Canada ਵੱਲੋਂ ਡਾਕਟਰਾਂ ਲਈ ਨਵੀਂ ਐਕਸਪ੍ਰੈੱਸ ਐਂਟਰੀ ਸ਼੍ਰੇਣੀ ਸ਼ੁਰੂ; ਸਥਾਈ ਨਿਵਾਸ ਦਾ ਰਾਹ ਹੋਵੇਗਾ ਤੇਜ਼
ਡਾਕਟਰਾਂ ਦੀ ਘਾਟ ਦੂਰ ਕਰਨ ਲਈ ਕੈਨੇਡਾ ਸਰਕਾਰ ਦਾ ਵੱਡਾ ਕਦਮ
ਅੰਤਰਰਾਸ਼ਟਰੀ ਡਾਕਟਰ ਹੁਣ ਕੈਨੇਡਾ ਵਿੱਚ ਜ਼ਲਦੀ ਕਰ ਸਕਣਗੇ ਪ੍ਰੈਕਟਿਸ – ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ
ਸੂਬਿਆਂ ਲਈ 5,000 ਵਾਧੂ ਸਥਾਨ ਰਾਖਵੇਂ; ਡਾਕਟਰਾਂ ਦੀ ਭਰਤੀ ‘ਚ ਮਿਲੇਗੀ ਤੀਵਰਤਾ
ਟੋਰਾਂਟੋ, 8 ਦਸੰਬਰ 2025: ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਡਾਕਟਰਾਂ ਦੀ ਗੰਭੀਰ ਘਾਟ ਨੂੰ ਪੂਰਾ ਕਰਨ ਲਈ ਅੱਜ ਮਹੱਤਵਪੂਰਣ ਇਮੀਗ੍ਰੇਸ਼ਨ ਕਦਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਕਦਮਾਂ ਨਾਲ ਅੰਤਰਰਾਸ਼ਟਰੀ ਡਾਕਟਰਾਂ ਲਈ ਸਥਾਈ ਨਿਵਾਸ (PR) ਦੀ ਪ੍ਰਕਿਰਿਆ ਹੋਰ ਵੀ ਤੇਜ਼ ਅਤੇ ਆਸਾਨ ਬਣੇਗੀ। ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡੀਆਬ ਅਤੇ ਸਿਹਤ ਮੰਤਰੀ ਦੀ ਸੰਸਦੀ ਸਕੱਤਰ ਮੈਗੀ ਚੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚੋਂ ਘੱਟੋ-ਘੱਟ ਇੱਕ ਸਾਲ ਦਾ ਕੈਨੇਡੀਅਨ ਤਜਰਬਾ ਰੱਖਣ ਵਾਲੇ ਅੰਤਰਰਾਸ਼ਟਰੀ ਡਾਕਟਰਾਂ ਲਈ ਐਕਸਪ੍ਰੈੱਸ ਐਂਟਰੀ ਦੀ ਨਵੀਂ ਸ਼੍ਰੇਣੀ ਸ਼ੁਰੂ ਕੀਤੀ ਜਾਵੇਗੀ।
ਇਹ ਡਾਕਟਰ ਇਸ ਵੇਲੇ ਅਸਥਾਈ ਵੀਜ਼ਿਆਂ 'ਤੇ ਕੈਨੇਡਾ ਵਿੱਚ ਸੇਵਾਵਾਂ ਦੇ ਰਹੇ ਹਨ ਅਤੇ ਦੇਸ਼ ਦੀ ਸਿਹਤ ਪ੍ਰਣਾਲੀ ਵਿੱਚ ਮਹੱਤਵਪੂਰਣ ਯੋਗਦਾਨ ਪਾ ਰਹੇ ਹਨ। ਨਵੀਂ ਸ਼੍ਰੇਣੀ ਅਧੀਨ ਸਥਾਈ ਨਿਵਾਸ ਲਈ ਨਿਯੋਤੇ 2026 ਦੀ ਸ਼ੁਰੂਆਤ ਵਿੱਚ ਜਾਰੀ ਕੀਤੇ ਜਾਣਗੇ। ਸਰਕਾਰ ਨੇ ਇਹ ਵੀ ਘੋਸ਼ਣਾ ਕੀਤੀ ਕਿ 5,000 ਵਾਧੂ ਫੈਡਰਲ ਸਥਾਨ ਸੂਬਿਆਂ ਅਤੇ ਖੇਤਰਾਂ ਲਈ ਰਾਖਵੇਂ ਕੀਤੇ ਜਾਣਗੇ, ਜਿੱਥੇ ਉਹ ਲਾਇਸੰਸਯਾਪਤ ਡਾਕਟਰਾਂ ਨੂੰ ਜਾਬ ਆਫਰ ਦੇ ਆਧਾਰ ‘ਤੇ ਨੋਮੀਨੇਟ ਕਰ ਸਕਣ। ਨੋਮੀਨੇਟ ਕੀਤੇ ਡਾਕਟਰਾਂ ਨੂੰ 14 ਦਿਨਾਂ ਦੀ ਤੀਵਰ ਵਰਕ ਪਰਮਿਟ ਪ੍ਰੋਸੈਸਿੰਗ ਮਿਲੇਗੀ, ਜਿਸ ਨਾਲ ਉਹ PR ਪ੍ਰਕਿਰਿਆ ਦੌਰਾਨ ਵੀ ਕੰਮ ਜਾਰੀ ਰੱਖ ਸਕਣਗੇ।
ਇਹ ਕਦਮ ਕੈਨੇਡਾ ਦੀ ਵਿਆਪਕ ਇੰਟਰਨੈਸ਼ਨਲ ਟੈਲੈਂਟ ਅਟ੍ਰੈਕਸ਼ਨ ਸਟ੍ਰੈਟਜੀ ਦਾ ਹਿੱਸਾ ਹੈ, ਜਿਸਦਾ ਉਦੇਸ਼ ਮੁੱਖ ਖੇਤਰਾਂ ਵਿੱਚ ਮਾਹਿਰ ਵਰਕਰਾਂ ਦੀ ਘਾਟ ਪੂਰੀ ਕਰਨਾ ਅਤੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ।
ਨੇਤਾਵਾਂ ਦੇ ਬਿਆਨ
ਮੰਤਰੀ ਲੀਨਾ ਡੀਆਬ ਨੇ ਕਿਹਾ:
“ਕੈਨੇਡਾ ਦੀ ਨਵੀਂ ਸਰਕਾਰ ਦਾ ਮੰਡੀਟ ਹੈ ਕਿ ਵਿਸ਼ਵ ਦੀ ਸਭ ਤੋਂ ਵਧੀਆ ਪ੍ਰਤਿਭਾ ਨੂੰ ਆਕਰਸ਼ਿਤ ਕਰਕੇ ਮਜ਼ਬੂਤ ਅਰਥਵਿਵਸਥਾ ਬਣਾਈ ਜਾਵੇ। ਡਾਕਟਰਾਂ ਲਈ ਇਹ ਵਿਸ਼ੇਸ਼ ਐਕਸਪ੍ਰੈੱਸ ਐਂਟਰੀ ਸ਼੍ਰੇਣੀ ਅਤੇ ਵਾਧੂ ਫੈਡਰਲ ਸਥਾਨ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ।”
ਮੈਗੀ ਚੀ ਨੇ ਕਿਹਾ:
“ਕੁਸ਼ਲ ਸਿਹਤ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨਾ ਕੈਨੇਡਾ ਦੀ ਸਿਹਤ ਪ੍ਰਣਾਲੀ ਲਈ ਬਹੁਤ ਜਰੂਰੀ ਹੈ। ਯੋਗ ਡਾਕਟਰਾਂ ਦੀ ਗਿਣਤੀ ਵਧਣ ਨਾਲ ਸਮੇਂ ‘ਤੇ ਅਤੇ ਗੁਣਵੱਤਾ ਵਾਲਾ ਇਲਾਜ ਪ੍ਰਾਪਤ ਹੋਵੇਗਾ।”
ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਮਾਰਗੋਟ ਬਰਨੇਲ ਨੇ ਕਿਹਾ:
“ਅਸਥਾਈ ਵੀਜ਼ਿਆਂ ‘ਤੇ ਕੰਮ ਕਰ ਰਹੇ ਡਾਕਟਰਾਂ ਲਈ PR ਦਾ ਰਾਹ ਖੋਲ੍ਹਣਾ ਸਿਹਤ ਵਰਕਫੋਰਸ ਨੂੰ ਮਜ਼ਬੂਤ ਕਰੇਗਾ ਅਤੇ ਮਰੀਜ਼ਾਂ ਦੀ ਸੰਭਾਲ ਵਿੱਚ ਸੁਧਾਰ ਲਿਆਵੇਗਾ। ਇਹ ਇੱਕ ਸਹੀ ਦਿਸ਼ਾ ਵਿੱਚ ਵੱਡਾ ਕਦਮ ਹੈ।”
ਤੁਰੰਤ ਤੱਥ
1. ਕੈਨੇਡਾ ਵਿੱਚ Labour ਫੋਰਸ ਵਾਧੇ ਦਾ ਲਗਭਗ 100% ਹਿੱਸਾ ਇਮੀਗ੍ਰੇਸ਼ਨ ਤੋਂ ਆਉਂਦਾ ਹੈ।
2. 2024 ਵਿੱਚ ਲਗਭਗ 17% Adluts ਅਤੇ 11% ਬੱਚਿਆਂ ਕੋਲ ਕੋਈ ਰੈਗੂਲਰ ਹੈਲਥ ਕੇਅਰ ਪ੍ਰੋਵਾਈਡਰ ਨਹੀਂ ਸੀ।
3. ਯੋਗਤਾ ਵਾਲੀਆਂ ਨੌਕਰੀਆਂ ਵਿੱਚ ਜਨਰਲ ਪ੍ਰੈਕਟੀਸ਼ਨਰ, ਫੈਮਿਲੀ ਫਿਜ਼ੀਸ਼ਨ, ਸਰਜਨ ਅਤੇ ਕਲੀਨੀਕਲ/ਲੈਬੋਰਟਰੀ ਸਪੈਸ਼ਲਿਸਟ ਸ਼ਾਮਲ ਹਨ।
4. ਡਾਕਟਰਾਂ ਦੇ ਲਾਇਸੈਂਸ ਅਤੇ ਡਿਗਰੀ ਮਾਨਤਾ ਸੂਬਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ, ਇਸ ਲਈ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਡਾਕਟਰਾਂ ਦੀ ਭਰਤੀ ਲਈ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ।
ਇਨ੍ਹਾਂ ਨਵੇਂ ਕਦਮਾਂ ਨਾਲ, ਕੈਨੇਡਾ ਯੋਗ ਅਤੇ ਪ੍ਰੈਕਟਿਸ ਲਈ ਤਿਆਰ ਡਾਕਟਰਾਂ ਨੂੰ ਆਕਰਸ਼ਿਤ ਕਰਨ ਅਤੇ ਦੇਸ਼ ਵਿੱਚ ਰੱਖਣ ਦੇ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਤਾਂ ਕਿ ਦੇਸ਼ ਭਰ ਦੇ ਲੋਕਾਂ ਨੂੰ ਭਰੋਸੇਮੰਦ ਅਤੇ ਉੱਚ-ਗੁਣਵੱਤਾ ਵਾਲੀ ਸਿਹਤ ਸੇਵਾ ਮਿਲ ਸਕੇ।