ਚਾਹੇ ਨ੍ਹਾਵੋ ਚਾਹੇ ਧੋਵੋ, ਬਿੱਲ ਭਰਨ ਲਈ ਤਕੜੇ ਹੋਵੋ!
1 ਜੁਲਾਈ ਤੋਂ ਪਾਣੀ ਹੋਵੇਗਾ ਮਹਿੰਗਾ; ਵਾਟਰਕੇਅਰ ਵੱਲੋਂ ਰੇਟਾਂ ਵਿੱਚ 7.2 ਫੀਸਦੀ ਵਾਧੇ ਦੀ ਪੁਸ਼ਟੀ
-ਸਲਾਨਾ ਪੱਕੇ ਖਰਚੇ ਵਿਚ ਵੀ ਹੋ ਰਿਹਾ ਵਾਧਾ
r-ਧਿਆਨ ਰਹੇ ਸਾਫ ਪਾਣੀ ਥੋੜ੍ਹਾ ਸਸਤਾ ਜਦ ਕਿ ਗੰਦਾ ਮਹਿੰਗਾ ਹੁੰਦਾ ਹੈ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 14 ਜੂਨ, 2026: -ਔਕਲੈਂਡ ਵਾਸੀਆਂ ਨੂੰ ਅਗਲੇ ਮਹੀਨੇ ਤੋਂ ਪਾਣੀ ਅਤੇ ਸੀਵਰੇਜ (wastewater) ਸੇਵਾਵਾਂ ਲਈ ਵੱਧ ਜੇਬ ਢਿੱਲੀ ਕਰਨੀ ਪਵੇਗੀ। ਖੇਤਰ ਵਿੱਚ ਪਾਣੀ ਦੀ ਸਪਲਾਈ ਅਤੇ ਬੁਨਿਆਦੀ ਢਾਂਚੇ ਦੀ ਦੇਖਭਾਲ ਕਰਨ ਵਾਲੀ ਸੰਸਥਾ ‘ਵਾਟਰਕੇਅਰ’ (Watercare) ਨੇ ਐਲਾਨ ਕੀਤਾ ਹੋਇਆ ਹੈ ਕਿ 1 ਜੁਲਾਈ 2026 ਤੋਂ ਘਰੇਲੂ ਖਪਤਕਾਰਾਂ ਲਈ ਪਾਣੀ ਦੀਆਂ ਕੀਮਤਾਂ ਵਿੱਚ 7.2 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਹ ਫੈਸਲਾ ਇਸ ਵਿੱਤੀ ਸਾਲ ਦੀ ਮੁੱਢਲੀ ਸ਼ੁਰੂਆਤ ਵੇਲੇ ਹੀ ਮਹਿੰਗਾਈ ਦੀ ਮਾਰ ਵਿਚ ਵਾਧਾ ਕਰਨ ਜਾ ਰਿਹਾ ਹੈ।
- ਆਮ ਘਰਾਂ ਦੇ ਬਿੱਲਾਂ ’ਤੇ ਪਵੇਗਾ ਅਸਰ
ਵਾਟਰਕੇਅਰ ਅਨੁਸਾਰ, ਇਸ ਵਾਧੇ ਨਾਲ ਇੱਕ ਔਸਤ ਔਕਲੈਂਡ ਪਰਿਵਾਰ, ਜੋ ਇਸ ਵੇਲੇ ਪ੍ਰਤੀ ਮਹੀਨਾ ਲਗਭਗ 120 ਦਾ ਬਿੱਲ ਅਦਾ ਕਰ ਰਿਹਾ ਹੈ, ਦੇ ਖ਼ਰਚੇ ਵਿੱਚ ਪ੍ਰਤੀ ਹਫ਼ਤੇ ਤਕਰੀਬਨ 2 ਡਾਲਰ (ਜਾਂ ਪ੍ਰਤੀ ਮਹੀਨਾ ਲਗਭਗ 8 ਡਾਲਰ) ਦਾ ਵਾਧਾ ਹੋਵੇਗਾ। ਸਾਲਾਨਾ ਆਧਾਰ ’ਤੇ ਇਹ ਵਾਧਾ ਹਰ ਘਰ ਲਈ ਤਕਰੀਬਨ 100 ਡਾਲਰ ਦੇ ਕਰੀਬ ਬਣੇਗਾ।
