ਚਾਰ ਮੁੱਖ ਮੰਤਰੀਆਂ ਨਾਲ ਰਹੇ ਅਫ਼ਸਰ ਆਨ ਸਪੈਸਲ ਡਿਉਟੀ ਸ ਅਮਰਜੀਤ ਸਿੰਘ ਵਾਲੀਆ
ਗਿਆਨ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ
# 2 ਗਲੀ ਨੰਬਰ 1,
ਨਿਊ ਦਸ਼ਮੇਸ਼ ਨਗਰ,
ਮੋਗਾ
ਮੋਬਾਈਲ 9815784100
ਮਿਤੀ 23 ਜਨਵਰੀ ਲਈ ਵਿਸ਼ੇਸ
*ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।
*ਸ ਅਮਰਜੀਤ ਸਿੰਘ ਵਾਲੀਆ ਸਾਬਕਾ ਆਈ ਏ ਐਸ ਅਧਿਕਾਰੀ ਸਦਾ ਲਈ ਦੇ ਗਏ ਵਿਛੋੜਾ
*ਚਾਰ ਮੁੱਖ ਮੰਤਰੀਆਂ ਨਾਲ ਰਹੇ ਅਫ਼ਸਰ ਆਨ ਸਪੈਸਲ ਡਿਉਟੀ
*ਚਾਰ ਜ਼ਿਿਲ੍ਹਆਂ ਵਿਚ ਰਹੇ ਡਿਪਟੀ ਕਮਿਸ਼ਨਰ
*ਪੀ.ਸੀ.ਐਸ.ਅਧਿਕਾਰੀ ਭਰਤੀ ਹੋਏ ਤੇ ਸੇਵਾ ਮੁਕਤ ਹੋਏ ਬਤੌਰ ਆਈ.ਏ.ਐਸ.
______________________________________
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ।
ਸ ਅਮਰਜੀਤ ਸਿੰਘ ਵਾਲੀਆ ਸਾਬਕਾ ਆਈ ਏ ਐਸ ਅਧਿਕਾਰੀ 18 ਜਨਵਰੀ ਨੂੰ ਸਦਾ ਲਈ ਦੇ
ਗਏ ਵਿਛੋੜਾ ਦੇ ਗਏ।ਸ ਅਮਰਜੀਤ ਸਿੰਘ ਦਾ ਜਨਮ 18 ਦਸੰਬਰ 1941 ਨੂੂੰ ਪਾਕਿਸਤਾਨ ਵਿਚ
ਸਿਆਲਕੋਟ ਵਿਖੇ ਮਾਤਾ ਸ੍ਰੀਮਤੀ ਗੁਰਚਰਨ ਕੌਰ ਦੀ ਕੁੱਖੋਂ ਸ ਹਜਾਰਾ ਸਿੰਘ ਦੇ ਘਰ
ਹੋਇਆ।ਬੱਚਪਨ ਵਿਚ ਹੀ ਸ ਅਮਰਜੀਤ ਸਿੰਘ ਨੂੰ ਘਰੋਂ ਬੇਘਰ ਹੋਣਾ ਪੈ ਗਿਆ,1947 ਵਿਚ
ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਸਮੇ ਉਹਨਾਂ ਦੇ ਪਿਤਾ ਹਜਾਰਾ ਸਿੰਘ ਸਮੇਤ ਪਰਿਵਾਰ
ਸਿਮਲਾ ਵਿਖੇ ਪਹੁੰਚ ਗਏ।ਉਹਨਾਂ ਦੇ ਦੋ ਭਾਈ ਤੇ ਦੋ ਭੈਣਾਂ ਸਨ। ਉਹਨਾਂ ਆਪਣੀ
ਬੀ.ਏ.ਐਲ.ਐਲ.ਬੀ ਤੱਕ ਦੀ ਵਿੱਦਿਆ ਹਾਸਲ ਕੀਤੀ।ਉਹਨਾਂ ਪੀ.ਸੀ.ਐਸ.ਦੇ ਮੁਕਾਬਲੇ ਵਿਚ
ਸਾਮਲ ਹੁੰਦਿਆਂ ਇਮਤਿਹਾਨ ਪਾਸ ਕਰ ਲਿਆ ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ।
ਸ ਅਮਰਜੀਤ ਸਿੰਘ ਬਹੁਤ ਖੂਸ਼ਕਿਸਮਿਤ ਸਨ ਜਿਨ੍ਹਾਂ ਨੂੰ ਚਾਰ ਮੁੱਖ ਮੰਤਰੀਆਂ
ਗੁਰਮੱਖ ਸਿੰਘ ਮੁਸਾਫਰ,ਜਸਟਿਸ ਗੁਰਨਾਮ ਸਿੰਘ,ਸ ਪ੍ਰਕਾਸ਼ ਸਿੰਘ ਬਾਦਲ ਅਤੇ ਗਿਆਨੀ ਜ਼ੈਲ
ਸਿੰਘ ਨਾਲ ਬਤੌਰ ਓ ਐਸ ਡੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸ ਅਮਰਜੀਤ ਸਿੰਘ ਦੀ ਸਾਦੀ ਸ੍ਰੀਮਤੀ ਉਪਿੰਦਰ ਕੌਰ ਨਾਲ 11 ਫਰਵਰੀ 1973 ਨੂੰ
ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਕਰਵਾਈ ਸੀ।ਉਹਨਾਂ ਦੇ ਇਕ ਬੇਟਾ ਸਾਹਿਬਜੀਤ
ਸਿੰਘ ਹੈਰੀ ਤੇ ਦੋ ਬੇਟੀਆਂ ਇੰਦਰਪ੍ਰੀਤ ਕੌਰ (ਸੋਨੀਆ) ਤੇ ਸੁਖਪ੍ਰੀਤ ਕੌਰ (ਡੌਲੀ)
ਹਨ।
1977 ਵਿਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਬਤੌਰ ਜੀ ਏ ਟੂ ਡੀ ਸੀ
ਅੰਮ੍ਰਿਤਸਰ ਨਿਯੁਕਤੀ ਹੋਈ।ਉਹਨਾਂ ਨੂੰ 1980 ਵਿਚ ਐਸ.ਡੀ.ਐਮ.ਖਰੜ ਨਿਯੁਕਤ ਕੀਤਾ
ਗਿਆ।ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ ਹਾਲਾਤ ਅਣਸੁਖਾਂਵੇ ਸਨ, ਚਾਰੇ ਪਾਸੇ ਦਹਿਸ਼ਤ ਦਾ
ਮਹੌਲ ਸੀ।ਉਹਨਾਂ ਦਿਨ੍ਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਫਰੀਦਕੋਟ ਦੀ ਸਬ
ਡਵੀਯਨ ਮੋਗਾ ਵਿਚ ਦਹਿਸਤਵਾਦ ਦਾ ਗੂੜਾ ਛਾਇਆ ਸੀ।ੳੇੁਸ ਸਮੇ ਜਨਵਰੀ 1984 ਵਿਚ ਸ
ਅਮਰਜੀਤ ਸਿੰਘ ਨੂੰ ਐਸ.ਡੀ.ਐਮ. ਮੋਗਾ ਨਿਯੁਕਤ ਕਰ ਦਿੱਤਾ।ਆਲ ਇੰਡੀਆ ਸਿੱਖ ਸਟੂਡੈਂਟ
ਫ਼ੈਡਰੇਸ਼ਨ ਦਾ ਬੋਲਬਾਲਾ ਸੂੀ ਕਿਉਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਿੰਡ ਰੋਡੇ
ਇਸੇ ਸਬ ਡਵੀਯਨ ਵਿਚ ਸੀ।ਸ ਅਮਰਜੀਤ ਸਿੰਘ ਨੂੰ ਆਇਆਂ ਅਜੇ ਦੋ ਮਹੀਨੇ ਹੋਏ ਸਨ ਆਲ
ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਸਰਗਰਮ ਵਰਕਰਾਂ ਨੇ ਮੋਗਾ ਸ਼ਹਿਰ ਵਿਚ ਗੁਰਦਵਾਰਾ
ਬੀਬੀ ਕਾਹਨ ਕੌਰ, ਗੁਰਦਵਾਰਾ ਸਿੰਘ ਸਭਾ ਅਤੇ ਗੁਰਦਵਾਰਾ ਅਕਾਲਸਰ ਤੇ ਕਬਜਾ ਕਰ ਲਿਆ ਤੇ
ਗਿਣਤੀ ਦਿਨ-ਬ-ਦਿਨ ਵੱਧਣ ਲੱਗੀ। ਅਖੀਰ ਉਹਨਾਂ ਦੀਆਂ ਸਰਗਰਮੀਆਂ ਨਾਲ ਸ਼ਹਿਰ ਵਿਚ ਦਹਿਸ਼ਤ
