ਵੱਡੀ ਖ਼ਬਰ: ਸੁਖਬੀਰ ਬਾਦਲ ਗੁਰੂ ਦੇ ਫਟਕਾਰੇ ਹੋਏ, ਉਨ੍ਹਾਂ ਨੇ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਸਾਜ਼ਿਸ਼ ਦੱਸਿਆ: ਗਿਆਨੀ ਹਰਪ੍ਰੀਤ ਸਿੰਘ
ਚੰਡੀਗੜ੍ਹ 4 ਅਪ੍ਰੈਲ 2026 ਅੱਜ ਅਸੀਂ ਪੰਥ ਅਤੇ ਪੰਜਾਬ ਦੀ ਚਿੰਤਾ ਕਰਨ ਲਈ ਇਕੱਠੇ ਹੋਏ ਹਾਂ। ਕਿਉਂਕਿ ਕੁਝ ਲਾਲਚੀ ਲੋਕਾਂ ਵੱਲੋਂ ਪੰਜਾਬ ਨੂੰ ਲੁੱਟਿਆ ਹੀ ਨਹੀਂ ਗਿਆ, ਸਗੋਂ ਪੰਥਕ ਪ੍ਰੰਪਰਾਵਾਂ ਦਾ ਘਾਣ ਵੀ ਕੀਤਾ ਹੈ। ਭਾਈ ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿੱਚ ਉਹ ਗੁਰੂ ਦੇ ਫਟਕਾਰੇ ਹੋਏ ਹਨ। ਫਟਕਾਰੇ ਹੋਏ ਇਸ ਲਈ ਨਹੀਂ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਮੁਨਕਰ ਹੋਏ ਹਨ, ਗੁਰੂ ਦੀ ਫਟਕਾਰ ਇਸ ਲਈ ਹੈ ਕਿਉਂਕਿ ਇਹਨਾਂ ਨੇ ਗੁਰੂ ਰੂਪ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਇਕ ਸਾਜਿਸ਼ ਦੱਸਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਗੁਰਦੁਆਰਾ ਕਰਤਾਰਸਰ ਸਾਹਿਬ ਪਿੰਡ ਪਡਿਆਲਾ (ਮੋਹਾਲੀ) ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕ ਵਰਕਰ ਮੀਟਿੰਗ ਦੌਰਾਨ ਬੋਲ ਰਹੇ ਸਨ।
ਉਹਨਾਂ ਕਿਹਾ ਕਿ ਜਦੋਂ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਤੋਂ ਹੁਕਮਨਾਮੇ ਹੋਏ ਸਨ ਤਾਂ ਇਸ ਨਾਲ ਤਖਤ ਸਾਹਿਬ ਦੀ ਅਜ਼ਮਤ ਦੁਨੀਆਂ ਭਰ ਵਿੱਚ ਫੈਲੀ ਸੀ, ਪਰ ਉਸ ਹੁਕਮਨਾਮੇ ਨੂੰ ਕਲੰਕਿਤ ਕਰਨ ਲਈ ਇਹਨਾਂ ਭਗੌੜਿਆਂ ਨੇ ਦਿੱਲੀ ਦੇ ਇਕ ਕਾਮਰੇਡ ਤੋਂ ਅੰਗਰੇਜੀ ਅਖਬਾਰ ਵਿੱਚ ਲੇਖ ਲਿਖਵਾਇਆ ਸੀ ਕਿ ਅਕਾਲ ਤਖਤ ਸਾਹਿਬ ਨੂੰ ਸਿੱਖ ਰਾਜਨੀਤੀ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹ ਹੁਕਮਨਾਮੇ ਇਤਿਹਾਸ ਵਿੱਚ ਹਮੇਸ਼ਾਂ ਸੁਰੱਖਿਅਤ ਰਹਿਣਗੇ, ਕਿਉਂਕਿ ਉਹ ਗੁਰੂ ਦੀ ਬਖਸ਼ਿਸ਼ ਨਾਲ ਵਾਪਰੇ ਸਨ। ਉਹਨਾਂ ਕਿਹਾ ਕਿ ਸੁਖਬੀਰ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਟਕਸਾਲੀ ਅਕਾਲੀਆਂ ਨੂੰ ਬਾਹਰ ਕਰਕੇ ਰੇਤ, ਬੱਜਰੀ, ਕੇਬਲ ਮਾਫੀਆ ਨੂੰ ਨਾਲ ਜੋੜਿਆ। ਕਿਉਂਕਿ ਧਰਮੀਆਂ ਨਾਲ ਹਮੇਸ਼ਾਂ ਧਰਮੀ ਜੁੜਦੇ ਹਨ, ਜਦਕਿ ਬੇਦੀਨਿਆਂ ਨਾਲ ਬੇਦੀਨੇ ਜੁੜ ਜਾਂਦੇ ਹਨ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਘਰ-ਘਰ ਤੱਕ ਪਹੁੰਚਾਉਣ।
ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਵੀਇੰਦਰ ਸਿੰਘ ਨੇ ਕਿਹਾ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੋ ਕੁਝ ਵੀ ਵਾਪਰਿਆ, ਉਹ ਸਾਰੀ ਦੁਨੀਆਂ ਨੇ ਵੇਖਿਆ। ਜਿੱਥੇ ਸਿੰਘ ਸਾਹਿਬਾਨ ਨੇ ਸਿੱਧੇ ਸਵਾਲ ਕੀਤੇ ਅਤੇ ਉਹ ਸਾਰੀਆਂ ਗੁਸਤਾਖੀਆਂ ਨੂੰ ਹਾਂਜੀ ਕਹਿ ਕੇ ਕਬੂਲ ਕਰਦੇ ਰਹੇ, ਪਰ ਬਾਦ ਵਿੱਚ ਮੁਕਰ ਗਏ। ਉਹਨਾਂ ਕਿਹਾ ਕਿ ਜੋ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਸਭ ਕੁੱਝ ਮੰਨ ਕੇ ਮੁਕਰ ਜਾਂਦਾ ਹੈ ਮੈਂ ਉਸ ਨੂੰ ਸਿੱਖ ਹੀ ਨਹੀਂ ਮੰਨਦਾ, ਪਰ ਕੁਝ ਲੋਕ ਸੁਖਬੀਰੇ ਨੂੰ ਪ੍ਰਧਾਨ ਮੰਨੀ ਜਾਂਦੇ ਹਨ। ਉਹਨਾਂ ਨੇ ਸ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੇ ਸਾਥੀਆਂ ਦੀਆਂ ਲਾਸ਼ਾਂ ਉੱਤੇ ਪੈਰ ਰੱਖ ਕੇ ਅੱਗੇ ਵਧਿਆ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣੀ ਸੀ ਜਦਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਇਕ ਸਾਬਕਾ ਪ੍ਰਧਾਨ ਹੁਕਮਨਾਮੇ ਤੋਂ ਬਾਗੀ ਹੋ ਗਏ। ਸਾਨੂੰ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਹਨ।
