ਹੋਲੇ ਮਹੱਲੇ ਦੇ ਮੱਦੇਨਜ਼ਰ ਆਵਾਜਾਈ ਨੂੰ ਲੈ ਕੇ ਟ੍ਰੈਫਿਕ ਅਡਵਾਈਜ਼ਰੀ ਜਾਰੀ
Manpreet Singh
ਰੂਪਨਗਰ, 27 ਫਰਵਰੀ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪਵਿੱਤਰ ਤਿਉਹਾਰ ਹੋਲਾ ਮਹੱਲਾ 27 ਫਰਵਰੀ ਤੋਂ 04 ਮਾਰਚ 2026 ਤੱਕ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਸਬੰਧੀ ਬਦਲਵੇਂ ਰੂਟ ਪਲਾਨ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਜੋ ਵੀ ਯਾਤਰੂ ਹਿਮਾਚਲ ਪ੍ਰਦੇਸ਼ ਤੋਂ ਊਨਾ ਧਰਮਸ਼ਾਲਾ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹਨ ਉਹ ਆਪਣਾ ਰੂਟ ਬਦਲ ਕੇ ਵਾਇਆ ਨੰਗਲ-ਨੂਰਪੁਰ ਬੇਦੀ-ਰੂਪਨਗਰ ਹੋ ਕੇ ਚੰਡੀਗੜ੍ਹ ਜਾ ਸਕਦੇ ਹਨ।
ਇਸੇ ਤਰ੍ਹਾਂ ਜੋ ਯਾਤਰੀ ਕੁੱਲੂ ਮਨਾਲੀ ਤੋਂ ਚੰਡੀਗੜ੍ਹ ਦਿੱਲੀ ਜਾਣਾ ਚਾਹੁੰਦੇ ਹਨ ਉਹ ਆਪਣਾ ਰੂਟ ਬਦਲ ਕੇ ਵਾਇਆ ਨਾਲਾਗੜ੍ਹ-ਬੱਦੀ-ਚੰਡੀਗੜ੍ਹ ਜਾ ਸਕਦੇ ਹਨ। ਇਸ ਦੇ ਨਾਲ ਹੀ ਜੋ ਯਾਤਰੀ ਚੰਡੀਗੜ੍ਹ ਸਾਈਡ ਤੋਂ ਕੁੱਲੂ ਮਨਾਲੀ ਜਾਣਾ ਚਾਹੁੰਦੇ ਹਨ ਉਹ ਵਾਇਆ ਬੱਦੀ -ਨਾਲਗੜ ਹੋ ਕੇ ਕੁੱਲੂ ਮਨਾਲੀ ਜਾ ਸਕਦੇ ਹਨ ਅਤੇ ਜੋ ਯਾਤਰੀ ਚੰਡੀਗੜ੍ਹ ਤੋਂ ਊਨਾ ਧਰਮਸ਼ਾਲਾ ਜਾਣਾ ਚਾਹੁੰਦੇ ਹਨ ਉਹ ਵਾਇਆ ਰੂਪਨਗਰ ਤੋਂ ਨੂਰਪੁਰ ਬੇਦੀ ਨੰਗਲ ਤੋਂ ਊਨਾ ਧਰਮਸ਼ਾਲਾ ਹੋ ਕੇ ਜਾ ਸਕਦੇ ਹਨ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਕਿਹਾ ਕਿ ਜੋ ਵੀ ਯਾਤਰੀ ਇਹ ਬਦਲਵੇਂ ਰੂਟ ਨੂੰ ਅਪਣਾਉਗੇ ਤਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਮ ਵਿੱਚ ਪਰੇਸ਼ਾਨੀ ਨਹੀਂ ਆਵੇਗੀ।
Click to Follow Babushahi Facebook Page →