ਟ੍ਰਾਈਡੈਂਟ ਗਰੁੱਪ ਨੇ ਭਾਰਤੀ ਖੇਡਾਂ ਦੀ ਵੱਡੀ ਦੁਨੀਆ ਵਿੱਚ ਰੱਖਿਆ ਕਦਮ, ਬਣਿਆ ਪੀ.ਜੀ.ਟੀ.ਆਈ ਦਾ ਟਾਈਟਲ ਸਪਾਂਸਰ
· ਵੱਕਾਰੀ ਪੀਜੀਟੀਆਈ "ਟ੍ਰਾਈਡੈਂਟ ਓਪਨ ਗੋਲਫ ਚੈਂਪੀਅਨਸ਼ਿਪ" 11 ਤੋਂ 14 ਨਵੰਬਰ 2025 ਤੱਕ ਚੰਡੀਗੜ੍ਹ ਗੋਲਫ ਕਲੱਬ ਵਿਖੇ ਆਯੋਜਿਤ ਕੀਤੀ ਜਾਵੇਗੀ
ਚੰਡੀਗੜ੍ਹ ਪੰਜਾਬ : 29 ਜੁਲਾਈ 2025 :
ਭਾਰਤ ਦੇ ਵਧ ਰਹੇ ਖੇਡ ਢਾਂਚੇ ਨੂੰ ਸਮਰਪਿਤ ਇਕ ਇਤਿਹਾਸਿਕ ਪਹਲ ਦੇ ਤੌਰ 'ਤੇ, ਟ੍ਰਾਈਡੈਂਟ ਗਰੁੱਪ ਨੇ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ.ਜੀ.ਟੀ.ਆਈ) ਨਾਲ ਭਾਈਚਾਰੇ ਵਿੱਚ ਸ਼ਾਮਲ ਹੋ ਕੇ "ਟ੍ਰਾਈਡੈਂਟ ਓਪਨ ਗੋਲਫ ਚੈਂਪੀਅਨਸ਼ਿਪ" ਦੀ ਸ਼ੁਰੂਆਤ ਕੀਤੀ ਹੈ, ਜੋ ਹੁਣ ਪੀ ਜੀ ਟੀ ਆਈ ਦੇ ਪ੍ਰਮੁੱਖ ਟੂਰਨਾਮੈਂਟਾਂ ਵਿੱਚੋਂ ਇੱਕ ਹੋਵੇਗਾ। 1 ਕਰੋੜ ਰੁਪਏ ਦੀ ਇਨਾਮ ਰਾਸ਼ੀ ਵਾਲਾ ਇਹ ਟੂਰਨਾਮੈਂਟ 11 ਤੋਂ 14 ਨਵੰਬਰ ਤੱਕ ਚੰਡੀਗੜ੍ਹ ਗੋਲਫ ਕਲੱਬ ਵਿਖੇ ਕਰਵਾਇਆ ਜਾਵੇਗਾ।
ਇਹ ਰਣਨੀਤਕ ਸਾਂਝ ਟ੍ਰਾਈਡੈਂਟ ਗਰੁੱਪ ਦੇ ਭਾਰਤ ਦੇ ਪ੍ਰੋਫੈਸ਼ਨਲ ਗੋਲਫ ਮੰਚ ਵਿੱਚ ਪਹਿਲੀ ਵਾਰੀ ਕਦਮ ਰੱਖਣ ਨੂੰ ਰੇਖਾਂਕਿਤ ਕਰਦੀ ਹੈ ਅਤੇ ਇਹ ਗਰੁੱਪ ਦੇ ਵਿਸ਼ਾਲ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ—ਜਿਸ ਵਿੱਚ ਟੈਲੰਟ ਨੂੰ ਨਿਖਾਰਨਾ, ਉਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਦੀ ਖੇਡ ਵਿਕਾਸ ਯਾਤਰਾ ਵਿੱਚ ਯੋਗਦਾਨ ਪਾਉਣਾ ਸ਼ਾਮਲ ਹੈ।
ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੈਰੀਟਸ, ਸ੍ਰੀ ਰਜਿੰਦਰ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ: “ਸਾਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਸੀਂ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ ਜੀ ਟੀ ਆਈ) ਦੇ ਸਹਿਯੋਗ ਨਾਲ ਅਤੇ ਰਾਸ਼ਟਰ ਮਾਣ ਕਪਿਲ ਦੇਵ ਜੀ ਦੀ ਲੀਡਰਸ਼ਿਪ ਹੇਠ ਪਹਿਲਾ ‘ਟ੍ਰਾਈਡੈਂਟ ਓਪਨ ਗੋਲਫ ਚੈਂਪੀਅਨਸ਼ਿਪ’ ਕਰਵਾ ਰਹੇ ਹਾਂ। ਕਪਿਲ ਦੇਵ ਜੀ ਨਾ ਸਿਰਫ਼ ਇੱਕ ਖੇਡ ਪ੍ਰਤੀਕ ਹਨ, ਸਗੋਂ ਰਾਸ਼ਟਰੀ ਮਾਣ ਦਾ ਪ੍ਰਤੀਕ ਵੀ ਹਨ।
ਇਹ ਪਹਿਲ ਟ੍ਰਾਈਡੈਂਟ ਦੇ ਖੇਡਾਂ ਦੇ ਪ੍ਰਚਾਰ ਅਤੇ ਹਰ ਖੇਤਰ ਵਿੱਚ ਉਤਕ੍ਰਿਸ਼ਟਤਾ ਦੀ ਭੂਮਿਕਾ ਲਈ ਦ੍ਰਿੜ੍ਹ ਵਚਨਬੱਧਤਾ ਦਾ ਪਰਮਾਣ ਹੈ। ਸਾਡੇ ਲਈ ਗੋਲਫ ਸਿਰਫ਼ ਖੇਡ ਨਹੀਂ, ਸਗੋਂ ਇੱਕ ਅਜਿਹਾ ਅਨੁਸ਼ਾਸਨ ਹੈ ਜੋ ਸੂਝ-ਬੂਝ, ਰਣਨੀਤੀ ਅਤੇ ਗੇਹਰੇ ਜੁੜਾਅ ਦਾ ਪ੍ਰਤੀਕ ਹੈ—ਜੋ ਸਾਡੇ ਗਰੁੱਪ ਦੀਆਂ ਮੁਢਲੀਆਂ ਮੁੱਲਾਂ ਨਾਲ ਸਾਂਝ ਰਖਦੇ ਹਨ। ਸਾਨੂੰ ਇਹ ਮਾਣ ਹੈ ਕਿ ਅਸੀਂ ਇਸ ਪ੍ਰਤਿਸ਼ਠਿਤ ਟੂਰਨਾਮੈਂਟ ਨੂੰ ਚੰਡੀਗੜ੍ਹ ਗੋਲਫ ਕਲੱਬ ਵਿੱਚ ਕਰਵਾ ਰਹੇ ਹਾਂ, ਜਿਸਨੂੰ ‘ਇੰਡੀਆਨ ਗੋਲਫ ਦੀ ਨਰਸਰੀ’ ਵੀ ਆਖਿਆ ਜਾਂਦਾ ਹੈ ਅਤੇ ਜੋ ਦੇਸ਼ ਲਈ ਚੈਂਪੀਅਨ ਪੈਦਾ ਕਰਨ ਦੇ ਇਤਿਹਾਸ ਲਈ ਮਸ਼ਹੂਰ ਹੈ।”
ਇਹ ਟੂਰਨਾਮੈਂਟ ਪੀ ਜੀ ਟੀ ਆਈ ਦੇ 2025 ਦੇ ਦੂਜੇ ਅਰਧ ਵਿੱਚ ਹੋਣ ਵਾਲੀਆਂ 15 ਮੁਕਾਬਲਿਆਂ ਦੀ ਲੜੀ ਦਾ ਹਿੱਸਾ ਹੋਵੇਗਾ, ਜਿਸਦੀ ਕੁੱਲ ਇਨਾਮ ਰਾਸ਼ੀ 17 ਕਰੋੜ ਰੁਪਏ ਹੈ। ਇਹ ਸਾਂਝ ਟ੍ਰਾਈਡੈਂਟ ਗਰੁੱਪ ਦੇ ਇਸ ਸੰਕਲਪ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਉਹ ਭਾਰਤ ਨੂੰ ਵਿਸ਼ਵ-ਪੱਧਰੀ ਟੈਲੰਟ ਅਤੇ ਖੇਡਾਂ ਵਿੱਚ ਉਤਕ੍ਰਿਸ਼ਟਤਾ ਦਾ ਕੇਂਦਰ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ।