ਼੍ਰੀ ਮਨਜੀਤ ਸਿੰਘ ਤੋਖੀ ਨੂੰ ਪ੍ਰੈੱਸ ਸਕੱਤਰ, ਮਾਸਟਰ ਗੁਰਨਾਮ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਇੰਜੀ ਗੁਰਦੇਵ ਸਿੰਘ ਨੂੰ ਵਾਇਸ ਚੇਅਰਮੈਨ, ਇੰਜੀ: ਅਮਰੀਕ ਸਿੰਘ ਨੂੰ ਮੀਤ ਪ੍ਰਧਾਨ ਅਤੇ ਇੰਜੀ: ਸੰਦੀਪ ਹਾਂਡਾ ਨੂੰ ਜੁਆਇੰਟ ਸਕੱਤਰ , ਚੁਣਿਆ ਗਿਆ।
ਨਵੀਂ ਚੁਣੀ ਹੋਈ ਕਮੇਟੀ ਨੇ ਇਸ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਪ੍ਰਣ ਕੀਤਾ। ਇੰਜੀ: ਰੇਸ਼ਮ ਲਾਲ ਮੁੱਖ ਸਰੱਪ੍ਰਸਤ ਵੱਲੋਂ ਮੀਟਿੰਗ ਵਿੱਚ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕੀਤਾ ।