ਅਲਾਚੋਰ ਤੋਂ ਨਵਾਂਸ਼ਹਿਰ ਤੱਕ ਦੀ ਸੜਕ 5.5 ਕਰੋੜ ਵਿੱਚ ਬਣੇਗੀ - ਹਲਕਾ ਇੰਚਾਰਜ ਬੱਲੂ
ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
2 ਮਹੀਨੇ ਵਿੱਚ ਕੰਮ ਹੋ ਜਾਵੇਗਾ ਪੂਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਅਪ੍ਰੈਲ, 2026
ਅਲਾਚੋਰ ਤੋਂ ਨਵਾਂਸ਼ਹਿਰ ਬੱਸ ਸਟੈਂਡ ਤੱਕ ਸੜਕ ਦੇ ਨਿਰਮਾਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋ ਗਈ ਹੈ। ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਨੂੰ ਜੋੜਨ ਵਾਲੀ ਇਹ ਮੁੱਖ ਸੜਕ 5.5 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਨਿਰਮਾਣ ਦੌਰਾਨ ਇਸਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਇਹ ਗੱਲ ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਹਲਕਾ ਇੰਚਾਰਜ ਲਲਿਤ ਮੋਹਨ ਬੱਲੂ (ਉਪ ਚੇਅਰਮੈਨ ਪੰਜਾਬ ਟੈਕਨੀਕਲ ਬੋਰਡ) ਨੇ ਪਿੰਡ ਅਲਾਚੌਰ ਤੋਂ ਗੜ੍ਹਸ਼ੰਕਰ ਰੋਡ ਸੜਕ ਦੇ ਨਿਰਮਾਣ ਕਾਰਜ ਦੇ ਉਦਘਾਟਨ ਦੌਰਾਨ ਕਹੀ।
ਹਲਕਾ ਇੰਚਾਰਜ ਲਲਿਤ ਮੋਹਨ ਬੱਲੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਆਖਰੀ ਸਾਲ ਵਿੱਚ ਕੰਮ ਕੀਤੇ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਕਿ ਪੰਜਾਬ ਵਿੱਚ ਪਹਿਲੀ ਵਾਰ ਸੱਤਾ ਵਿੱਚ ਆਈ ਹੈ, ਵੱਲੋਂ ਪਹਿਲੇ ਦਿਨ ਤੋਂ ਹੀ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਨਾ ਸਿਰਫ਼ ਪੁਰਾਣੀਆਂ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਸਗੋਂ ਕਈ ਥਾਵਾਂ 'ਤੇ ਜਨਤਕ ਮੰਗ 'ਤੇ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਉਹਨਾਂ ਨਾਲ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ ਮਹਿੰਦੀਪੁਰ, ਸਰਪੰਚ ਸ਼ਿੰਗਾਰਾ ਸਿੰਘ ਅਲਾਚੋਰ, ਸਰਪੰਚ ਜੋਗਿੰਦਰ ਪਾਲ ਮੁਬਾਰਕਪੁਰ, ਦਲਜੀਤ ਸਿੰਘ ਰਸੂਲਪੁਰ, ਮਨਜਿੰਦਰ ਸਿੰਘ ਕਾਜਮਪੁਰ, ਮੀਤ ਰਾਮ, ਕੇਸਰ ਸਿੰਘ, ਆਤਮਾ ਰਾਮ, ਅਤੇ ਹੋਰ ਵੀ ਮੌਜੂਦ ਸਨ।
Click to Follow Babushahi Facebook page →