ਸੀਜੀਸੀ ਲਾਂਡਰਾਂ ਵਿਖੇ ‘ਬਿਲਡ ਵਿਦ ਏਆਈ’ ਬੂਟਕੈਂਪ ਦਾ ਆਯੋਜਨ
ਪ੍ਰੈਕਟੀਕਲ ਏਆਈ ਸਕਿੱਲਜ਼ ਅਤੇ ਉਦਯੋਗਿਕ ਤਿਆਰੀ ’ਤੇ ਆਧਾਰਿਤ ਵਿਸ਼ੇਸ਼ ਪ੍ਰੋਗਰਾਮ
ਲਾਂਡਰਾਂ 6 ਅਪ੍ਰੈਲ 2026 : ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਦੇ ਡਪਾਰਟਮੈਂਟ ਆਫ ਇਮਰਜਿੰਗ ਟੈਕਨੋਲੋਜੀਜ਼ ਵੱਲੋਂ ਗੂਗਲ ਫਾਰ ਡਿਪਲੈਪਰਸ ਦੇ ਸਹਿਯੋਗ ਅਤੇ ਹੈਕਟੂਸਕਿੱਲ ਦੀ ਮਦਦ ਨਾਲ ‘ਬਿਡਲ ਵਿਦ ਏਆਈ’ ਬੂਟਕੈਂਪ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ‘ਲਰਨ, ਬਿਲਡ ਐਂਡ ਡਿਪਲੋਏ ਵਿਦ ਗੂਗਲ ਏਆਈ’ ਥੀਮ ਦੇ ਤਹਿਤ ਆਰਟੀਫੀਸ਼ਲ ਇੰਟੈਲੀਜੈਂਸ ਬਾਰੇ ਪ੍ਰੈਕਟੀਕਲ ਅਨੁਭਵ ਪ੍ਰਦਾਨ ਕਰਨਾ ਸੀ। ਇਸ ਬੂਟਕੈਂਪ ਵਿੱਚ ਵਿਦਿਆਰਥੀਆਂ ਅਤੇ ਉਦਯੋਗ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜਿੱਥੇ ਇਨ੍ਹਾਂ ਨੂੰ ਤਕਨੀਕੀ ਸੈਸ਼ਨਾਂ ਅਤੇ ਇੰਟਰਐਕਟਿਵ ਲਰਨਿੰਗ ਅਨੁਭਵ ਕਰਵਾਏ ਗਏ। ਇਸ ਮੌਕੇ ਪਹੁੰਚੇ ਵਿਸ਼ੇਸ਼ ਮਾਹਰ ਸ਼ਵੇਤਾ ਸਿੰਘ, ਪ੍ਰਭਵ ਵਾਲੀਆ, ਆਸ਼ੀ ਦੱਤ, ਅਤੇ ਸਿਮਰਪ੍ਰੀਤ ਸਿੰਘ ਆਦਿ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸਲ ਸੰਸਾਰ ਉਪਯੋਗਾਂ, ਮੌਜੂਦਾ ਉਦਯੋਗਿਕ ਰੁਝਾਨਾਂ ਅਤੇ ਇਨੋਵੇਸ਼ਨ ਆਧਾਰਿਤ ਡਿਵੈਲਪਮੈਂਟ ਪ੍ਰੈਕਟਿਸਜ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਪ੍ਰੋਗਰਾਮ ਵਿੱਚ ਪਹੁੰਚੇ ਮਾਨਯੋਗ ਮਹਿਮਾਨਾਂ ਦਾ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਅਸ਼ੋਕ ਕੁਮਾਰ, ਡਾਇਰੈਕਟਰ ਅਕਾਦਮਿਕ, ਡਾ.ਸੁਖਪ੍ਰੀਤ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਈਸੀ ਅਤੇ ਡਾ.ਕਪਿਲ ਮਹਿਤਾ, ਮੁਖੀ, ਡਿਪਾਰਟਮੈਂਟ ਆਫ ਇਮਰਜਿੰਗ ਟੈਕਨੋਲੋਜੀਜ਼ ਵੱਲੋਂ ਸਵਾਗਤ ਕੀਤਾ ਗਿਆ। ਸੈਸ਼ਨਾਂ ਦੌਰਾਨ ਜਨਰੇਟਿਵ ਏਆਈ, ਮਸ਼ੀਨ ਲਰਨਿੰਗ ਮਾਡਲ ਅਤੇ ਕਲਾਉਡ ਅਧਾਰਤ ਏਆਈ ਡਿਪਲੋਇਮੈਂਟ ਵਰਗੇ ਮਹੱਤਵਪੂਰਨ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਭਾਗੀਦਾਰਾਂ ਨੇ ਉਨ੍ਹਾਂ ਹੈਂਡਸ ਆਨ ਪ੍ਰਕਿਰਿਆਵਾਂ ਵਿੱਚ ਹਿੱਸਾ ਲਿਆ ਜੋ ਉਨ੍ਹਾਂ ਨੂੰ ਸਿਹਤ ਸੰਭਾਲ, ਸਾਈਬਰ ਸੁਰੱਖਿਆ, ਸਿੱਖਿਆ ਅਤੇ ਆਟੋਮੇਸ਼ਨ ਵਰਗੇ ਖੇਤਰਾਂ ਵਿੱਚ ਸਿਧਾਂਤਕ (ਥਿਊਰੈਟਿਕ)ਸੰਕਲਪਾਂ ਨੂੰ ਵਿਹਾਰਕ (ਪ੍ਰੈਕਟੀਕਲ) ਹੱਲਾਂ ਵਿੱਚ ਅਨੁਵਾਦ ਕਰਨ ਵਿੱਚ ਸਹਾਇਤਾ ਲਈ ਤਿਆਰ ਕੀਤੀਆਂ ਗਈਆਂ ਸਨ। ਇਸ ਮੌਕੇ ਡਿਪਾਰਟਮੈਂਟ ਆਫ ਇਮਰਜਿੰਗ ਟੈਕਨੋਲੋਜੀਜ਼ ਦੇ ਮੁਖੀ ਡਾ.ਕਪਿਲ ਮਹਿਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬੂਟਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਹਾਰਕ ਏਆਈ ਹੁਨਰਾਂ ਅਤੇ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ ਨਾਲ ਲੈਸ ਕਰਨਾ ਸੀ।ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਕਸਤ ਹੋ ਰਹੀਆਂ ਤਕਨੀਕੀ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕਰਨ ਲਈ ਅਸਲ ਸੰਸਾਰ ਦੇ ਸਾਧਨਾਂ ਅਤੇ ਉਦਯੋਗ ਅਭਿਆਸਾਂ ਨਾਲ ਜਾਣ ਪਹਿਚਾਣ ਕਰਵਾਉਣਾ ਜ਼ਰੂਰੀ ਹੈ। ਇਸ ਮੌਕੇ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਬਿਲਡ ਵਿਦ ਏਆਈ ਬੂਟਕੈਂਪ ਵਰਗੀਆਂ ਪਹਿਲਕਦਮੀਆਂ ਉਦਯੋਗ ਦੀਆਂ ਉਮੀਦਾਂ ਨਾਲ ਅਕਾਦਮਿਕ ਸਿੱਖਿਆ ਨੂੰ ਇਕਸਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਮੰਚ ਵਿਦਿਆਰਥੀਆਂ ਨੂੰ ਸੰਬੰਧਿਤ ਹੁਨਰ ਵਿਕਸਤ ਕਰਨ ਅਤੇ ਏਆਈ ਸੰਚਾਲਿਤ ਲੈਂਡਸਕੇਪ ਵਿੱਚ ਭਵਿੱਖ ਦੇ ਮੌਕਿਆਂ ਲਈ ਤਿਆਰ ਹੋਣ ਵਿੱਚ ਮਦਦ ਕਰਦੇ ਹਨ। ਇਸ ਸਮਾਗਮ ਨੇ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਅਕਾਦਮਿਕ ਢਾਂਚੇ ਵਿੱਚ ਏਕੀਕ੍ਰਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਵਾਤਾਵਰਣ ਵਿੱਚ ਵਿਦਿਆਰਥੀਆਂ ਨੂੰ ਕਰੀਅਰ ਲਈ ਤਿਆਰ ਕਰਨ ਲਈ ਸੀਜੀਸੀ ਲਾਂਡਰਾਂ ਦੇ ਚੱਲ ਰਹੇ ਯਤਨਾਂ ਨੂੰ ਵੀ ਉਜਾਗਰ ਕੀਤਾ।
Click to Follow Babushahi Facebook page →