ਫ਼ਰੀਦਕੋਟ ਦੀ ਖਿਡਾਰਣ ਰਾਈਜ਼ਲ ਸੰਧੂ ਦੀ ਚੋਣ ਸੈਂਟਰ ਆਫ਼ ਐਕਸੀਲੈਂਸ ਬੰਗਲੌਰ ਵਾਸਤੇ ਹੋਈ
- ਪੰਜਾਬ ’ਚੋਂ ਸਭ ਤੋਂ ਵੱਧ ਦੌੜਾ ਬਣਾ ਕੇ ਬੀ.ਸੀ.ਸੀ.ਆਈ ਕੈਂਪ ’ਚ ਕੀਤੀ ਥਾਂ ਪੱਕੀ, ਦੇਸ਼ ’ਚੋਂ ਰਿਹਾ ਛੇਵਾਂ ਸਥਾਨ
ਫ਼ਰੀਦਕੋਟ, 16 ਮਈ 2025 - ਕਿ੍ਕੇਟਰ ਰਾਈਜ਼ਲ ਕੌਰ ਸੰਧੂ ਦੀ ਚੋਣ ਬੀ.ਸੀ.ਸੀ.ਆਈ.ਸੈਂਟਰ ਆਫ਼ ਐਕਸੀਲੈਂਸੀ ਬੰਗਲੌਰ ਵਾਸਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਜਗਰਾਜ ਸਿੰਘ ਮਾਨ ਨੇ ਦੱਸਿਆ ਰਾਈਜ਼ਲ ਕੌਰ ਸੰਧੂ ਪੁੱਤਰੀ ਲਖਵਿੰਦਰ ਸਿੰਘ ਸੰਧੂ ਅਤੇ ਰਘੁਵਿੰਦਰ ਕੌਰ ਸੰਧੂ, ਵਾਸੀ ਪਿੰਡ ਰੁਪਈਆਂਵਾਲਾ ਦੀ ਚੋਣ ਬੀ.ਸੀ.ਸੀ.ਆਈ.ਸੈਂਟਰ ਆਫ਼ ਐਕਸੀਲੈਂਸੀ ਬੰਗਲੌਰ ਵਾਸਤੇ ਹੋਈ ਹੈ। ਇੱਥੇ ਵਰਨਣਯੋਗ ਹੈ ਕਿ ਫ਼ਰੀਦਕੋਟ ਜ਼ਿਲੇ ਦੀ ਰਾਈਜ਼ਲ ਕੌਰ ਸੰਧੂ ਨੇ ਨੈਸ਼ਨਲ ਪੰਜਾਬ ਵੱਲੋਂ ਖੇਡਦਿਆਂ ਪੰਜਾਬ ’ਚ ਸਭ ਤੋਂ ਵੱਧ ਅਤੇ ਆਲ ਇੰਡੀਆ ’ਚੋਂ ਛੇਵੇਂ ਨੰਬਰ ਤੇ ਸਕੋਰ ਬਣਾ ਕੇ ਆਪਣੀ ਥਾਂ ਇਸ ਕੈਂਪ ਲਈ ਪੱਕੀ ਕੀਤੀ ਹੈ।
ਇਸ ਕੈਂਪ ਲਈ ਪੂਰੇ ਦੇਸ਼ ’ਚੋਂ 20 ਖਿਡਾਰਣਾਂ ਦੀ ਚੋਣ ਹੋਈ ਹੈ। ਰਾਈਜ਼ਲ ਕੌਰ ਸੰਧੂ ਸਮੇਤ ਪੰਜਾਬ ਦੀਆਂ ਤਿੰਨ ਖਿਡਾਰਣਾਂ ਨੂੰ ਇਸ ਕੈਂਪ ਲਈ ਚੁਣਿਆ ਗਿਆ ਹੈ। ਇਸ ਕੈਂਪ ਬੰਗਲੌਰ ਵਿਖੇ 18 ਮਈ ਤੋਂ 12 ਜੂਨ 2025 ਤੱਕ ਲਗਾਇਆ ਜਾ ਰਿਹਾ ਹੈ। ਰਾਈਜ਼ਲ ਕੌਰ ਸੰਧੂ ਨੇ ਦੱਸਿਆ ਕਿ ਉਸ ਦਾ ਸੁਪਨਾ ਭਾਰਤ ਵੋਮੈਨ ਟੀਮ ’ਚ ਖੇਡਣ ਦਾ ਹੈ। ਉਹ ਮੌੜ ਕਿ੍ਰਕੇਟ ਕੋਚ ਜਗਰਾਜ ਸਿੰਘ ਸਿੰਘ ਮਾਨ ਤੋਂ ਕਿ੍ਰਕਟ ਦੇ ਗੁਰ ਸਿੱਖ ਰਹੀ ਹੈ। ਰਾਈਜ਼ਲ ਕੌਰ ਸੰਧੂ ਦੀ ਬੀ.ਸੀ.ਸੀ.ਆਈ ਸੈਂਟਰ ਆਫ਼ ਐਕਸੀਲੈਂਸ ਬੰਗਲੌਰ ਲਈ ਚੋਣ ਹੋਣ ਤੇ ਤੇਜਿੰਦਰ ਸਿੰਘ ਮੌੜ ਸੇਵਾ ਮੁਕਤ ਡੀ.ਆਈ.ਜੀ ਜ਼ੇਲ੍ਹਾਂ ਪੰਜਾਬ, ਜ਼ਿਲਾ ਖੇਡ ਅਫ਼ਸਰ ਬਲਜਿੰਦਰ ਸਿੰਘ, ਜ਼ਿਲਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ ਕੇਵਲ ਕੌਰ, ਗੁਰਜੰਟ ਸਿੰਘ ਸੰਧੂ ਸਾਬਕਾ ਸਰਪੰਚ ਰੁਪਈਆਂ ਵਾਲਾ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਕੋਚ ਜਗਰਾਜ ਸਿੰਘ ਮਾਨ, ਗੁਰਤੇਜ ਸਿੰਘ ਮੌੜ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ।