← Go Back
ਟ੍ਰੇਨ ਅਗਵਾ ਤੋਂ ਬਾਅਦ ਬਲੋਚਿਸਤਾਨ ਵਿੱਚ ਇੰਟਰਨੈੱਟ ਬੰਦ
ਬਲੋਚਿਸਤਾਨ : ਪਾਕਿਸਤਾਨ ਵਿੱਚ ਟ੍ਰੇਨ ਅਗਵਾ ਹੋਣ ਤੋਂ ਬਾਅਦ ਬਲੋਚਿਸਤਾਨ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਸੜਕਾਂ ਜਾਮ ਕਰ ਦਿੱਤੀਆਂ ਗਈਆਂ ਹਨ। ਬਲੋਚਿਸਤਾਨ ਤੋਂ ਨਾਗਰਿਕਾਂ ਦੀ ਬਾਹਰ ਜਾਣ 'ਤੇ ਕੁਝ ਘੰਟਿਆਂ ਲਈ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਟ੍ਰੇਨ ਹਾਈਜੈਕ ਮਾਮਲੇ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅੱਜ ਕਵੇਟਾ ਦਾ ਦੌਰਾ ਕਰਨਗੇ। ਉਹ ਕਵੇਟਾ ਵਿੱਚ ਅਗਲੀ ਕਾਰਵਾਈ ਬਾਰੇ ਜਾਣਕਾਰੀ ਦੇਣਗੇ। ਕਈ ਸੈਨਿਕਾਂ ਦੇ ਤਾਬੂਤ ਕਵੇਟਾ ਪਹੁੰਚ ਗਏ ਹਨ, ਜਿਨ੍ਹਾਂ ਨੂੰ ਪੇਸ਼ਾਵਰ ਲਿਆਂਦਾ ਜਾਵੇਗਾ।
Total Responses : 72