ਅਕਾਲ ਅਕੈਡਮੀ ਮਾਧੋਪੁਰ ਵੱਲੋਂ 'ਰੁੱਖ ਲਗਾਓ ਮੁਹਿੰਮ' ਦੁਆਰਾ ਵਾਤਾਵਰਣ ਸਰੰਖਣ ਲਈ ਸੁਨੇਹਾ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ, 30 ਜੁਲਾਈ 2025 - ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਾਧੋਪੁਰ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ-ਰਹਿਤ ਬਣਾਉਣ ਅਤੇ ਹਰਿਆਲੀ ਨੂੰ ਵਧਾਵਾ ਦੇਣ ਲਈ 'ਰੁੱਖ ਲਗਾਓ ਮੁਹਿੰਮ' ਚਲਾਈ ਗਈ। ਇਸ ਮੁਹਿੰਮ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਿਸਮ ਦੇ ਬੂਟੇ ਲਿਆਂਦੇ ਗਏ ਅਤੇ ਉਨ੍ਹਾਂ ਨੂੰ ਸਕੂਲ ਅਤੇ ਪਿੰਡ ਮਾਧੋਪੁਰ ਸਟੇਡੀਅਮ ਵਿਚ ਲਗਾਇਆ ਗਿਆ। ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਇਸ ਮੁਹਿੰਮ ਵਿੱਚ ਭਾਗ ਲਿਆ ਅਤੇ ਫ਼ਲਦਾਰ ਅਤੇ ਸੰਘਣੀ ਛਾਂ ਦੇਣ ਵਾਲੇ ਬੂਟੇ ਵੱਖ-ਵੱਖ ਥਾਵਾਂ ’ਤੇ ਲਗਾਏ। ਇਸ ਕਾਰਜਕ੍ਰਮ ਰਾਹੀਂ ਇਹ 'ਰੁੱਖ ਲਗਾਓ ਮੁਹਿੰਮ' ਵਿਦਿਆਰਥੀਆਂ ਵਿਚ ਪ੍ਰੇਰਨਾਦਾਇਕ ਸਾਬਿਤ ਹੋਈ।
ਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਕੁਲਦੀਪ ਕੌਰ ਰਾਏ ਨੇ ਵਿਦਿਆਰਥੀਆਂ ਨੂੰ ਰੁੱਖ ਲਗਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਹ ਨਾ ਸਿਰਫ ਸਾਡੇ ਆਲੇ-ਦੁਆਲੇ ਨੂੰ ਸੁੰਦਰ ਅਤੇ ਹਰਿਆ-ਭਰਿਆ ਬਣਾਉਂਦੇ ਹਨ, ਸਗੋਂ ਸਾਹ ਲੈਣ ਦੀਆਂ ਬਿਮਾਰੀਆਂ ਤੋਂ ਵੀ ਬਚਾਅ ਕਰਦੇ ਹਨ।" ਇਥੇ ਜਿਕਰਯੋਗ ਹੈ ਕਿ ਅਕਾਲ ਅਕੈਡਮੀਆਂ ਵੱਲੋਂ ਹੁਣ ਤੱਕ 453586 ਪੇੜ ਲਗਾਏ ਜਾ ਚੁੱਕੇ ਹਨ। ਇਹ ਅੰਕੜਿਆਂ ਦੀ ਗਿਣਤੀ ਸਾਲ ਦਰ ਸਾਲ ਵਧਦੀ ਜਾਂਦੀ ਹੈ ਜੋ ਕਿ ਵਾਤਾਵਰਨ ਨੂੰ ਸੁੱਧ ਅਤੇ ਸਾਫ਼ ਰੱਖਣ ਲਈ ਇੱਕ ਵੱਡਾ ਯੋਗਦਾਨ ਹੈ।
ਇਸਦੇ ਨਾਲ ਹੀ ਅਕਾਲ ਅਕੈਡਮੀਆਂ ਵਿੱਚ 2.6MV ਦੇ ਸੋਲਰ ਪਲਾਂਟ ਅਕੈਡਮੀਆਂ ਛੱਤਾਂ ਤੇ ਲਗਾਏ ਜਾ ਚੁੱਕੇ ਹਨ, ਜੋ ਕਿ ਸਾਲ ਦੇ 33 ਲੱਖ ਬਿਜਲੀ ਦੇ ਯੂਨਿਟ ਬਣਾਉਂਦੇ ਹਨ। ਇਹਨਾਂ ਸੋਲਰ ਪਲਾਂਟਸ ਦੇ ਲਗਾਉਣ ਤੇ ਖਰਚ ਦੇ ਨਾਲ ਨਾਲ 3198 ਮੀਟ੍ਰਿਕ ਟਨ ਕਾਰਬਨ ਨਿਕਾਸ ਹਰੇਕ ਸਾਲ ਘਟਦੀ ਹੈ। ਇਥੇ ਇਹ ਗੱਲ ਸਿੱਧ ਹੁੰਦੀ ਹੈ ਕਿ ਅਕਾਲ ਅਕੈਡਮੀਆਂ ਵਾਤਾਵਰਣ ਵਿੱਚ ਪੇੜ ਲਗਾਉਣ ਦੇ ਨਾਲ ਨਾਲ ਕਾਰਬਨ ਨਿਕਾਸ ਨੂੰ ਘੱਟ ਕਰਕੇ ਕੁਦਰਤ ਨੂੰ ਸਵਸਥ ਰੱਖਣ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ।