ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਕੀਤੇ ਜਾ ਰਿਹੇ ਹਨ ਯਤਨ -ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 13 ਮਾਰਚ PC PNDT ਐਕਟ ਅਧੀਨ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਤੇ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੈਪੈਸਿਟੀ ਬਿਲਡਿੰਗ ਵਰਕਸ਼ਾਪ ਕਰਵਾਈ ਗਈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਮੌਜ਼ੂਦ ਰਹੇ। ਵਰਕਸ਼ਾਪ ਦਾ ਉਦੇਸ਼ ਕੁੜੀਆਂ ਦੀ ਜਨਮ ਦਰ ਵਧਾਉਣ ਲਈ ਉਪਰਾਲੇ ਕਰਨਾ ਸੀ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾੳ ਮੁਹਿੰਮ ਤਹਿਤ ਕੁੜੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ, ਅਜੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਕੁੜੀਆਂ ਦੀ ਜਨਮ ਦਰ ਵਿੱਚ ਹੋਰ ਸੁਧਾਰ ਦਾ ਯਤਨ ਕੀਤਾ ਜਾ ਰਿਹਾ ਹੈ। ਕੁੜੀਆਂ ਲਈ ਸਰਕਾਰ ਵਲੋਂ ਜਾਰੀ ਸਕੀਮਾਂ ਜਿਵੇਂ ਕਿ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ, ਮੁਖਮੰਤਰੀ ਕੰਨਿਆ ਸੁਰੱਖਿਆ ਯੋਜਨਾ, ਬਾਲੜੀ ਰਖਿਆ ਯੋਜਨਾ , ਸੁਕਨਿਆ ਸਮਰਿੱਧੀ ਯੋਜਨਾ ਆਦਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ । 0 ਤੋਂ 5ਸਾਲ ਤਕ ਦੀਆਂ ਕੁੜੀਆਂ ਦੇ ਮੁਫ਼ਤ ਇਲਾਜ ਦੀ ਸਹੂਲੀਅਤ ਮੁਹਇਆ ਹੈ। ਕੁੜੀਆਂ ਦੀ ਬਿਹਤਰ ਦੇਖਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੀਸੀਪੀਐਨਡੀਟੀ ਐਕਟ ਤਹਿਤ ਲਿੰਗ ਨਿਰਧਾਰਨ ਟੈਸਟ ਕਰਨਾ ਅਪਰਾਧ ਹੈ। ਜੇਕਰ ਕੌਈ ਅਜਿਹਾ ਕਰਦਾ ਹੈ ਤਾਂ ਉਸਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।
ਜਿਲਾ ਪਰਿਵਾਰ ਭਲਾਈ ਅਫਸਰ ਡਾ.ਤੇਜਿੰਦਰ ਕੌਰ ਨੇ ਕਿਹਾ ਕਿ ਅਟਰਾਸਾਉੰਡ ਸੈਂਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਜੋ ਵੀ ਕੌਈ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਆਫ ਕਾਰਵਾਈ ਕੀਤੀ ਜਾਵੇਗੀ । ਬੀਤੇ ਸਮੇਂ ਵਿੱਚ ਵੀ ਕਾਰਵਾਈ ਕੀਤੀ ਗਈ ਹੈ। ਪਿੰਡ ਪੱਧਰ ਤੇ ਇਸ ਸਬੰਧੀ ਜਾਗਰੁਕਤਾ ਪੈਦਾ ਕੀਤੀ ਜਾਵੇ ।
ਜਿਲਾ ਸਿਹਤ ਅਫ਼ਸਰ ਡਾ. ਰਮੇਸ਼ ਅੱਤਰੀ ਅਤੇ ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਨੇ ਕੁੜੀਆਂ ਦੇ ਇਲਾਜ ਅਤੇ ਬਿਹਤਰੀ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਫ਼ਤ ਸਕੀਮਾਂ ਬਾਰੇ ਦੱਸਿਆ । ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੇ ਸਮੇਂ ਸਮੇਂ ਤੇ ਕੁੜੀਆਂ ਅਤੇ ਮੁੰਡਿਆਂ ਦੀ ਜਨਮ ਦਰ ਦਾ ਬਿਉਰਾ ਇੱਕਠਾ ਕਰਕੇ ਬਦਲਾਅ ਲਈ ਚਰਚਾ ਕੀਤੀ ਜਾਵੇ । ਬੇਟੀ ਦੇ ਜਨਮ ਤੇ ਵੀ ਖੁਸ਼ੀ ਮਨਾਈ ਜਾਵੇ ।
ਇਸ ਮੌਕੇ ਡੀ ਡੀ ਐੱਚ ਓ ਡਾਕਟਰ ਵਿਨੋਦ ਕੁਮਾਰ, ਡੀਐਮਸੀ ਡਾਕਟਰ ਵਰਿੰਦਰ ਮੋਹਨ ਜੀ, ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਜੀ, ਡਾਕਟਰ ਵੰਦਨਾ ਜੀ, ਡਾਕਟਰ ਮਮਤਾ ਵਸ਼ਿਸ਼ਟ
ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਿੰਦਰਜੀਤ ਸਿੰਘ, ਡਾਕਟਰ ਅਮਰਦੀਪ ਸਿੰਘ ਬੈਂਸ, ਡਾਕਟਰ ਲਲਿਤ ਮੋਹਨ, ਡਾਕਟਰ ਗੁਰਪਰਦੀਪ ਸਿੰਘ, ਡਾਕਟਰ ਆਨਿਤਾ ਮਹਾਜਨ, ਡਾਕਟਰ ਜਸਵਿੰਦਰ ਸਿੰਘ,ਡਾਕਟਰ ਪਰਜੀਤ ਕੌਰ, ਡਾਕਟਰ ਭੁਪਿੰਦਰਜੀਤ ਕੌਰ, ਡਾਕਟਰ ਸਮਿਤਾ, ਡਾਕਟਰ ਅੰਕੁਰ ਕੌਸ਼ਲ, ਡਾਕਟਰ ਅਮਨਦੀਪ ਕੌਰ, ਬਲਾਕ ਬੀ ਈ ਈ, ਐਲ ਐਚ ਵੀ ਆਦਿ ਹਾਜਰ ਸਨ।
Click to Follow Babushahi Facebook page →