ਅੱਜ ਦੀ ਇਸ ਵਰਕਰ ਮੀਟਿੰਗ ਨੂੰ ਜਿਲ੍ਹਾ ਰੋਪੜ੍ਹ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ, ਗੁਰਮੀਤ ਸਿੰਘ ਰੋਪੜ੍ਹ, ਬਲਦੇਵ ਸਿੰਘ ਖਿਜਰਾਬਾਦ, ਬਾਬਾ ਦੀਪ ਸਿੰਘ ਰੋਪੜ੍ਹ, ਮਾਸਟਰ ਰਾਜਿੰਦਰ ਦੇਵ, ਸ ਸੁਖਵਿੰਦਰ ਸਿੰਘ ਮੁੰਡੀਆਂ, ਪ੍ਰੀਤਮ ਸਿੰਘ ਸੱਲੋਮਾਜਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਦਵਿੰਦਰ ਸਿੰਘ ਪੇਂਟਾ ਨੇ ਨਿਭਾਈ। ਅੱਜ ਦੀ ਇਸ ਮੀਟਿੰਗ ਵਿੱਚ ਸ ਹਰਬੰਸ ਸਿੰਘ ਕੰਧੋਲਾ, ਭਜਨ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਮੁਧੋਂ, ਸਰਬਜੀਤ ਸਿੰਘ ਕਾਦੀਮਾਜਰਾ, ਸੁਮਿਤਰ ਸਿੰਘ ਪਪਰਾਲੀ, ਤੇਜਪਾਲ ਸਿੰਘ ਕੁਰਾਲੀ, ਦਲਵਿੰਦਰ ਸਿੰਘ ਮੁਧੋਂ, ਸਤਿਨਾਮ ਸਿੰਘ ਹੁਸ਼ਿਆਰਪੁਰ, ਦਿਲਾਵਰ ਸਿੰਘ, ਨਿਰਭੈਅ ਸਿੰਘ ਚਮਕੌਰ ਸਾਹਿਬ, ਸਵਰਨ ਸਿੰਘ ਸੈਣੀ, ਸੇਵਾ ਸਿੰਘ ਭੁਰੜੇ, ਪ੍ਰਿੰਸੀਪਲ ਮੋਹਨ ਸਿੰਘ, ਅਵਤਾਰ ਸਿੰਘ ਲੁਠੇੜੀ, ਐਡਵੋਕੇਟ ਬਲਬੀਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਮਹਿੰਦਰ ਸਿੰਘ ਲੁਠੇੜੀ, ਪਰਮਜੀਤ ਸਿੰਘ ਪੁੜੈਲ, ਕੁਲਵਿੰਦਰ ਸਿੰਘ ਜੈਲਦਾਰ, ਲਖਬੀਰ ਸਿੰਘ ਰੁਪਾਲਹੇੜੀ, ਉਜਾਗਰ ਸਿੰਘ ਭੜੌਂਜੀਆਂ, ਬਹਾਦਰ ਸਿੰਘ ਕਰਤਾਰਪੁਰ, ਗੁਰਬਚਨ ਸਿੰਘ ਸਤਿਆਲ, ਭਾਗ ਸਿੰਘ ਰੋਪੜ, ਸੁਰਿੰਦਰ ਸਿੰਘ ਕਾਦੀਮਾਜਰਾ, ਪ੍ਰਿੰਸੀਪਲ ਸੁਪਿੰਦਰ ਸਿੰਘ, ਗੁਰਸੇਵਕ ਸਿੰਘ ਸਿੰਘਪੁਰਾ, ਪ੍ਰੋ ਨਾਨਕ ਸਿੰਘ ਕਲਾਲਮਾਜਰਾ, ਬਹਾਦਰ ਸਿੰਘ ਕਲਾਲਮਾਜਰਾ, ਪ੍ਰੇਮ ਸਿੰਘ ਬਰਦਾਰ, ਬਲਵਿੰਦਰ ਸਿੰਘ ਚਿਤਾਮਲੀ, ਮਾਸਟਰ ਜਗਮੋਹਨ ਸਿੰਘ, ਮਲਕੀਤ ਸਿੰਘ ਛੱਜਾ, ਪ੍ਰਗਟ ਸਿੰਘ ਰੌਲੂਮਾਜਰਾ, ਹਰਿੰਦਰ ਸਿੰਘ ਸ਼ਾਹਪੁਰ, ਡਾ ਅਵਤਾਰ ਸਿੰਘ ਘੁੰਮਣ ਚਮਕੌਰ ਸਾਹਿਬ ਹਾਜਰ ਸਨ। ਸ ਹਾਕਮ ਸਿੰਘ ਖਰੜ ਨੇ ਆਪਣੀ ਕਵਿਤਾ "ਸੁਖਬੀਰ ਹੈ ਜੜ੍ਹ ਪੁਆੜੇ ਦੀ" ਵੀ ਸੰਗਤਾਂ ਨੂੰ ਸੁਣਾਈ।
Click to Follow Babushahi Facebook page →