← ਪਿਛੇ ਪਰਤੋ
ਸੀਵਰੇਜ ਉੱਪਰ ਬਣੀ ਸੜਕ ਬੈਠਣ ਨਾਲ ਬਣਿਆ 20 ਫੁੱਟ ਡੂੰਘਾ ਟੋਇਆ ਦੁਰਘਟਨਾਵਾਂ ਨੂੰ ਦੇ ਰਿਹਾ ਸੱਦਾ
ਰੋਹਿਤ ਗੁਪਤਾ
ਗੁਰਦਾਸਪੁਰ 16 ਅਪ੍ਰੈਲ 2025- ਗੁਰਦਾਸਪੁਰ ਪੰਡੋਰੀ ਰੋਡ ਤੇ ਪਿੰਡ ਪਾਹੜਾ ਵੱਲ ਜਾਂਦੀ ਲਿੰਕ ਰੋਡ ਤੇ ਕਰੀਬ ਤਿੰਨ ਸਾਲ ਪਹਿਲਾਂ ਸੀਵਰੇਜ ਪਿਆ ਸੀ ਅਤੇ ਉਸ ਤੋਂ ਬਾਅਦ ਇਸ ਦੇ ਉੱਪਰ ਨਵੀਂ ਸੜਕ ਬਣਾਈ ਗਈ ਸੀ ਪਰ ਪੰਡੋਰੀ ਰੋਡ ਤੇ ਸੜਕ ਦੀ ਸ਼ੁਰੂਆਤ ਤੇ ਹੀ ਸੀਵਰੇਜ ਦੇ ਉੱਪਰ ਬਣੀ ਸੜਕ ਬੈਠਣ ਨਾਲ ਕਰੀਬ ਤਿੰਨ ਫੁੱਟ ਚੋੜਾ ਅਤੇ ਡੂੰਘਾ ਟੋਇਆ ਪੈ ਗਿਆ ਹੈ ਜੋ ਬੇਹਦ ਖਤਰਨਾਕ ਸਾਬਤ ਹੋ ਸਕਦਾ ਹੈ। ਰੋਡ ਤੇ ਕਾਫੀ ਆਵਾਜਾਈ ਰਹਿੰਦੀ ਹੈ ਅਤੇ ਨੇੜੇ ਦੇ ਮੈਦਾਨ ਵਿੱਚ ਬੱਚੇ ਵੀ ਖੇਡਦੇ ਨਜ਼ਰ ਆਉਂਦੇ ਹਨ। ਅਜਿਹੇ ਵਿੱਚ ਕਦੀ ਵੀ ਇੱਥੇ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਸਥਾਨਕ ਦੁਕਾਨਦਾਰਾਂ ਨੇ ਟੋਏ ਦੇ ਚਾਰੋਂ ਪਾਸੇ ਬੋਰੀਆਂ ,ਇੱਟਾਂ ਲਾ ਕੇ ਇਥੋਂ ਗੁਜਰਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਅਤੇ ਦੁਰਘਟਨਾ ਰੋਕਣ ਦੀ ਕੋਸ਼ਿਸ਼ ਤਾਂ ਕਰ ਦਿੱਤੀ ਹੈ ਪਰ ਪਿਛਲੇ ਕਰੀਬ 10 ਦਿਨਾਂ ਤੋਂ ਸੰਬੰਧਿਤ ਵਿਭਾਗ ਨੂੰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ । ਸਥਾਨਕ ਨਿਵਾਸੀਆਂ ਦੀ ਮੰਗ ਹੈ ਕਿ ਕਿਸੇ ਵੱਡੀ ਦੁਰਘਟਨਾ ਦੇ ਵਾਪਰਨ ਤੋਂ ਪਹਿਲਾਂ ਇਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।
Total Responses : 0