ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਲੈਂਡ ਪੁਲਿੰਗ ਦੇ ਵਿਰੁੱਧ ਲੱਗਣ ਵਾਲੇ ਧਰਨੇ ਨੂੰ ਲੈ ਕੇ ਮੀਟਿੰਗਾਂ ਜਾਰੀ
ਅਸ਼ੋਕ ਵਰਮਾ
ਭਗਤਾ ਭਾਈ, 30 ਜੁਲਾਈ 2025 :ਸੂਬਾ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੁੱਧ 4 ਅਗਸਤ ਨੂੰ ਅਕਾਲੀ ਦਲ ਵੱਲੋਂ ਲਾਏ ਜਾਨ ਵਾਲੇ ਜਿਲ੍ਹਾ ਪੱਧਰੀ ਧਰਨਿਆਂ ਨੂੰ ਲੈ ਕੇ ਹਲਕਾ ਫੂਲ ਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਅੱਜ ਮਲੂਕਾ ਵੱਲੋਂ ਆਕਲੀਆ ਜਲਾਲ ਭੋਡੀਪੁਰਾ ਸਿਰਏਵਾਲਾ ਆਦਿ ਪਿੰਡਾਂ ਚ ਵਰਕਰਾਂ ਨਾਲ ਧਰਨੇ ਵਾਰੇ ਵਿਚਾਰ ਵਟਾਂਦਰਾ ਕੀਤਾ ਤੇ ਵਰਕਰਾਂ ਨੂੰ ਧਰਨੇ ਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ। ਮਲੂਕਾ ਨੇ ਦਾਅਵਾ ਕੀਤਾ ਕੇ 4 ਅਗਸਤ ਨੂੰ ਲੱਗਣ ਵਾਲੇ ਜਿਲ੍ਹਾ ਪੱਧਰੀ ਧਰਨੇ ਸਰਕਾਰ ਨੂੰ ਕਿਸਾਨਾਂ ਦੀ ਜਮੀਨ ਤੇ ਕਬਜਾ ਕਰਨ ਲਈ ਲਿਆਂਦੀ ਲੈਂਡ ਗ੍ਰੇਬਿੰਗ ਨੀਤੀ ਵਾਪਿਸ ਲੈਣ ਲਈ ਮਜਬੂਰ ਕਰ ਦੇਣਗੇ।
ਉਹਨਾਂ ਕਿਹਾ ਕਿ ਸਰਕਾਰ ਧੱਕੇ ਨਾਲ ਕਿਸਾਨਾਂ ਦੀਆਂ ਜਮੀਨਾਂ ਤੇ ਕਬਜਾ ਕਰ ਕੇ ਵਪਾਰਿਕ ਘਰਾਣਿਆਂ ਰਾਹੀਂ ਪੰਜਾਬ ਦੀ ਲੁੱਟ ਕਰਨਾ ਚਾਹੁੰਦੀ ਹੈ ਕਿਸਾਨ ਤੇ ਕਿਸਾਨੀ ਪੰਜਾਬ ਦਾ ਅਹਿਮ ਹਿੱਸਾ ਹੈ ਤੇ ਕਿਸਾਨ ਅਤੇ ਜਮੀਨ ਤੋਂ ਬਿਨਾਂ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਦ ਵੀ ਪੰਥ ਪੰਜਾਬ ਤੇ ਕਿਸਾਨੀ ਤੇ ਭੀੜ ਪਈ ਤਾਂ ਅਕਾਲੀ ਦਲ ਨੇ ਸੜਕਾਂ ਤੇ ਸੰਗਰਸ਼ ਕੀਤਾ ਕਿਸਾਨ ਤੇ ਪੰਜਾਬ ਵਿਰੋਧੀ ਲੈਂਡ ਗ੍ਰੇਬਿੰਗ ਨੀਤੀ ਨੂੰ ਰੋਕਣ ਲਈ ਵੀ ਅਕਾਲੀ ਦਲ ਕਿਸੇ ਵੀ ਸੰਘਰਸ਼ ਲਈ ਤਿਆਰ ਹੈ।