ਦਾ ਮਹੌਲ ਪੈਦਾ ਹੋ ਗਿਆ। ਸਰਗਰਮੀਆਂ ਰੋਕਣ ਲਈ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ
17 ਮਾਰਚ 1984 ਨੂੰ ਪੰਜਾਬ ਵਿਚ ਪਹਿਲਾ ਕਰਫਿਊ ਲਗਾਉਣ ਦਾ ਹੁਕਮ ਸ ਅਮਰਜੀਤ ਸਿੰਘ ਨੂੰ
ਦੇਣਾ ਪਿਆ ।ਸ਼ਹਿਰ ਨਿਵਾਸੀ ਕਰਫਿਊ ਨਾਲ ਤੰਗੀ ਮਹਿਸੂਸ ਕਰਨ ਲੱਗੇ ਭਾਂਵੇ ਕਰਫਿਊ ਵਿਚ
ਢਿੱਲ ਦਿੱਤੀ ਜਾਂਦੀ ਸੀ।ਮੋਗਾ ਸ਼ਹਿਰ ਵਿਚ ਇਹ ਸਥਿਤੀ ਗੰਭੀਰ ਹੋ ਗਈ ਸੀ ਤੇ ਸ਼ਹਿਰ ਵਿੱਚ
ਸੀਮਾ ਸੁਰੱਖਿਆ ਬਲ ਦੇ ਜਵਾਨ ਤਾਇਨਾਤ ਕਰ ਦਿਤੇ ਗਏ।ਅਖੀਰ ਅਮਰਜੀਤ ਸਿੰਘ ਦੀ
ਦੂਰਅੰਦੇਸੀ ਕਰਕੇ ਸ਼ਹਿਰ ਨਿਵਾਸੀਆਂ ਨੂੰ ਰਾਹਤ ਦੇਣ ਲਈ ਕਰਫਿਊ ਦਾ ਘੇਰਾ ਤਿੰਨਾਂ
ਗੁਰਦਵਾਰਿਆਂ ਦੇ 100 ਮੀਟਰ ਘੇਰੇ ਵਿਚ ਕਰ ਦਿੱਤਾ ਤੇ ਬੀ.ਐਸ.ਐਫ ਦੇ ਜਵਾਨ ਤਾਇਨਾਤ ਕਰ
ਦਿੱਤੇ ਤੇ ਬਾਕੀ ਸ਼ਹਿਰ ਖੁਲ੍ਹਾ ਰਹਿੰਦਾ ਸੀ।ਜਦੋਂ ਕਰਫਿਊ ਵਿਚ 26 ਅਪ੍ਰੈਲ 1984 ਨੂੰ
ਢਿੱਲ ਦਿੱਤੀ ਤਾਂ ਗੁਰਦਵਾਰਾ ਬੀਬੀ ਕਾਹਨ ਕੌਰ ਵਿਖੇ ਬੀ.ਐਸ.ਐਫ. ਦੇ ਜਵਾਨਾਂ ਅਤੇ ਆਲ
ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਸਰਗਰਮ ਵਰਕਰਾਂ ਵਿਚਕਾਰ ਕਸ਼ਮਕਸ਼ ਹੋਈ ਤੇ ਗੋਲੀ ਚਲ
ਗਈ ਜਿਸ ਨਾਲ 6 ਮੌਤਾਂ ਹੋ ਗਈਆਂ।ਸ਼ਹਿਰ ਵਿਚ ਅਣਮਿਥੇ ਸਮੇ ਲਈ ਕਰਫਿਊ ਲਗਾ ਦਿੱਤਾ।ਅਖੀਰ
ਮਈ 1984 ਦੇ ਪਹਿਲੇ ਹਫਤੇ ਸ ਸਵਿੰਦਰ ਸਿੰਘ ਸਿੱਧੂ ਮੁੱਖ ਸਲਾਹਕਾਰ ਟੂ ਰਾਜਪਾਲ ਪੰਜਾਬ
ਸਮੇਤ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਮੋਗਾ ਪਹੁੰਚੇ।ਉਹਨਾਂ ਗੁਰਦਵਾਰਿਆਂ ਵਿਚ ਬੈਠੇ
ਸਿੰਘਾਂ ਨਾਲ ਗੱਲਬਾਤ ਕਰਕੇ ਗੁਰਦਵਾਰਿਆਂ ਤੋਂ ਬਾਹਰ ਜਾਣ ਲਈ ਸਹਿਮਤ ਕਰ ਲਿਆ ਤੇ
ਗੁਰਦਵਾਰੇ ਖਾਲੀ ਕਰਵਾ ਲਏ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।ਮਹੀਨਾ ਕੁ ਮਸਾਂ ਲੰਘਿਆ
ਸੀ ਪੂਰੇ ਪੰਜਾਬ ਵਿਚ 3 ਜੂਨ 1984 ਨੂੰ ਪੂਰੇ ਪੰਜਾਬ ਵਿਚ ਅਣਮਿਥੇ ਸਮੇਂ ਲਈ ਕਰਫਿਊ
ਲੱਗ ਗਿਆ।ਸ੍ਰੀ ਅਕਾਲ ਤੱਖਤ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ 6 ਜੂਨ
1984 ਨੂੰ ਵਾਪਰੇ ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਪੰਜਾਬ ਵਿਚੋਂ ਨਾਨਕ ਨਾਲ ਲੇਵਾ
ਸੰਗਤਾਂ ਨੇ ਮਾਰਚ ਅਰੰਭ ਕਰ ਦਿੱਤੇ ਉਸ ਵੇਲੇ ਵੀ ਮੋਗਾ ਸਬ ਡਵੀਯਨ ਵਿਚੋ ਦੀਨਾ ਸਾਹਿਬ
ਤੋਂ ਸੰਗਤਾਂ ਵਹੀਰਾਂ ਘੱਤ ਰਹੀਆਂ ਸਨ ਉਸ ਵੇਲੇ ਸ ਅਮਰਜੀਤ ਸਿੰਘ ਨੇ ਬੜੀ ਸੂਝਬੂਝ ਤੋਂ
ਕੰਮ ਲਿਆ। ਮਹੌਲ ਸ਼ਾਂਤ ਹੋਇਆ ਤਾਂ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਵਿਧਾਨ ਸਭਾ
ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਸ ਸੁਰਜੀਤ ਸਿੰਘ ਬਰਨਾਲਾ ਨੇ ਬਤੌਰ ਮੁੱਖ
ਮੰਤਰੀ ਪੰਜਾਬ 9 ਸਤੰਬਰ 1985 ਨੂੰ ਕਾਰਜਭਾਰ ਸੰਭਾਲ ਲਿਆ। ਮੋਗਾ ਤੋਂ ਸ ਮਲਕੀਤ ਸਿੰਘ
ਸਿੱਧੂ ਰਾਜ ਮੰਤਰੀ ਪੰਜਾਬ ਤੇ ਜੱਥੇਦਾਰ ਤੋਤਾ ਸਿੰਘ ਪੰਜਾਬ ਮੰਡੀ ਬੋਰਡ ਦੇ ਚੇਅਰਮੈਂਨ
ਬਣ ਗਏ। ਉਹਨਾਂ ਸ ਅਮਰਜੀਤ ਸਿੰਘ ਦੇ ਕੰਮ ਕਰਨ ਦੇ ਤਰੀਕੇ ਤੇ ਦਿਆਨਤਦਾਰੀ,ਧਾਰਮਿਕ
ਸੂਝਬੂਝ ਨੂੰ ਮੱਦੇਨਜ਼ਰ ਰੱਖਦਿਆਂ ਉਹਨਾਂ ਨੂੰ ਇੱਥੇ ਹੀ ਰੱਖ ਲਿਆ।
ਸ ਅਮਰਜੀਤ ਸਿੰਘ ਨੇ ਸਥਾਨਿਕ ਨੇਤਾਂਵਾਂ ਨਾਲ ਸਲਾਹ ਮਸ਼ਵਰਾ ਕਰਕੇ ਅਕਤੂਬਰ
1972 ਤੋਂ ਚੱਲਿਆ ਆ ਰਿਹਾ ਰੀਗਲ ਸਿਨੇਮੇ ਦਾ ਮਸਲਾ ਹੱਲ ਕਰਵਾਉਣ ਲਈ ਪੰਜਾਬ ਸਰਕਾਰ
ਨੂੰ ਭਿਜਵਾ ਦਿੱਤੀ ਜੋ ਪ੍ਰਵਾਨ ਹੋ ਗਈ। 21 ਮਾਰਚ 1986 ਨੂੰ ਪੰਜਾਬ ਸਰਕਾਰ ਨੇ ਲੋਕ
ਸੰਪਰਕ ਵਿਭਾਗ ਰਾਂਹੀ 11 ਲੱਖ 70 ਹਜ਼ਾਰ ਰੁਪਏ ਵਿਚ ਖ੍ਰੀਦ ਕਰਕੇ ਸਦਾ ਲਈ ਮਾਮਲਾ
ਨਿਜੱਠ ਦਿੱਤਾ, ਜੋ ਅੱਜ ਖੰਡਰ ਬਣ ਗਿਆ।ਪੰਜਾਬ ਵਿਚ ਸ਼ਾਂਤੀ ਦਾ ਮਹੌਲ ਨਾ ਬਣ ਸਕਣ ਕਰਕੇ
ਕੇਂਦਰ ਸਰਕਾਰ ਨੇ ਬਰਨਾਲਾ ਸਰਕਾਰ 11 ਜੂਨ 1987 ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ
ਕਰ ਦਿੱਤਾ। ਸ ਅਮਰਜੀਤ ਸਿੰਘ 26 ਫਰਵਰੀ 1988 ਤੱਕ ਮੋਗਾ ਵਿਖੇ ਤਾਇਨਾਤ ਰਹੇ।ਉਹਨਾਂ
ਨੂੰ 1988 ਵਿਚ ਤਰੱਕੀ ਦੇ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੇ ਉਸ ਤੋਂ ਬਾਅਦ
1990 ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਗਾ ਦਿੱਤਾ।
1992 ਵਿਚ ਸ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਬਣੇ ਤਾਂ ਸ ਅਮਰਜੀਤ ਸਿੰਘ
ਦੀ ਆਈ.ਏ.ਐਸ. ਵਜੋਂ ਤਰੱਕੀ ਹੋ ਗਈ ਤੇ ਉਹਨਾਂ ਨੂੰ ਕਮਿਸ਼ਨਰ ਮਿਊਸੀਪਲ ਕਾਰਪੋਰੇਸ਼ਨ
ਅੰਮ੍ਰਿਤਸਰ ਨਿਯੁਕਤ ਕੀਤਾ ਗਿਆ।ਉਹਨਾਂ ਅਪ੍ਰੈਲ 1993 ਵਿਚ ਜ਼ਿਲ੍ਹਾ ਫਤਿਹਗੜ੍ਹ ਵਿਖੇ
ਪਹਿਲੀ ਵਾਰ ਬਤੌਰ ਡਿਪਟੀ ਕਮਿਸ਼ਨਰ ਅਹੁੱਦਾ ਸੰਭਾਲਿਆ।ਬਠਿੰਡਾ ਵਿਖੇ ਜੂਨ 1994,ਸੰਗਰੂਰ
ਵਿਖੇ ਜੁਲਾਈ 1995 ਅਤੇ ਸ੍ਰੀ ਅੰਮ੍ਰਿਤਸਰ ਵਿਖੇ ਅਗਸਤ 1995 ਵਿਚ ਡਿਪਟੀ ਕਮਿਸ਼ਨਰ
ਅਹੁੱਦਾ ਸੰਭਾਲਿਆ ਤੇ ਜੁਲਾਈ 1998 ਤੱਕ ਤਾਇਨਾਤ ਰਹੇ। ਚਾਰ ਜ਼ਿਿਲ੍ਹਆਂ ਦੇ ਡੀ.ਸੀ.
ਰਹਿਣ ਉਪਰੰਤ ਚੰਡੀਗੜ੍ਹ ਵੱਖ ਵੱਖ ਅਹੁੱਦਿਆਂ ਤੇ ਰਹੇ ਤੇ 2001 ਵਿਚ ਬਤੌਰ ਸਪੈਸਲ
ਸਕੱਤਰ ਉਚੇਰੀ ਸਿੱਖਿਆ ਵਜੋਂ ਸੇਵਾ ਮੁਕਤ ਹੋ ਕੇ ਲੁਧਿਆਣਾ ਵਿਖੇ ਰਹਿਣ ਲੱਗ ਪਏ। ਅਖੀਰ
ਵਿਚ ਕੁਝ ਦਿਨ ਹਸਪਤਾਲ ਦਾਖਲ ਰਹੇ ਪਰ ਡਾਕਟਰਾਂ ਵਲੋਂ ਸਥਿਤੀ ਚਿੰਤਾਜਨਕ ਦੇਖਦੇ ਘਰ
ਭੇਜ ਦਿੱਤਾ ਜਿੱਥੇ 18 ਜਨਵਰੀ ਨੂੰ ਸਦੀਵੀ ਵਿਛੋੜਾ ਦੇ ਗਏ।ਉਹਨਾਂ ਦੇ ਪਿਛੇ
ਪਤਨੀ,ਪੁੱਤਰ ਤੇ ਦੋ ਲੜਕੀਆਂ ਰਹਿ ਗਏ ਹਨ।ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ 23 ਜਨਵਰੀ
2026 ਨੂੰ ਗੁਰਦਵਾਰਾ ਸ੍ਰੀ ਸਿੰਘ ਸਭਾ,ਮਾਡਲ ਟਾਊਨ ਐਕਸਟੈਨਸਨ ਲੁਧਿਆਣਾ ਵਿਖੇ ਕੀਰਤਨ
ਤੇ ਅਰਦਾਸ ਹੋਵੇਗੀ।

-
ਗਿਆਨ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ
gian@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.