- ਨਵੇਂ ਨਿਰਧਾਰਿਤ ਕੀਤੇ ਗਏ ਰੇਟਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
- ਸਾਫ਼ ਪਾਣੀ (Volumetric Water): ਪੁਰਾਣੀ ਕੀਮਤ 2.296 ਡਾਲਰ ਤੋਂ ਵਧ ਕੇ ਹੁਣ 2.46 ਡਾਲਰ ਪ੍ਰਤੀ 1,000 ਲੀਟਰ ਹੋ ਜਾਵੇਗੀ।
- ਸੀਵਰੇਜ ਪਾਣੀ (Volumetric Wastewater): ਪੁਰਾਣੀ ਕੀਮਤ 3.994 ਡਾਲਰ ਤੋਂ ਵਧ ਕੇ 4.28 ਡਾਲਰ ਪ੍ਰਤੀ 1,000 ਲੀਟਰ ਹੋ ਜਾਵੇਗੀ।
- ਸਾਲਾਨਾ ਫਿਕਸਡ ਸੀਵਰੇਜ ਚਾਰਜ (6ixed Wastewater 3harge): ਇਹ ਸਾਲਾਨਾ ਫਿਕਸਡ ਚਾਰਜ 332.00 ਡਾਲਰ ਤੋਂ ਵਧਾ ਕੇ 355.90 ਡਾਲਰ ਪ੍ਰਤੀ ਸਾਲ ਕਰ ਦਿੱਤਾ ਗਿਆ ਹੈ, ਜਿਸ ਨੂੰ ਮਹੀਨਾਵਾਰ ਬਿੱਲਾਂ ਵਿੱਚ ਵੰਡਿਆ ਜਾਵੇਗਾ।
ਖਪਤਕਾਰਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਬਾਹਰੀ ਗਤੀਵਿਧੀਆਂ ਜਿਵੇਂ ਕਿ ਬਾਗਬਾਨੀ, ਕਾਰ ਜਾਂ ਬੇੜੀ (boat) ਧੋਣ ਅਤੇ ਘਰ ਦੀ ਸਫ਼ਾਈ ਲਈ ਵਰਤੇ ਜਾਣ ਵਾਲੇ ਪਾਣੀ ’ਤੇ ਸੀਵਰੇਜ ਚਾਰਜ ਨਹੀਂ ਲੱਗੇਗਾ। ਵਾਟਰਕੇਅਰ ਕੁੱਲ ਵਰਤੇ ਗਏ ਪਾਣੀ ਦਾ ਕੇਵਲ 78.5 ਫੀਸਦੀ ਹਿੱਸਾ ਹੀ ਸੀਵਰੇਜ ਵਿੱਚ ਜਾਣ ਯੋਗ ਮੰਨਦੀ ਹੈ, ਜਦਕਿ ਬਾਕੀ 21.5 ਫੀਸਦੀ ਪਾਣੀ ਨੂੰ ਸੀਵਰੇਜ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ। ਸੋ ਚਾਹੇ ਨ੍ਹਾਵੋ ਚਾਹੇ ਧੋਵੋ ਪਰ ਬਿੱਲ ਭਰਨ ਲਈ ਤਕੜੇ ਹੋਵੋ।
-ਬੁਨਿਆਦੀ ਢਾਂਚੇ ਦੇ ਸੁਧਾਰ ਲਈ 13.8 ਬਿਲੀਅਨ ਡਾਲਰ ਦਾ ਨਿਵੇਸ਼
ਵਾਟਰਕੇਅਰ ਦੀ ਚੀਫ਼ ਫਾਈਨੈਂਸ਼ੀਅਲ ਅਫ਼ਸਰ (36O) ਐਂਜੇਲਾ ਨੀਸਨ (1ngela Neeson) ਨੇ ਇਸ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸ਼ਹਿਰ ਦੀ ਲਗਾਤਾਰ ਵਧ ਰਹੀ ਆਬਾਦੀ ਅਤੇ ਪੁਰਾਣੀਆਂ ਪਾਈਪਾਂ ਨੂੰ ਬਦਲਣ ਲਈ ਇਹ ਨਿਵੇਸ਼ ਬਹੁਤ ਜ਼ਰੂਰੀ ਹੈ। ਵਾਟਰਕੇਅਰ ਅਗਲੇ 10 ਸਾਲਾਂ ਦੌਰਾਨ ਔਕਲੈਂਡ ਦੇ ਵਾਟਰ ਇਨਫਰਾਸਟਰਕਚਰ ’ਤੇ 13.8 ਬਿਲੀਅਨ ਡਾਲਰ ਖ਼ਰਚ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ, ਜੋ ਕਿ ਰੋਜ਼ਾਨਾ ਦੇ ਲਗਭਗ 3.8 ਡਾਲਰ ਮਿਲੀਅਨ ਦੇ ਬਰਾਬਰ ਹੈ।
ਜੇਕਰ ਅਸੀਂ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸੁਰੱਖਿਅਤ ਅਤੇ ਨਿਰੰਤਰ ਸਪਲਾਈ ਚਾਹੁੰਦੇ ਹਾਂ, ਤਾਂ ਸਾਨੂੰ ਇਸ ਨੈੱਟਵਰਕ ਨੂੰ ਮਜ਼ਬੂਤ ਕਰਨਾ ਹੀ ਹੋਵੇਗਾ। ਇਸ ਬਜਟ ਦਾ ਅੱਧਾ ਹਿੱਸਾ ਨਵੇਂ ਖੇਤਰਾਂ ਵਿੱਚ ਨੈੱਟਵਰਕ ਵਧਾਉਣ ਅਤੇ ਬਾਕੀ ਅੱਧਾ ਹਿੱਸਾ ਮੌਜੂਦਾ ਪੁਰਾਣੇ ਪਲਾਂਟਾਂ ਤੇ ਪਾਈਪਾਂ ਨੂੰ ਅਪਗ੍ਰੇਡ ਕਰਨ ’ਤੇ ਲਾਇਆ ਜਾ ਰਿਹਾ ਹੈ।
-ਡਿਵੈਲਪਰਾਂ ਲਈ ‘ਇਨਫਰਾਸਟਰਕਚਰ ਗਰੋਥ ਚਾਰਜ’ ਵਿੱਚ 20 ਫੀਸਦੀ ਵਾਧਾ a
ਘਰੇਲੂ ਖਪਤਕਾਰਾਂ ਤੋਂ ਇਲਾਵਾ, ਨਵੇਂ ਨਿਰਮਾਣ ਕਾਰਜਾਂ ਅਤੇ ਸਬ-ਡਿਵੀਜ਼ਨਾਂ ਕਰਨ ਵਾਲੇ ਡਿਵੈਲਪਰਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਵਾਟਰਕੇਅਰ ਨੇ ਨਵੇਂ ਕੁਨੈਕਸ਼ਨਾਂ ’ਤੇ ਲੱਗਣ ਵਾਲੇ ਇਨਫਰਾਸਟਰਕਚਰ ਗਰੋਥ ਚਾਰਜ (973) ਨੂੰ 20 ਫੀਸਦੀ ਵਧਾਉਣ ਦੀ ਪੁਸ਼ਟੀ ਕੀਤੀ ਹੈ। ਸੰਸਥਾ ਦਾ ਮੰਨਣਾ ਹੈ ਕਿ ਨਵੇਂ ਵਿਕਾਸ ਕਾਰਜਾਂ ਕਾਰਨ ਪੈਦਾ ਹੋਣ ਵਾਲੇ ਵਾਧੂ ਬੋਝ ਦਾ ਖ਼ਰਚਾ ਡਿਵੈਲਪਰਾਂ ਨੂੰ ਹੀ ਚੁੱਕਣਾ ਚਾਹੀਦਾ ਹੈ ਤਾਂ ਜੋ ਮੌਜੂਦਾ ਗਾਹਕਾਂ ’ਤੇ ਬੇਲੋੜਾ ਵਿੱਤੀ ਭਾਰ ਨਾ ਪਵੇ।