BJP ਆਗੂ ਸੁੰਦਰ ਲਾਲ ਨੂੰ ਸਦਮਾ, ਮਾਤਾ ਆਸ਼ਾ ਰਾਣੀ ਦਾ ਸਦੀਵੀ ਵਿਛੋੜਾ
- ਅੰਤਿਮ ਸਸਕਾਰ 5 ਜਨਵਰੀ ਨੂੰ ਰਾਏਕੋਟ ਵਿਖੇ
- ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,4ਫਰਵਰੀ2025 - ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸੁੰਦਰ ਲਾਲ ਰਾਏਕੋਟ (ਬੱਸੀਆਂ ਵਾਲੇ) ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਪੂਜਨੀਕ ਮਾਤਾ ਸ੍ਰੀਮਤੀ ਆਸ਼ਾ ਰਾਣੀ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ, ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।
ਇਸ ਦੁੱਖ ਦੀ ਘੜੀ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਵ.ਮਾਤਾ ਆਸ਼ਾ ਰਾਣੀ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਸੁੰਦਰ ਲਾਲ ਅਤੇ ਸਮੂਹ ਦੁਖੀ ਪ੍ਰੀਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।
ਪ੍ਰੀਵਾਰ ਸੂਤਰਾਂ ਅਨੁਸਾਰ ਸਵ.ਮਾਤਾ ਆਸ਼ਾ ਰਾਣੀ ਦਾ ਅੰਤਿਮ ਸਸਕਾਰ 5 ਫਰਵਰੀ, ਦਿਨ ਬੁੱਧਵਾਰ ਨੂੰ ਧਾਰਮਿਕ ਰਸਮਾਂ ਅਨੁਸਾਰ ਦੁਪਹਿਰ 12 ਵਜੇ ਤਲਵੰਡੀ ਰੋਡ ,ਰਾਏਕੋਟ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।