ਲੁਧਿਆਣਾ: ਪੁਲਿਸ ਦੇ ਦੋਹਰੇ ਕਾਨੂੰਨ 'ਤੇ ਉੱਠੇ ਸਵਾਲ, ਪੁਲਿਸ ਦੀ ਪੁੱਛਗਿੱਛ ਦੌਰਾਨ ਭੱਜੇ ਕਾਰ ਸਵਾਰਾਂ ਨੂੰ ਬਿਨਾਂ ਕਾਰਵਾਈ ਛੱਡਿਆ
ਦੀਪਕ ਜੈਨ
ਜਗਰਾਉਂ 3 ਮਾਰਚ 2026- ਬੀਤੇ ਦਿਨੀ ਜਗਰਾਉਂ ਦੇ ਸੀ ਆਈ ਏ ਸਟਾਫ ਦੀ ਟੀਮ ਨੂੰ ਜਗਰਾਉਂ ਸਿਧਵਾ ਬੇਟ ਰੋਡ ਤੇ ਇੱਕ ਸ਼ੱਕੀ ਗੱਡੀ ਖੜੀ ਦਿਖਾਈ ਦਿੱਤੀ ਜਿਸ ਵਿੱਚ ਦੋ ਨੌਜਵਾਨ ਬੈਠੇ ਸਨ ਸ਼ੱਕ ਦੇ ਆਧਾਰ ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਤੋਂ ਪੁੱਛਗਿਛ ਕਰਨੀ ਚਾਹੀ ਤਾਂ ਗੱਡੀ ਸਵਾਰ ਨੌਜਵਾਨਾਂ ਵੱਲੋਂ ਬਹੁਤ ਤੇਜੀ ਦੇ ਨਾਲ ਆਪਣੀ ਗੱਡੀ ਭਜਾ ਲਿੱਤੀ ਜਿਸ ਤੇ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪਿਆ ਅਤੇ ਪੁਲਿਸ ਨੇ ਕਾਫੀ ਦੂਰ ਤੱਕ ਪਿੱਛਾ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਪਿੱਛੇ ਲੱਗਾ ਦੇਖ ਨੌਜਵਾਨਾਂ ਵੱਲੋਂ ਆਪਣੀ ਗੱਡੀ ਜਗਰਾਉਂ ਲੁਧਿਆਣਾ ਮੁੱਖ ਮਾਰਗ ਤੇ ਸਥਿਤ ਇੱਕ ਕਲੋਨੀ ਅੰਦਰ ਲੈ ਗਏ ਪੁਲਿਸ ਮੁਲਾਜ਼ਮ ਵੀ ਉਹਨਾਂ ਨਾਲ ਪਿੱਛਾ ਕਰਦੇ ਹੋਏ ਉਸ ਕਲੋਨੀ ਵਿੱਚ ਪੁੱਜੇ ਤਾਂ ਜਦੋਂ ਪੁਲਿਸ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਉਹਨਾਂ ਦੀ ਖਲੋਤੀ ਗੱਡੀ ਕੋਲ ਪਹੁੰਚ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਨੌਜਵਾਨਾਂ ਨੇ ਫਿਰ ਗੱਡੀ ਸਕੂਟਰੀ ਵਿੱਚ ਮਾਰ ਕੇ ਭਜਾ ਲਈ ਪਰ ਕਲੋਨੀ ਦਾ ਗੇਟ ਬੰਦ ਹੋਣ ਕਾਰਨ ਨੌਜਵਾਨ ਕਲੋਨੀ ਤੋਂ ਬਾਹਰ ਤਾਂ ਗੱਡੀ ਲਿਜਾਣਾ ਸਕੇ ਤੇ ਨੌਜਵਾਨਾਂ ਨੇ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਕੇ ਚੰਗੀ ਤਰਹਾਂ ਛਿਤਰ ਪਰੇਡ ਕਰ ਉਹਨਾਂ ਨੂੰ ਗੱਡੀ ਸਮੇਤ ਸੀਆਈਏ ਸਟਾਫ ਵਿਖੇ ਪੁੱਛ ਗਿੱਛ ਲਈ ਲਜਾਇਆ ਗਿਆ । ਇਸ ਮਾਮਲੇ ਸੰਬੰਧੀ ਜਾਣਕਾਰੀ ਲੈਣ ਲਈ ਜਦੋਂ ਪੱਤਰਕਾਰ ਵੱਲੋਂ ਸੀਆਈਏ ਸਟਾਫ ਦੇ ਇੱਕ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਕਰਕੇ ਮਾਮਲੇ ਬਾਰੇ ਜਾਣਣਾ ਚਾਹਿਆ ਤਾਂ ਉਹਨਾਂ ਨੇ ਮੰਨਿਆ ਕਿ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਨੌਜਵਾਨ ਨਸ਼ਾ ਲੈਣ ਆਏ ਸਨ ਜਿਨਾਂ ਵਿੱਚੋਂ ਇੱਕ ਨਾਬਾਲਿਗ ਸੀ ਉਹਨਾਂ ਇਹ ਵੀ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਇਹਨਾਂ ਦੋਵਾਂ ਨੌਜਵਾਨਾਂ ਨੂੰ ਗੱਡੀ ਸਮੇਤ ਛੱਡ ਦਿੱਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ ਇੱਕ ਪਾਸੇ ਤਾਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮੀਡੀਆ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਰੋਜ਼ਾਨਾ ਕਰਾਈਮ ਰਿਪੋਰਟਾਂ ਵਿੱਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਪੁਲਿਸ ਵੱਲੋਂ ਨਸ਼ੇ ਦਾ ਸੇਵਨ ਕਰਨ ਦੇ ਆਦੀ, ਅਤੇ ਸਿਲਵਰ ਪੰਨੀ ਲਾਈਟਰ ਬਰਾਮਦ ਹੋਣ ਦੇ ਸ਼ੱਕ ਦੇ ਅਧਾਰ ਤੇ ਅਤੇ ਕਈ ਵਾਰ ਤਾਂ ਧੂਆ ਉਡਦਾ ਦਿਖਾਈ ਦਿੱਤਾ ਵਰਗੀਆਂ ਕਰਾਈਮ ਰਿਪੋਰਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਇਹ ਵੀ ਜਾਣਕਾਰੀ ਦਰਜ ਹੁੰਦੀ ਹੈ ਕਿ ਪੁਲਿਸ ਵੱਲੋਂ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਨਸ਼ਾ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰ ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਨੌਜਵਾਨ ਸੀਆਈਏ ਸਟਾਫ ਪੁਲਿਸ ਕੋਲੋਂ ਇਹ ਮੰਨਦੇ ਹਨ ਕਿ ਉਹ ਹੈਰੋਇਨ ਖਰੀਦਣ ਆਏ ਸਨ ਅਤੇ ਪੁਲਿਸ ਉਹਨਾਂ ਨੂੰ ਬਿਨਾਂ ਕਿਸੇ ਕਾਰਵਾਈ ਤੋਂ ਛੱਡ ਦਿੰਦੀ ਹੈ ਪੁਲਿਸ ਦੀ ਇਹ ਕਾਰਵਾਈ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕਿੱਥੋਂ ਦੇ ਮਾਮਲੇ ਦੀ ਗੱਲ ਕਰ ਰਹੇ ਹੋ ਤਾਂ ਜਦੋਂ ਪੱਤਰਕਾਰ ਨੇ ਦੱਸਿਆ ਕਿ ਇਹ ਜਗਰਾਉਂ ਸੀ ਆਈ ਏ ਸਟਾਫ ਦਾ ਮਾਮਲਾ ਹੈ ਅਤੇ ਪੁਲਿਸ ਨੇ ਕਾਰਵਾਈ ਤੇ ਉਕਤ ਨੌਜਵਾਨਾਂ ਨੂੰ ਬਿਨਾਂ ਕਾਰਵਾਈ ਤੋਂ ਛੱਡ ਦਿੱਤਾ ਹੈ ਅਤੇ ਇਹ ਵੀ ਸਵਾਲ ਕੀਤਾ ਗਿਆ ਕਿ ਪੁਲਿਸ ਵੱਲੋਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਕਰਾਈਮ ਰਿਪੋਰਟਾਂ ਵਿੱਚ ਕਈ ਵਾਰ ਤਾਂ ਇਹ ਜ਼ਿਕਰ ਹੁੰਦਾ ਹੈ ਕਿ ਪੁਲਿਸ ਵੱਲੋਂ ਲਾਈਟਰ ਪੰਨੀ, ਨਸ਼ਾ ਕਰਨ ਦੇ ਸ਼ੱਕ ਦੇ ਅਧਾਰ ਤੇ, ਡੋਡਿਆਂ ਦੇ ਖਾਲੀ ਲਿਫਾਫੇ ਤੇ ਅਤੇ ਧੂਆਂ ਉੱਠਦਾ ਵੇਖ ਸ਼ੱਕ ਦੇ ਅਧਾਰ ਤੇ ਕਾਰਵਾਈ ਕਰਦਿਆਂ ਮਾਮਲੇ ਦਰਜ ਕਰ ਲੈਂਦੀ ਹੈ ਪਰ ਸੀਆਈਏ ਸਟਾਫ ਵੱਲੋਂ ਉਨਾਂ ਸ਼ੱਕੀ ਨੌਜਵਾਨਾਂ ਨੂੰ ਕਿਉਂ ਛੱਡਿਆ ਗਿਆ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਗੋਲ ਮੋਲ ਜਵਾਬ ਦਿੰਦੇ ਨਜ਼ਰ ਆਏ।
Click to Follow Babushahi Facebook Page →