ਚੰਡੀਗੜ੍ਹ 'ਚ VIP ਨੰਬਰਾਂ ਦਾ ਕਰੇਜ਼: '0001' ਨੰਬਰ ₹53.88 ਲੱਖ 'ਚ ਵਿਕਿਆ, ਬਣਾਇਆ ਨਵਾਂ ਰਿਕਾਰਡ
CH01-DD ਸੀਰੀਜ਼ ਦੀ ਨਿਲਾਮੀ ਵਿੱਚ ਸ਼ੌਕੀਨਾਂ ਨੇ ਖ਼ਰਚੇ ਕਰੋੜਾਂ ਰੁਪਏ; ਗੱਡੀ ਨਾਲੋਂ ਮਹਿੰਗੇ ਹੋਏ ਨੰਬਰ ਪਲੇਟਾਂ ਦੇ ਭਾਅ
ਕੁਲਜਿੰਦਰ ਸਰਾ
ਚੰਡੀਗੜ੍ਹ: 6 ਮਾਰਚ 2026- ਚੰਡੀਗੜ੍ਹ ਵਿੱਚ ਇੱਕ ਵਾਰ ਫਿਰ VIP ਵਾਹਨ ਨੰਬਰਾਂ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲਿਆ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (RLA) ਵੱਲੋਂ ਨਵੀਂ ਸੀਰੀਜ਼ CH01-DD ਲਈ ਕਰਵਾਈ ਗਈ ਈ-ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ ਹਨ। ਇਸ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਨੰਬਰ CH01-DD-0001 ਰਿਹਾ, ਜਿਸ ਨੂੰ ਇੱਕ ਸ਼ੌਕੀਨ ਨੇ ₹53,88,000 (ਕਰੀਬ 54 ਲੱਖ ਰੁਪਏ) ਵਿੱਚ ਖ਼ਰੀਦਿਆ ਹੈ।
ਨਿਲਾਮੀ ਦੇ ਮੁੱਖ ਅੰਕੜੇ (Top 10 Bids):
| ਰੈਂਕ |
ਰਜਿਸਟ੍ਰੇਸ਼ਨ ਨੰਬਰ |
ਅੰਤਿਮ ਬੋਲੀ (₹) |
| 1 |
CH01DD0001 |
53,88,000 |
| 2 |
CH01DD0003 |
32,32,000 |
| 3 |
CH01DD0005 |
17,50,000 |
| 4 |
CH01DD0009 |
14,40,000 |
| 5 |
CH01DD0007 |
14,22,000 |
| 6 |
CH01DD1000 |
9,19,000 |
| 7 |
CH01DD0006 |
8,50,000 |
| 8 |
CH01DD0008 |
8,24,000 |
| 9 |
CH01DD0002 |
7,25,000 |
| 10 |
CH01DD0100 |
6,23,000 |
Click to Follow Babushahi Facebook Page →