ਗੁਰਦਾਸਪੁਰ: ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹੈ ਤੁਗਲਵਾਲ ਦੀ ਨਹਿਰ ਵਾਲਾ ਪੁੱਲ
ਰੋਹਿਤ ਗੁਪਤਾ
ਗੁਰਦਾਸਪੁਰ, 16 ਅਪ੍ਰੈਲ 2025- ਕਾਦੀਆਂ ਨੂੰ ਗੁਰਦਾਸਪੁਰ ਲਿੰਕ ਰੋਡ ਨਾਲ ਜੋੜਣ ਵਾਲਾ ਨਹਿਰ ਤੇ ਬਣੇ ਪੁਲ ਦੀ ਹਾਲਤ ਬੇਹਦ ਮਾੜੀ ਹੋ ਗਈ ਹੈ। ਇਸ ਪੁੱਲ ਤੋਂ ਕੁਝ ਹੀ ਦੂਰੀ ਤੋਂ ਨਿਕਲਦੇ ਨਿਰਮਾਣਅਧੀਨ ਕਟਰਾ ਦਿੱਲੀ ਹਾਈਵੇ ਮਾਰਗ ਨੂੰ ਜਾਣ ਵਾਲਾ ਸਾਰਾ ਮਟੀਰੀਅਲ ਮਿੱਟੀ, ਬਜਰੀ ਆਦਿ ਸਾਰਾ ਸਮਾਨ ਟਿੱਪਰਾਂ ਰਾਹੀਂ ਇਸੇ ਪੁੱਲ ਤੋਂ ਗੁਜ਼ਰ ਰਿਹਾ ਹੈ। ਪੁੱਲ ਜਰਜਰ ਹਾਲਤ ਵਿੱਚ ਹੈ ਅਤੇ ਟਿੱਪਰਾਂ ਦੀ ਆਵਾਜਾਹੀ ਨਾਲ ਇਸ ਦੇ ਡਿੱਗਣ ਦਾ ਖਦਸ਼ਾ ਹੋਰ ਵੱਧ ਗਿਆ ਹੈ। ਇਸ ਪੁੱਲ ਦੇ ਲਾਗੇ ਹੀ ਰਿਆੜਕੀ ਕਾਲਜ ਰਿਆੜਕੀ ਸਕੂਲ ਅਤੇ ਸਰਕਾਰੀ ਸਕੂਲ ਮਿਡਲ ਸਕੂਲ ਹਨ। ਪੁਲ ਰਾਹੀਂ ਹਜ਼ਾਰਾਂ ਬੱਚੇ ਇਹਨਾਂ ਸਕੂਲਾਂ ਵਿੱਚ ਜਾਂਦੇ ਹਨ। ਪੁੱਲ ਦੀ ਹਾਲਤ ਇਨੀ ਖਸਤਾ ਹੈ ਕਿ ਇਹ ਕਦੇ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ। ਸਥਾਨਕ ਨਿਵਾਸੀ ਮੰਗ ਕਰਦੇ ਹਨ ਕਿ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਸ ਪੁੱਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਏ।