ਆਂਗਨਵਾੜੀ ਸੁਪਰਵਾਈਜਰਾਂ ਤੇ ਵਰਕਰਾਂ ਨੂੰ ਗਣਤੰਤਰ ਦਿਵਸ ਮੌਕੇ ਕੀਤਾ ਸਨਮਾਨਿਤ
ਮਨਪ੍ਰੀਤ ਸਿੰਘ
ਰੂਪਨਗਰ,27 ਜਨਵਰੀ
ਬਾਲ ਵਿਕਾਸ ਪ੍ਰੋਜੈਕਟ ਅਫਸਰ ਦਫਤਰ ਰੂਪਨਗਰ ਦੀਆਂ ਦੋ ਸੁਪਰਵਾਈਜਰਾਂ ਅਮਰਜੀਤ ਕੌਰ ਤੇ ਸੰਤੋਸ਼ ਕੁਮਾਰੀ, ਆਂਗਨਵਾੜੀ ਵਰਕਰ ਰਾਜ ਕੌਰ ਨੂੰ ਆਰੰਭ ਮਿਸ਼ਨ ਤਹਿਤ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਟਾ ਨਾਲ ਕਰਨ ਤੇ ਸੀਡੀਪੀਓ ਸ਼੍ਰੀਮਤੀ ਸੰਜੂ ਦੀ ਅਗਵਾਈ ਹੇਠ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ ਵਿੱਚ ਜ਼ਿਲਾ ਪੱਧਰੀ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਦ ਵੱਲੋਂ ਇਹ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼੍ਰੀਮਤੀ ਸੰਜੂ ਨੇ ਦੱਸਿਆ ਕਿ ਆਂਗਣਵਾੜੀ ਸੁਪਰਵਾਈਜ਼ਰਾਂੜਅਤੇ ਵਰਕਰਾਂ ਵੱਲੋਂ ਆਪਣੇ ਸਰਕਲ ਦਾ ਕੰਮ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਗਿਆ ਹੈ। ਜਿਸ ਦੇ ਬਦਲੇ ਇਹ ਸਨਮਾਨ ਮਿਲਿਆ ਹੈ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ , ਡਿਪਟੀ ਕਮਿਸ਼ਨਰ ਰੂਪਨਗਰ ਅਦਿਤਿਆ, ਡਚਲਵਾਲ, ਆਪ ਆਗੂ ਸੰਦੀਪ ਜੋਸ਼ੀ, ਪਰਮਿੰਦਰ ਸਿੰਘ ਬਾਲਾ ਤੇ ਹੋਰ ਹਾਜ਼ਰ ਸਨ।