ਦੁੱਧ ਵਿੱਚ ਕਚਰਾ ਪੈਣ ਤੇ ਹੋ ਗਈ ਖੂਨੀ ਝੜਪ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਪਿੰਡ ਭਟੋਆ ਵਿੱਚ ਦੁੱਧ ਵਿੱਚ ਕਚਰਾ ਪੈਣ ਤੋਂ ਬਾਅਦ ਹੋਈ ਹਲਕੀ ਤਕਰਾਰ ਖੂਨੀ ਝੜਪ ਵਿੱਚ ਬਦਲ ਗਈ ਜਿਸ ਵਿੱਚ ਦੋਹਾਂ ਧਿਰਾਂ ਦੇ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਦੋਵੇਂ ਧਿਰ ਇੱਕ ਦੂਜੇ ਤੇ ਹਮਲਾ ਕਰਨ ਦੇ ਦੋਸ਼ ਲਗਾ ਰਹੇ ਹਨ।
ਪਿੰਡ ਭਟੋਆ ਦੇ ਰਹਿਣ ਵਾਲੇ ਸੰਦੀਪ ਸਿੰਘ ਸੈਣੀ ਨੇ ਦੋਸ਼ ਲਗਾਇਆ ਕਿ ਉਹ ਆਪਣੀ ਹਵੇਲੀ ਵਿੱਚ ਡੰਗਰਾਂ ਦਾ ਦੁੱਧ ਚੋ ਰਿਹਾ ਸੀ ਕਿ ਦੀਪੂ ਠਾਕੁਰ ਨੇ ਗਲੀ ਵਿੱਚ ਸਫ਼ਾਈ ਕਰਦਿਆਂ ਕਚਰਾ ਉਨਾਂ ਦੀ ਹਵੇਲੀ ਵੱਲ ਸੁੱਟ ਦਿੱਤਾ। ਉਸਨੇ ਥੋੜਾ ਜਿਹਾ ਦੁੱਧ ਚੋ ਲਿਆ ਸੀ ਕਚਰਾ ਉਸ ਦੁੱਧ ਦੀ ਬਾਲਟੀ ਵਿੱਚ ਪੈ ਗਿਆ ਜਿਸ ਕਾਰਨ ਉਸ ਨੂੰ ਦੁੱਧ ਡੋਲਣਾ ਪਿਆ ਤੇ ਉਹ ਜਦੋਂ ਬਾਲਟੀ ਨੂੰ ਧੋਣ ਆਪਣੇ ਘਰ ਗਿਆ ਤਾਂ ਗਲੀ ਵਿੱਚ ਦੀਪੂ ਠਾਕੁਰ ਨੂੰ ਪੁੱਛਿਆ ਕਿ ਇਹ ਕਿਉਂ ਕੀਤਾ ਹੈ ਤਾਂ ਉਸਨੇ ਕਿਹਾ ਹੁਣੇ ਦੱਸਣਾ । ਨਾਲ ਹੀ ਉਹ ਆਪਣੇ ਭਰਾਵਾਂ ਨਾਲ ਉਸਦੇ ਘਰ ਆ ਗਿਆ ਤੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਅਤੇ ਉਸਦੇ ਭਰਾ ਨੂੰ ਜਖਮੀ ਕਰ ਦਿੱਤਾ।
ਦੂਜੇ ਪਾਸੇ ਦੂਜੇ ਧਿਰ ਦੇ ਸੰਦੀਪ ਸਿੰਘ ਠਾਕੁਰ ਨੇ ਦੋਸ਼ ਲਗਾਇਆ ਕਿ ਉਹ ਗਲੀ ਦੀ ਸਫਾਈ ਕਰ ਰਿਹਾ ਸੀ ਤਾਂ ਸੰਦੀਪ ਸਿੰਘ ਸੈਨੀ ਅਤੇ ਉਸਦੇ ਭਰਾ ਉਹਨਾਂ ਦੇ ਘਰ ਆ ਗਏ ਅਤੇ ਤੇ ਤਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਤਿੰਨੋਂ ਭਰਾ ਜਖਮੀ ਹੋ ਗਏ । ਉਸਨੇ ਕਿਹਾ ਕਿ ਜਦੋਂ ਉਸਦੇ ਭਰਾ ਵੀ ਆ ਗਏ ਤਾਂ ਉਹਨਾਂ ਨੇ ਹਮਲਾਵਰਾਂ ਕੋਲੋਂ ਹਥਿਆਰ ਖੋ ਲਏ।