ਅਮਰੀਕਾ: ਫਰਿਜ਼ਨੋ ਦੇ ਪਿਓ-ਪੁੱਤ ਨੇ ਬੇ ਏਰੀਆ ਸਿਨੀਅਰ ਗੇਮਜ਼ 2025 ਵਿੱਚ ਦਿਖਾਈ ਸ਼ਾਨਦਾਰ ਖੇਡ
ਗੁਰਿੰਦਰਜੀਤ ਨੀਟਾ ਮਾਛੀਕੇ
ਕੈਲੀਫੋਰਨੀਆ , 29 ਜੂਨ 2025 – ਸੈਨ ਮਾਟੀਓ, ਕੈਲੀਫੋਰਨੀਆ ਫਰੈਜ਼ਨੋ ਨਿਵਾਸੀ ਸ. ਰਣਧੀਰ ਸਿੰਘ ਵਿਰਕ (ਉਮਰ 86 ਸਾਲ) ਅਤੇ ਉਹਨਾਂ ਦੇ ਪੁੱਤਰ ਅਮਰਜੀਤ ਸਿੰਘ ਵਿਰਕ (ਉਮਰ 61 ਸਾਲ) ਨੇ ਸੈਨ ਮਟੇਇਓ ਸਿਟੀ ਕਾਲਜ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿੱਚ ਹੋਈ ਬੇ-ਏਰੀਆ ਸੀਨੀਅਰ ਗੇਮਜ਼ 2025 ਵਿੱਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਅਤੇ ਫਰਿਜ਼ਨੋ ਖੇਤਰ ਦਾ ਮਾਣ ਵਧਾਇਆ।
ਰਣਧੀਰ ਸਿੰਘ ਵਿਰਕ ਨੇ ਆਪਣੀ ਉਮਰ ਵਰਗ (85+) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ:
3 ਚਾਂਦੀ ਦੇ ਤਮਗੇ – ਹੈਮਰ ਥ੍ਰੋ, ਡਿਸਕਸ ਥ੍ਰੋ, ਅਤੇ ਸ਼ਾਟ ਪੁੱਟ ਵਿੱਚ ਜਿੱਤੇ। 1 ਕਾਂਸੀ ਦਾ ਤਮਗਾ – ਜੈਵਲਿਨ ਥ੍ਰੋ ਵਿੱਚ ਜਿੱਤਿਆ।
ਅਮਰਜੀਤ ਸਿੰਘ ਵਿਰਕ, ਜੋ ਕਿ ਭਾਰਤੀ ਫੌਜ ਦੇ ਸਾਬਕਾ ਮੇਜਰ ਰਹਿ ਚੁੱਕੇ ਹਨ, ਨੇ ਆਪਣੀ ਉਮਰ ਵਰਗ (60+) ਵਿੱਚ 1 ਚਾਂਦੀ ਦਾ ਤਮਗਾ ਸ਼ਾਟ ਪੁੱਟ ਵਿੱਚ ਜਿੱਤਿਆ।
ਇਹ ਪਿਤਾ-ਪੁੱਤਰ ਦੀ ਜੋੜੀ ਨੇ ਸਿਰਫ਼ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਾਰੇ ਫਰਿਜ਼ਨੋ ਖੇਤਰ ਅਤੇ ਪੰਜਾਬੀ ਭਾਈਚਾਰੇ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਕਿਹਾ ਕਿ ਸਾਡੀ ਵੱਲੋਂ ਦੋਹਾਂ ਨੂੰ ਦਿਲੋਂ ਮੁਬਾਰਕਬਾਦ ਹੈ। ਰੱਬ ਇਹਨਾਂ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰਖੇ।